9 Views
ਲੁਧਿਆਣਾ, 19 ਮਈ: ਬੀਤੇ ਦਿਨ ਕਾਂਗਰਸੀ ਆਗੂ ਸਿਮਰਨਜੀਤ ਸਿੰਘ ਬੈਂਸ ਵੱਲੋਂ ਇੱਕ ਆਡੀਓ ਕਾਲ ਵਾਇਰਲ ਕੀਤੀ ਗਈ ਸੀ। ਇਸ ਪਿੱਛੇ ਉਹਨਾਂ ਦਾ ਕਹਿਣਾ ਸੀ ਕਿ ਇਹ ਕਾਲ ਰਿਕਾਰਡਿੰਗ ਲੁਧਿਆਣਾ ਤੋਂ ਭਾਜਪਾ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦੀ ਹੈ। ਬੈਂਸ ਨੇ ਬਕਾਇਦਾ ਇਸ ਪੂਰੇ ਕਾਲ ਦੀ ਰਿਕਾਰਡਿੰਗ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਸਾਂਝੀ ਕੀਤੀ ਹੈ ਤੇ ਖੁਦ ਲਾਈਵ ਹੋ ਕੇ ਇਸ ਪੂਰੀ ਗੱਲ ਦਾ ਬਿਓਰਾ ਵੀ ਸਾਂਝਾ ਕੀਤਾ ਹੈ। ਹੁਣ ਇਸ ਮਾਮਲੇ ਤੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ।
ਦਿੱਲੀ ‘ਆਪ’ ਪਾਰਟੀ ਦਫ਼ਤਰ ਹੋਵੇਗਾ ਬੰਦ: ਕੇਜਰੀਵਾਲ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਲ ਰਿਕਾਰਡਿੰਗ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੀ ਆਵਾਜ਼ ਦੀ ਵਰਤੋਂ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਵਨੀਤ ਬਿੱਟੀ ਦਾ ਕਹਿਣਾ ਹੈ ਕਿ ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤਾ ਹੈ, ਉਹ ਇਸ ਸਬੰਧੀ ਪੁਲਿਸ ਦੇ ਆਈਟੀ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਉਣਗੇ।