ਚੰਡੀਗੜ੍ਹ, 9 ਜੂਨ: ਦੇਸ਼ ਦੇ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਸਿੱਖ ਚਿਹਰੇ ਦੇ ਸ਼ਾਮਿਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਇਹਨਾਂ ਚਰਚਾਵਾਂ ਦੇ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਵਜ਼ਾਰਤ ਵਿੱਚ ਸ਼ਾਮਿਲ ਕੀਤਾ ਜਾ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੇ ਸਾਬਕਾ ਅਮਰੀਕੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਬਾਰੇ ਵੀ ਅਜਿਹੀਆਂ ਹੀ ਚਰਚਾਵਾਂ ਚੱਲ ਰਹੀਆਂ ਹਨ।
ਮੋਦੀ ਅੱਜ ਤੀਜ਼ੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ,ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਇਹ ਆਗੂ
ਪਰੰਤੂ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਾ ਜਿੱਤਣ ਵਾਲੀ ਭਾਜਪਾ ਕਿਸੇ ਨਾ ਕਿਸੇ ਸਿੱਖ ਚਿਹਰੇ ਨੂੰ ਆਪਣੀ ਵਜਾਰਤ ਦੇ ਵਿੱਚ ਜਰੂਰ ਸ਼ਾਮਿਲ ਕਰੇਗੀ। ਹਾਲਾਂਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਰਨਜੀਤ ਸਿੰਘ ਸੰਧੂ ਅਤੇ ਰਵਨੀਤ ਬਿੱਟੂ ਤੋਂ ਇਲਾਵਾ ਪਟਿਆਲਾ ਤੋਂ ਪਰਨੀਤ ਕੌਰ ਵੀ ਇੱਕ ਵੱਡਾ ਚਿਹਰਾ ਹਨ ਜੋ ਕਿ ਸਾਬਕਾ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ। ਤਰਨਜੀਤ ਸਿੰਘ ਸੰਧੂ ਜਿਥੇ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਿੱਧੇ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਨਸ਼ਾ ਤਸਕਰੀ ਮਾਮਲਾ:ਸਿੱਟ ਵੱਲੋਂ ਬਿਕਰਮ ਮਜੀਠੀਆ ਮੁੜ ਤਲਬ
ਉੱਥੇ ਰਵਨੀਤ ਬਿੱਟੂ ਅਤੇ ਪਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਨਾਲ ਜੁੜੇ ਹਨ। ਚਰਚਾਵਾਂ ਮੁਤਾਬਕ ਅਮਿਤ ਸ਼ਾਹ ਦੀ ਪਹਿਲੀ ਪਸੰਦ ਰਵਨੀਤ ਬਿੱਟੂ ਦੱਸੇ ਜਾ ਰਹੇ ਹਨ। ਉਹਨਾਂ ਵੱਲੋਂ ਚੋਣਾਂ ਸਮੇਂ ਰਵਨੀਤ ਬਿੱਟੂ ਦੇ ਹੱਕ ਚ ਕੀਤੀ ਚੋਣ ਰੈਲੀ ਦੌਰਾਨ ਵੀ ਇਸ ਸਬੰਧੀ ਇਸ਼ਾਰਾ ਕੀਤਾ ਸੀ। ਬਿੱਟੂ ਦੇ ਨੇੜਲੇ ਜੁੜੇ ਸੂਤਰਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਤੋਂ ਉਹਨਾਂ ਦੇ ਆਗੂ ਨੂੰ ਮੰਤਰੀ ਬਣਾਉਣ ਸਬੰਧੀ ਸੱਦਾ ਆ ਚੁੱਕਿਆ ਹੈ। ਫਿਲਹਾਲ ਇਸ ਦਾ ਰਸਮੀ ਤੌਰ ‘ਤੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
Share the post "Big News: ਪੰਜਾਬ ਦੇ ਵਿੱਚੋਂ ਰਵਨੀਤ ਬਿੱਟੂ ਜਾਂ ਤਰਨਜੀਤ ਸੰਧੂ ਬਣਨਗੇ ਮੰਤਰੀ!"