ਕੋਲਕਾਤਾ, 3 ਸਤੰਬਰ: ਸਥਾਨਕ ਆਰਜੇ. ਕਰ ਮੈਡੀਕਲ ਕਾਲਜ਼ ’ਚ ਇੱਕ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਦੀ ਵਾਪਰੀ ਘਿਨੌਣੀ ਘਟਨਾ ਨੂੰ ਦੇਖਦਿਆਂ ਪੱਛਮੀ ਬੰਗਾਲ ਵਿਧਾਨ ਸਭਾ ਨੇ ਮੰਗਲਵਾਰ ਨੂੰ ਇੱਕ ਅਹਿਮ ਬਿੱਲ ਪਾਸ ਕੀਤਾ ਹੈ। ਬਲਾਤਕਾਰ ਵਿਰੋਧੀ ਬਿੱਲ (ਅਪਰਾਜੀਤਾ ਵੂਮੈਂਨ ਐਂਡ ਚਿਲਡਰਨ ਬਿੱਲ) 2024 ਦੇ ਨਾਂ ਹੇਠ ਸਾਹਮਣੇ ਆਏ ਇਸ ਬਿੱਲ ਮੁਤਾਬਕ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ 36 ਦਿਨਾਂ ਵਿੱਚ ਪੂਰੀ ਕਰਨੀ ਹੋਵੇਗੀ।
ਫ਼ਿਰੋਜਪੁਰ ’ਚ ਸ਼ੂਟ+ਰਾਂ ਨੇ ਅੰਨੇਵਾਹ ਗੋ.ਲੀਆਂ ਚਲਾ ਕੇ ਤਿੰਨ ਭੈਣ-ਭਰਾਵਾਂ ਦਾ ਕੀਤਾ ਕਤ+ਲ
ਇਸ ਤੋਂ ਇਲਾਵਾ ਜੇਕਰ ਬਲਾਤਕਾਰ ਦੌਰਾਨ ਲੜਕੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਕੋਮਾ ਵਿੱਚ ਚਲੀ ਜਾਂਦੀ ਹੈ ਤਾਂ ਮੁਲਜ਼ਮ ਨੂੰ 10 ਦਿਨਾਂ ਦੇ ਅੰਦਰ-ਅੰਦਰ ਫਾਂਸੀ ਦਿੱਤੀ ਜਾਵੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੁਤਾਬਕ ਇਸ ਬਿੱਲ ਦਾ ਮੁੱਖ ਮਕਸਦ ਔਰਤਾਂ ਤੇ ਬੱਚਿਆਂ ਦੇ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਵਿਧਾਨ ਸਭਾ ਵਿਚ ਬਿਲ ਪਾਸ ਹੋਣ ਤੋਂ ਬਾਅਦ ਹੁਣ ਇਸ ਨੂੰ ਰਾਜਪਾਲ ਕੋਲ ਭੇਜਿਆ ਜਾਵੇਗਾ। ਉਸਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।
Share the post "ਪੱਛਮੀ ਬੰਗਾਲ ’ਚ ਹੁਣ ਬਲਾਤਕਾਰੀਆਂ ਨੂੰ ਹੋਵੇਗੀ 10 ਦਿਨਾਂ ’ਚ ਫ਼ਾਂਸੀ, ਨਵਾਂ ਬਿੱਲ ਹੋਇਆ ਪਾਸ"