ਤਲਵੰਡੀ ਸਾਬੋ, 5 ਅਪ੍ਰੈਲ : ਭਾਰਤ ਦੇ ਉੱਤਰੀ ਹਿੱਸਿਆ ਵਿੱਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਪਰਾਲੀ ਸਾੜ੍ਹਨ ਨੂੰ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਸਰਦੀ ਦੇ ਮੌਸਮ ਵਿੱਚ ਦਿਖਾਈ ਦੇਣ ਵਾਲੀ ਧੁੰਦ ਪਰਾਲੀ ਸਾੜਨ ਨਾਲ ਜੁੜੀ ਹੈ। ਪੰਜਾਬ ਦੇ ਕਿਸਾਨਾਂ ਨੇ ਝੋਨੇ, ਕਣਕ ਦੇ ਫਸਲੀ ਚੱਕਰ ਨੂੰ ਅਪਣਾ ਲਿਆ ਹੈ। ਜਿਸ ਕਾਰਨ ਵੱਡੇ ਪੱਧਰ ਤੇ ਪਰਾਲੀ ਫਸਲੀ ਰਹਿੰਦ-ਖੁਹੰਦ ਇੱਕਠੀ ਹੋ ਜਾਂਦੀ ਹੈ ਤੇ ਇਸਦਾ ਕੋਈ ਸਥਾਈ ਹੱਲ ਨਾ ਹੋਣ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ। ਜਿਸ ਨਾਲ ਹਾਣੀਕਾਰਕ ਗੈਸਾਂ ਨਿਕਲਦੀਆਂ ਹਨ ਜੋ ਕਿ ਹਵਾ ਦੀ ਗੁਣਵੱਤਾ ਨੂੰ ਖਰਾਬ ਕਰਦੀਆਂ ਹਨ। ਪਰ ਸਿਰਫ਼ ਪਰਾਲੀ ਸਾੜਨ ਨਾਲ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਕਰਕੇ ਹੀ ਵਾਤਾਵਰਣ ਪਲੀਤ ਨਹੀਂ ਹੁੰਦਾ ਸਗੋਂ ਉਦਯੋਗਿਕ ਕਾਰਖਾਨਿਆਂ ਵਿੱਚੋਂ ਨਿਕਲਦੀਆਂ ਗੈਸਾਂ ਵੀ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ।
ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਟੀਮ, ਡਾ. ਬਹਾਦਰਜੀਤ ਸਿੰਘ, ਡਾ. ਲਵਪ੍ਰੀਤ ਸਿੰਘ, ਡਾ. ਅੰਮ੍ਰਿਤਪਾਲ ਸਿੰਘ ਅਤੇ ਬੀ.ਐਸ.ਚੀਮਾ ਦੀ ਖੋਜ ਅਨੁਸਾਰ ਪੰਜਾਬ ਰਾਜ ਵਿੱਚ ਸਾਉਣੀ ਦੇ ਸੀਜ਼ਨ ਦੇ 15 ਸਤੰਬਰ 2022 ਤੋਂ 15 ਦਸੰਬਰ 2022 ਤੱਕ ਪਰਾਲੀ ਸਾੜਨ ਅਤੇ ਸਾੜਨ ਤੋਂ ਬਾਅਦ ਦੇ ਸਮੇਂ ਵਿੱਚ ਹਵਾ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ। ਇਹ ਅਧਿਐਨ ਪੰਜਾਬ ਰਾਜ ਦੇ ਤਿੰਨ ਜ਼ਿਲ੍ਹਿਆ ਨੂੰ ਤਿੰਨ ਵੱਖ-ਵੱਖ ਵਰਗਾਂ ਵਿੱਚੋਂ ਚੁਣ ਕੇ ਕੀਤਾ ਗਿਆ, ਜਿਸ ਵਿੱਚ ਉਦਯੋਗਿਕ ਜ਼ਿਲ੍ਹਾ ਲੁਧਿਆਣਾ, ਦਰਮਿਆਨੀ ਉਦਯੋਗਿਕ ਜ਼ਿਲ੍ਹਾ ਬਠਿੰਡਾ ਤੇ ਗੈਰ ਉਦਯੋਗਿਕ ਜ਼ਿਲ੍ਹਾ ਵਜੋਂ ਪਟਿਆਲਾ ਨੂੰ ਚੁਣਿਆ ਗਿਆ। ਇਹ ਅਧਿਐਨ ਮੁੱਖ ਤੌਰ ‘ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਲੁਧਿਆਣਾ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਕੱਤਰ ਕੀਤੇ ਫਸਲਾਂ ਦੀ ਰਹਿੰਦ-ਖੁਹੰਦ ਨੂੰ ਸਾੜਨ ਦੀਆਂ ਘਟਨਾਵਾਂ ਅਤੇ ਏਅਰ ਕੁਆਲਿਟੀ ਇੰਡੈਕਸ ਮਾਪਦੰਡਾਂ ਲਈ ਸੈਂਕੰਡਰੀ ਅੰਕੜਿਆਂ ‘ਤੇ ਆਧਾਰਿਤ ਹੈ।
ਦਿੱਲੀ ਤੋਂ ਵੀ ਵੱਡਾ ਸ਼ਰਾਬ ਘੋਟਾਲਾ ਪੰਜਾਬ ‘ਚ ਚੱਲ ਰਿਹਾ: ਬਾਦਲ
ਖੋਜਾਰਥੀਆਂ ਵੱਲੋਂ ਇਹ ਸਿੱਟਾ ਕੱਢਿਆ ਗਿਆ ਕਿ ਪਰਾਲੀ ਨੂੰ ਅੱਗ ਲਗਾਉਣ ਸਮੇਂ ਤਿੰਨਾਂ ਜ਼ਿਲ੍ਹਿਆ ਵਿੱਚ ਹਵਾ ਦੀ ਗੁਣਵੱਤਾ ਤੇਜੀ ਨਾਲ ਖਰਾਬ ਹੋਈ। ਪਰ ਪਰਾਲੀ ਸਾੜਨ ਦੇ ਸਮੇਂ ਤੋਂ ਬਾਅਦ ਦੇ ਅੰਕੜਿਆਂ ਨੇ ਸਾਬਿਤ ਕੀਤਾ ਕਿ ਲੁਧਿਆਣਾ ਅਤੇ ਬਠਿੰਡਾ ਜੋ ਕਿ ਉਦਯੋਗਿਕ ਅਤੇ ਮੱਧਮ ਉਦਯੋਗਿਕ ਜ਼ਿਲ੍ਹੇ ਹਨ ਉਨ੍ਹਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਖਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ ਜਦੋਂ ਕਿ ਪਟਿਆਲਾ ਜਿੱਥੇ ਉਦਯੋਗਿਕ ਖੇਤਰ ਬਹੁਤ ਘੱਟ ਹੈ, ਵਿੱਚ ਹਵਾ ਦੀ ਗੁਣਵੱਤਾ ਵਿੱਚ ਵਧੇਰੇ ਸੁਧਾਰ ਆਇਆ। ਜਿਸ ਤੋਂ ਸਿੱਧ ਹੋਇਆ ਕਿ ਵਾਤਾਵਰਣ ਨੂੰ ਪਲੀਤ ਕਰਨ ਵਿੱਚ ਕਾਰਖਾਨਿਆਂ ਵੱਲੋਂ ਹਵਾ ਵਿੱਚ ਛੱਡੀਆਂ ਗਈਆਂ ਗੈਸਾਂ ਵੀ ਓਨ੍ਹੀਆਂ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਕਿ ਫਸਲੀ ਰਹਿੰਦ-ਖੁਹੰਦ ਨੂੰ ਸਾੜਨ ਸਮੇਂ ਹੋਣ ਵਾਲਾ ਪ੍ਰਦੂਸ਼ਣ।
Share the post "ਖੋਜਾਰਥੀਆਂ ਦੀ ਖੋਜ਼: “ਹਵਾ ਦੀ ਖਰਾਬ ਗੁਣਵੱਤਾ ਲਈ ਪਰਾਲੀ ਪ੍ਰਦੂਸ਼ਣ ਦੇ ਨਾਲ-ਨਾਲ ਉਦਯੋਗਿਕ ਪ੍ਰਦੂਸ਼ਣ ਵੀ ਜ਼ਿੰਮੇਵਾਰ’’"