Tuesday, February 3, 2026

ਬਠਿੰਡਾ ਸ਼ਹਿਰ ਵਾਸੀਆਂ ਲਈ ਰਾਹਤ ਭਰੀ ਖ਼ਬਰ; ਮੇਅਰ ਦੀ ਪਹਿਲਕਦਮੀ ’ਤੇ ਸਫ਼ਾਈ ਕਰਮਚਾਰੀ ਨੇ ਹੜਤਾਲ ਕੀਤੀ ਖ਼ਤਮ

Date:

spot_img

Bathinda News: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਸਫਾਈ ਸੇਵਕਾਂ ਦੀ ਹੜਤਾਲ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਨਗਰ ਨਿਗਮ ਅਧਿਕਾਰੀਆਂ ਤੇ ਕੌਂਸਲਰ ਸਾਹਿਬਾਨਾਂ ਨਾਲ ਮੀਟਿੰਗ ਤੋਂ ਬਾਅਦ ਸਮਾਪਤ ਹੋ ਗਈ। ਮੀਟਿੰਗ ਵਿੱਚ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਨੂੰ ਸਿਰਸਵਾਲ ਦੀ ਅਗਵਾਈ ਹੇਠ ਸੈਨੇਟਰੀ ਸੁਪਰਵਾਈਜ਼ਰ ਤੇ ਯੂਨੀਅਨ ਦੇ ਅਹੁਦੇਦਾਰ ਮੌਜੂਦ ਸਨ। ਇਸ ਦੌਰਾਨ, ਸਫਾਈ ਕਰਮਚਾਰੀਆਂ ਨੇ ਮੇਅਰ ਸ੍ਰੀ ਮਹਿਤਾ ਨਾਲ ਲਗਭਗ ਇੱਕ ਘੰਟੇ ਤੱਕ ਆਪਣੀਆਂ ਮੰਗਾਂ ’ਤੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਹੜਤਾਲ ਦੀ ਸਮਾਪਤੀ ਦਾ ਐਲਾਨ ਕਰਦਿਆਂ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਨੂੰ ਸਿਰਸਵਾਲ ਨੇ ਕਿਹਾ ਕਿ ਮੇਅਰ ਸ਼੍ਰੀ ਮਹਿਤਾ ਸ਼ਹਿਰ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ, ਜੋ ਸਫਾਈ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਚਿੰਤਾ ਕਰਦੇ ਹਨ ਤੇ ਸਫਾਈ ਸੇਵਕਾਂ ਨੂੰ ਆਪਣੇ ਪਰਿਵਾਰ ਦਾ ਅਨਿੱਖੜਵਾਂ ਅੰਗ ਮੰਨਦੇ ਹਨ।

ਇਹ ਵੀ ਪੜ੍ਹੋ  Breaking News: ਬਠਿੰਡਾ ’ਚ 2500-2500 ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ

ਉਨ੍ਹਾਂ ਕਿਹਾ ਕਿ ਚੀਫ਼ ਸੈਨੇਟਰੀ ਇੰਸਪੈਕਟਰ ਤਰਫੋਂ ਸਫਾਈ ਕਰਮਚਾਰੀਆਂ ਨੂੰ ਡਿਊਟੀ ਨਾਲ ਸਬੰਧਤ ਕੁਝ ਸਮੱਸਿਆਵਾਂ ਆ ਰਹੀਆਂ ਸਨ, ਜਿਨ੍ਹਾਂ ਨੂੰ ਅੱਜ ਮੇਅਰ ਸਾਹਿਬ ਦੀ ਅਗਵਾਈ ਹੇਠ ਹੱਲ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੇਅਰ ਸਾਹਿਬ ਨੇ ਠੇਕੇ ’ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਪਰਿਵਾਰ ਵਿੱਚ ਛੋਟੇ-ਵੱਡੇ ਮਸਲੇ ਅਤੇ ਗਲਤਫਹਿਮੀਆਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਅੱਜ ਉਕਤ ਮੀਟਿੰਗ ਕੀਤੀ ਗਈ।

ਇਹ ਵੀ ਪੜ੍ਹੋ  ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ

ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਬਠਿੰਡਾ ਸ਼ਹਿਰ ਨੂੰ ਸਾਫ਼ ਰੱਖਣ ਵਿੱਚ 24 ਘੰਟੇ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਕੁਝ ਮੰਗਾਂ ਸਨ, ਜਿਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਨਗਰ ਨਿਗਮ ਦੇ ਅਧਿਕਾਰੀ ਸੰਦੀਪ ਗੁਪਤਾ, ਪਵਨ ਕੁਮਾਰ, ਸੰਦੀਪ ਕਟਾਰੀਆ ਤੋਂ ਇਲਾਵਾ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ, ਰਤਨ ਰਾਹੀ, ਸਾਧੂ ਸਿੰਘ, ਵਿਪਨ ਮਿੱਤੂ, ਜਗਪਾਲ ਸਿੰਘ ਗੋਰਾ ਸਿੱਧੂ, ਅਸ਼ਵਨੀ ਬੰਟੀ, ਟਹਿਲ ਸਿੰਘ ਬੁੱਟਰ, ਸ਼ਾਮ ਲਾਲ ਜੈਨ, ਅਮਰਿੰਦਰ ਸਿੱਧੂ, ਪਰਵਿੰਦਰ ਸਿੰਘ ਨੰਬਰਦਾਰ, ਚਰਨਜੀਤ ਸਿੰਘ ਭੋਲਾ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bikram Majithia ਆਏ ਜੇਲ੍ਹ ਤੋਂ ਬਾਹਰ; ਵੱਡੀ ਗਿਣਤੀ ਵਿਚ ਸਮਰਥਕਾਂ ਨੇ ਕੀਤਾ ਸਵਾਗਤ

Nabha News: Bikram Majithia; ਜਾਇਦਾਦ ਤੋਂ ਵੱਧ ਆਮਦਨ ਬਣਾਉਣ...