Bathinda News: RBDAV Sen. Sec School Bathinda ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਪ੍ਰਾਂਤ ਪੱਧਰੀ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਬਠਿੰਡਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਟੀਮ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਇਹ ਟੀਮ ਮੋਗਾ ਵਿਖੇ ਆਯੋਜਿਤ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗੀ।
ਇਹ ਵੀ ਪੜ੍ਹੋ 👉Canada Election; British Columbia ਸੂਬੇ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, 15 ਪੰਜਾਬੀ MLA ਦੀ ਚੋਣ ਜਿੱਤੇ
ਇਸ ਸ਼ਾਨਦਾਰ ਪ੍ਰਾਪਤੀ ’ਤੇ ਸ਼ਾਖਾ ਦੇ ਪ੍ਰਧਾਨ ਸ੍ਰੀ ਅਮ੍ਰਿਤ ਖੁਰਾਣਾ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਪ੍ਰਤੀਯੋਗੀਆਂ, ਸਕੂਲ ਦੇ ਪ੍ਰਿੰਸੀਪਲ ਸ੍ਰੀ ਓ.ਪੀ. ਤਿਵਾੜੀ, ਸਮੂਹ ਅਧਿਆਪਕਾਂ ਅਤੇ ਟੀਮ ਇੰਚਾਰਜ ਸ੍ਰੀ ਪ੍ਰੀਤਪਾਲ ਸਿੰਘ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਮੁਕਾਬਲੇ ਦੇ ਸਫਲ ਆਯੋਜਨ ਲਈ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।ਸ਼ਾਖਾ ਦੇ ਪੈਟਰਨ ਸ੍ਰੀ ਵਿਜੇ ਕਾਂਸਲ ਨੇ ਸ਼ਾਖਾ ਦੇ ਸਾਰੇ ਕਾਰਜਕਾਰਨੀ ਮੈਂਬਰਾਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਮਰਪਣ, ਲਗਨ ਅਤੇ ਅਣਥੱਕ ਮਿਹਨਤ ਸਦਕਾ ਸ਼ਾਖਾ ਦਾ ਨਾਮ ਰੌਸ਼ਨ ਹੋਇਆ ਹੈ।
ਇਹ ਵੀ ਪੜ੍ਹੋ 👉ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੀ ਹੋਈ ਚਾਂਦੀ! CM ਨੇ DA ‘ਚ ਕਰ’ਤਾ ਵਾਧਾ
ਉਨ੍ਹਾਂ ਨੇ ਭਵਿੱਖ ਵਿੱਚ ਵੀ ਸ਼ਾਖਾ ਦੇ ਪ੍ਰੋਗਰਾਮਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਅਤੇ ਭਾਗੀਦਾਰੀ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਰਾਜ ਮਹਿਲਾ ਪ੍ਰਮੁੱਖ ਡਾ. ਦੀਪਿਕਾ ਗੁਪਤਾ, ਸ਼ਾਖਾ ਮਹਿਲਾ ਪ੍ਰਮੁੱਖ ਡਾ. ਕੀਰਤੀ ਸਿੰਘ, ਸੰਸਕਾਰ ਆਯੋਜਿਕਾ ਪ੍ਰਮੁੱਖ ਸ੍ਰੀ ਦੇਵਕੀਨੰਦਨ ਗੋਇਲ ਅਤੇ ਪ੍ਰੋਜੈਕਟ ਇੰਚਾਰਜ ਸ੍ਰੀ ਰਾਜੀਵ ਕੁਮਾਰ (ਡਾਇਰੈਕਟਰ, ਏ.ਪੀ. ਇੰਟਰਨੈਸ਼ਨਲ ਸਕੂਲ, ਬਠਿੰਡਾ) ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਸ਼ਾਖਾ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹਿਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



