👉NDP ਨੂੰ ਮਿਲੀ ਭਾਰੀ ਹਾਰ, ਕੰਜ਼ਰਵੇਟਿਵ ਪਾਰਟੀ ਦੀ ਹੂੰਝਾਫੇਰ ਜਿੱਤ
Canada News: Canada British Columbia Election; ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਦੂਜੀ ਸਭ ਤੋਂ ਵੱਡੀ ਵਸੋਂ ਵਾਲੇ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ(British Columbia) ਸੂਬੇ ਦੀਆਂ ਹੋਈਆਂ ਵਿਧਾ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਵੱਡੀ ਜਿੱਤ ਦੇ ਝੰਡੇ ਗੱਡੇ ਹਨ। 93 ਮੈਂਬਰੀ ਵਿਧਾਨ ਸਭਾ ਵਿਚ 15 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਜਦਕਿ ਇੰਨ੍ਹਾਂ ਚੋਣਾਂ ‘ਚ ਕੁੱਲ 43 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹੋਏ ਸਨ। ਵੱਡੀ ਗੱਲ ਇਹ ਵੀ ਹੈ ਕਿ ਸੂਬੇ ਦੀ ਸੱਤਾਧਾਰੀ NDP ਨੂੰ ਇੰਨ੍ਹਾਂ ਚੋਣਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਹੂੰਝਾਫ਼ੇਰ ਜਿੱਤ ਮਿਲੀ ਹੈ। ਕੰਜ਼ਰਵੇਟਿਵ ਪਾਰਟੀ ਦੇ ਹਿੱਸੇ 64 ਅਤੇ NDP ਨੂੰ 27 ਸੀਟਾਂ ਮਿਲੀਆਂ ਹਨ। ਇਸਤੋਂ ਇਲਾਵਾ ਗਰੀਨ ਪਾਰਟੀ ਨੁੰ 2 ਸੀਟਾਂ ਹੀ ਹਾਸਲ ਹੋਈਆਂ ਹਨ। ਲੰਮੇ ਸਮੇਂ ਬਾਅਦ ਸੱਤਾ ਵਿਚ ਵਾਪਸੀ ਕਰਨ ਵਾਲੀ ਕੰਜ਼ਰਵੇਟਿਵ ਪਾਰਟੀ ਵਲੋਂ ਪੰਜਾਬੀਆਂ ਦੇ ਸੰਘਣੇ ਵਸੋਂ ਵਾਲੇ ਸਰੀ ਸ਼ਹਿਰ ਦੀਆਂ ਸਾਰੀਆਂ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ 👉ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੀ ਹੋਈ ਚਾਂਦੀ! CM ਨੇ DA ‘ਚ ਕਰ’ਤਾ ਵਾਧਾ
ਸੰਭਾਵਨਾ ਹੈ ਕਿ ਜਲਦੀ ਹੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਲੋਰਨ ਡੋਅਰਕਸਨ ਸੂਬੇ ਦੇ ਅਗਲੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲ ਲੈਣਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ NDP ਵੱਲੋਂ ਇੱਕ ਪੰਜਾਬੀ ਉਜ਼ਲ ਦੁਸਾਂਝ ਨੇ ਬ੍ਰਿਟਿਸ਼ ਕੰਲੋਬੀਆ ਦਾ ਮੁੱਖ ਮੰਤਰੀ ਬਣ ਕੇ ਇਤਿਹਾਸ ਸਿਰਜ਼ ਦਿੱਤਾ ਸੀ। ਚੋਣ ਨਤੀਜਿਆਂ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰਾਂ ਵਿਚੋਂ 11 ਅਤੇ ਐਨ.ਡੀ.ਪੀ. ਦੇ 4 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ। ਵੱਡੀ ਤੇ ਸਿੱਖ ਕੌਮ ਲਈ ਮਾਣ ਵਾਲੀ ਗੱਲ ਇਹ ਵੀ ਹੈਕਿ ਇਸ ਵਿਧਾਨ ਸਭਾ ਚੋਣਾਂ ਵਿਚ ਵੱਡੀ ਗਿਣਤੀ ‘ਚ ਦਸਤਾਰਧਾਰੀ ਸਿੱਖ ਵੀ ਚੁਣੇ ਗਏ ਹਨ। ਇੰਨ੍ਹਾਂ ਵਿਚ ਕਲੋਨਾ-ਲੋਕ ਕੰਟਰੀ- ਕੋਲਡਸਟਰੀਮ ਤੋਂ ਕੰਜ਼ਰਵੇਟਿਵ ਉਮੀਦਵਾਰ ਪਵਨੀਤ ਸਿੰਘ ਹੈਪੀ ਅਤੇ ਵੈਨਕੂਵਰ ਫਰੇਜ਼ਰਵਿਊ ਤੋਂ ਕੰਜ਼ਰਵੇਟਿਵ ਉਮੀਦਵਾਰ ਦੀਪ ਸਿੰਘ ਸੰਧੂ ਸ਼ਾਮਲ ਹਨ।
ਇਸੇ ਤਰ੍ਹਾਂ ਬਰਨਬੀ ਨਿਊਵੈਸਟ ਮਿਨਸਟਰ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਰਾਜ ਚੌਹਾਨ, ਵੈਨਕੂਵਰ-ਹੋਸਟਿੰਗ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਨਿੱਕੀ ਸ਼ਰਮਾ, ਸਰੀ ਨੌਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ, ਸਰੀ ਨਿਊਟਨ ਤੋਂ ਕੰਜ਼ਰਵੇਟਿਵ ਉਮੀਦਵਾਰ ਡਾ. ਹਰਜ ਧਾਲੀਵਾਲ, ਸਰੀ ਫਲੀਟਵੁੱਡ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਗੁਰਸ਼ਰਨ ਸਿੰਘ ‘ਗੈਰੀ’ ਪੁਰੇਵਾਲ, ਸਰੀ-ਸਰਪਟਾਈਨ ਰਿਵਰ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਪ੍ਰੀਤ ਸਿੰਘ ‘ਜੈਸੀ ਸਹੋਤਾ, ਰਿਚਮੰਡ ਕੁਈਨਜ਼ਬਰੋ ਤੋਂ ਕੰਜ਼ਰਵੇਟਿਵ ਉਮੀਦਵਾਰ ਐਡਵੋਕੇਟ ਸਟੀਵ ਕੁਨਰ, ਸਰੀ-ਗਿੱਲਫੋਰਡ ਤੋਂ ਗੁਰਪ੍ਰੀਤ ਸਿੰਘ ‘ਗੈਰੀ ਥਿੰਦ, ਲੈਂਗਲੀ-ਵਿਲੋਬਰੁੱਕ ਤੋਂ ਜੋਡੀ ਤੁਰ, ਲੈਂਗਲੀ ਐਬਟਸਫੋਰਡ ਤੋਂ ਹਰਮਨ ਭੰਗੂ , ਡੈਲਟਾ ਉੱਤਰੀ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੇ ਮੋਨਿਕਾ ਮੋਹਨ, ਲੈਂਗਫੋਰਡ-ਹਾਈਲੈਂਡਜ ਤੋਂ ਰਵੀ ਪਰਮਾਰ ਅਤੇ ਬਰਨਬੀ ਪੂਰਬੀ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਦੀ ਟਿਕਟ ‘ਤੇ ਰੋਹਿਨੀ ਅਰੋੜਾ ਜੇਤੂ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



