Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ: ਰਾਜਾ ਵੜਿੰਗ

9 Views

ਚੰਡੀਗੜ , 25 ਅਪ੍ਰੈਲ:ਅੱਜ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਰਾਜ ਨਾਲ ਸਬੰਧਿਤ ਗੰਭੀਰ ਮੁੱਦਿਆਂ ਨੂੰ ਸੰਬੋਧਨ ਕੀਤਾ।ਰਾਜਾ ਵੜਿੰਗ ਨੇ ਕੇ ਕਿਹਾ, ‘‘ਚੋਣਾਂ ਦੇ ਸਮੇਂ ਦੌਰਾਨ, ਅਹਿਮ ਸਿੱਖ ਮੁੱਦੇ ਅਕਸਰ ਅੱਖੋਂ ਪਰੋਖੇ ਹੋ ਜਾਂਦੇ ਹਨ। ਜਦੋਂ ਕਿ ਸਿਆਸਤਦਾਨ ਅਤੇ ਨੇਤਾ ਆਮ ਹਾਲਾਤਾਂ ਦੌਰਾਨ ਇਹਨਾਂ ਮਸਲਿਆਂ ਨੂੰ ਅਕਸਰ ਉਜਾਗਰ ਕਰਦੇ ਹਨ, ਪਰ ਉਹ ਮੁੱਦੇ ਮੌਜੂਦਾ ਭਾਸ਼ਣਾਂ ਤੋਂ ਖਾਸ ਤੌਰ ’ਤੇ ਗਾਇਬ ਹੀ ਰਹਿੰਦੇ ਹਨ। ਪੰਜਾਬ ਦੇ ਪਾਣੀ ਦੇ ਸੰਕਟ, ਬੰਦੀ ਸਿੱਖਾਂ ਦੀ ਦੁਰਦਸ਼ਾ, ਪੰਜਾਬੀਆਂ ’ਤੇ ਐੱਨ.ਐੱਸ.ਏ. ਦਾ ਥੋਪਣਾ,ਚੰਡੀਗੜ੍ਹ ਦੀ ਪੰਜਾਬ ਨੂੰ ਸਹੀ ਵੰਡ ’ਤੇ ਧਿਆਨ ਨਹੀਂ ਦਿੱਤਾ ਗਿਆ ਹੈ ਅਤੇ ਪਾਰਟੀ ਦੇ ਨੇਤਾਵਾਂ ਦੀ ਦਲ-ਬਦਲੀਆਂ ਪੰਜਾਬ ਅਤੇ ਇਸ ਦੀ ਜਨਤਾ ਦੀਆਂ ਅਸਲ ਚਿੰਤਾਵਾਂ ਨੂੰ ਹੱਲ ਕਰਨ ਤੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ।’’

ਕਾਂਗਰਸ ਔਰਤਾਂ ਨੂੰ ਨੌਕਰੀਆਂ ’ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ

ਇਸ ਤੋਂ ਇਲਾਵਾ, ਵੜਿੰਗ ਨੇ ਜ਼ੋਰ ਦੇ ਕੇ ਕਿਹਾ, ‘‘ਭਾਜਪਾ ਦੁਆਰਾ ਪ੍ਰਚਾਰੀ ਗਈ ਫੁੱਟਪਾਊ ਰਾਜਨੀਤੀ ਦੇ ਉਲਟ, ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਰਾਸ਼ਟਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਭਾਜਪਾ ਦੀ ਜਿੱਤ ਭਾਰਤ ਦੇ ਲੋਕਤੰਤਰੀ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਏਗੀ, ਸੰਭਾਵੀ ਤੌਰ ’ਤੇ ਤਾਨਾਸ਼ਾਹੀ ਸ਼ਾਸਨ ਵੱਲ ਲੈ ਜਾ ਸਕਦੀ ਹੈ। ਮੌਜੂਦਾ ਰਾਜਨੀਤਿਕ ਹਾਲਾਤ ਕਾਂਗਰਸ ਅਤੇ ਨਰਿੰਦਰ ਮੋਦੀ ਵਿਚਕਾਰ ਇੱਕ ਲੋਕਤੰਤਰ ਪੱਖੀ ਲੜਾਈ ਨੂੰ ਪੇਸ਼ ਕਰਦਾ ਹੈ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਦੀਆਂ ਬੇਇਨਸਾਫੀਆਂ ਵਿਰੁੱਧ ਵਕੀਲ ਰਾਹੁਲ ਗਾਂਧੀ ਕਰ ਰਹੇ ਹਨ। ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਜਪਾ ਨੂੰ ਬਾਹਰ ਕੱਢਣਾ ਜ਼ਰੂਰੀ ਹੈ।’’ਕਾਂਗਰਸ ਪ੍ਰਧਾਨ ਨੇ ਸਿੱਖਾਂ ਨਾਲ ਭਾਜਪਾ ਦੇ ਸਲੂਕ ’ਤੇ ਚਿੰਤਾ ਕਰਦਿਆਂ ਕਿਹਾ, “ਭਾਜਪਾ ਸਿੱਖਾਂ ’ਤੇ ਆਪਣੇ ਅੱਤਿਆਚਾਰਾਂ ਦੀ ਜਾਂਚ ਕਰਨ ਤੋਂ ਕਿਉਂ ਬਚਦੀ ਹੈ?

ਕਿਸਾਨਾਂ ਦਾ ਵੱਡਾ ਫ਼ੈਸਲਾ: ਡੀਸੀ ਦਫ਼ਤਰ ਅੱਗੇ ਧਰਨਾ ਖ਼ਤਮ, 5 ਮਈ ਤੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਦਾ ਐਲਾਨ

ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ 750 ਤੋਂ ਵੱਧ ਜਾਨਾਂ ਚਲੀਆਂ ਗਈਆਂ, ਜਿਨ੍ਹਾਂ ’ਚ ਜ਼ਿਆਦਾਤਰ ਸਿੱਖ ਸਨ, ਫਿਰ ਵੀ ਇਸ ਬਾਰੇ ਕੋਈ ਪੁੱਛਗਿੱਛ ਨਹੀਂ ਹੋਈ। ਕੀ ਕਲਕੱਤੇ ਦੇ ਇੱਕ ਆਈ.ਪੀ.ਐਸ. ਅਫ਼ਸਰ ਨੂੰ ਸਿਰਫ਼ ਪੱਗ ਬੰਨਣ ਕਰਕੇ ਖਾਲਿਸਤਾਨੀ ਕਰਾਰ ਦੇਣਾ ਜਾਇਜ਼ ਹੈ?ਘੱਟ ਗਿਣਤੀਆਂ ਦੀ ਦੁਰਦਸ਼ਾ ਨੂੰ ਉਜਾਗਰ ਕਰਦੇ ਹੋਏ ਵੜਿੰਗ ਨੇ ਪ੍ਰਚਲਿਤ ਬਿਰਤਾਂਤ ’ਤੇ ਸਵਾਲ ਖੜ੍ਹੇ ਕੀਤੇ, ‘‘ਘੱਟ ਗਿਣਤੀ ਕੌਮਾਂ ਨੂੰ ਲਗਾਤਾਰ ਹਾਸ਼ੀਏ ’ਤੇ ਕਿਉਂ ਰੱਖਿਆ ਜਾ ਰਿਹਾ ਹੈ? ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਪ੍ਰਧਾਨ ਮੰਤਰੀ ਦੀ ਤਾਜ਼ਾ ਟਿੱਪਣੀ ਸਾਡੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਹਾਲਤ ਨੂੰ ਦਰਸਾਉਂਦੀ ਹੈ।

ਲੋਕ ਸਭਾ ਚੋਣਾਂ ਲਈ ਬਸਪਾ ਨੇ ਫਤਿਹਗੜ੍ਹ ਸਾਹਿਬ ‘ਤੇ ਬਠਿੰਡਾ ਤੋਂ ਐਲਾਨੇ ਉਮੀਦਵਾਰ

ਇੱਕ ਸਿੱਖ ਆਗੂ ਵਿਰੁੱਧ ਅਤੇ ਦੇਸ਼ ਦੀ ਇੱਕ ਹੋਰ ਘੱਟ ਗਿਣਤੀ ਮੁਸਲਮਾਨਾਂ ਦਾ ਜ਼ਿਕਰ ਕਰਦਿਆ ਵੜਿੰਗ ਨੇ ਕਿਹਾ ਕਿ ਅਜਿਹੇ ਬਿਆਨ ਕਰਨਾ ਚਿੰਤਾਜਨਕ ਹਨ ਤੇ ਤਣਾਅਪੂਰਨ ਹਾਲਾਤ ਪੈਦਾ ਕਰਦੇ ਹਨ, ਅਜਿਹੀ ਬਿਆਨਬਾਜ਼ੀ ਅੰਤਰ-ਰਾਸ਼ਟਰੀ ਵਿਵਾਦ ਨੂੰ ਵਧਾਉਂਦੀ ਹੈ।’’ਅੰਤ ਵਿੱਚ ਵੜਿੰਗ ਨੇ ਕਿਹਾ, ‘‘ਸਾਡਾ ਸੰਘਰਸ਼ ਭਾਜਪਾ ਦੀ ਪਿੱਛੜੀ ਸੋਚ ਅਤੇ ਫੁੱਟਪਾਊ ਰਾਜਨੀਤੀ ਵਾਲੇ ਸ਼ਾਸਨ ਦੇ ਵਿਰੁੱਧ ਹੈ। ਕਾਂਗਰਸ ਧਰਮ, ਜਾਤ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਵਿਅਕਤੀਆਂ ਨੂੰ ਗਲੇ ਲਗਾਉਣ ਲਈ ਧਰਮ ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ। ਸਾਡਾ ਮੈਨੀਫੈਸਟੋ ਇਸ ਸਮਾਨਤਾ ਨੂੰ ਦਰਸਾਉਂਦਾ ਹੈ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਜਗਾ ਕਾਂਗਰਸ ਨੂੰ ਬਹੁਮਤ ਦੇਣਾ ਲਾਜ਼ਮੀ ਹੈ ਅਤੇ ਤਾਂ ਹੀ ਭਾਜਪਾ ਦੇ ’ਨਫ਼ਰਤ ਦੇ ਬਜ਼ਾਰ’ ਵਿੱਚ ’ਮੁਹੱਬਤ ਦੀ ਦੁਕਾਨ’ ਖੋਲੀ ਜਾਵੇਗੀ।’’

 

Related posts

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਤਾਲਮੇਲ ਕਮੇਟੀ ਦਾ ਗਠਨ

punjabusernewssite

ਸੁਖਬੀਰ ਬਾਦਲ ਮੋਦੀ ਅਤੇ ਖੱਟਰ ਦਾ ਨਾਮ ਲੈਣ ਤੋਂ ਕਿਉਂ ਡਰਦੇ ਹਨ: ਆਪ ਨੇ ਕੀਤਾ ਸਵਾਲ

punjabusernewssite

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ

punjabusernewssite