ਬਠਿੰੰਡਾ, 15 ਅਗਸਤ: ਕੋਲਕਾਤਾ ਦੇ ਮੈਡੀਕਲ ਕਾਲਜ਼ ’ਚ ਇੱਕ ਰੈਜੀਡੈਂਟ ਡਾਕਟਰ ਦੀ ਬਲਾਤਕਾਰ ਤੋਂ ਬਾਅਦ ਕੀਤੇ ਕਤਲ ਦੇ ਮਾਮਲੇ ਵਿਚ ਬਠਿੰਡਾ ਦੇ ਏਮਜ਼ ਹਸਪਤਾਲ ਦੇ ਡਾਕਟਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰਦਿਆਂ ਕੈਂਡਲ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿਚ ਇਕੱਠੇ ਹੋਏ ਸੀਨੀਅਰ ਅਤੇ ਰੈਜੀਡੈਂਟ ਡਾਕਟਰਾਂ ਨੇ ਇਹ ਘਿਨੋਣਾ ਅਪਰਾਧ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ, ਖਾਸ ਤੌਰ ’ਤੇ ਉਨ੍ਹਾਂ ਸੰਸਥਾਵਾਂ ਦੇ ਅੰਦਰ, ਜਿਨ੍ਹਾਂ ਦਾ ਪਾਲਣ ਪੋਸ਼ਣ ਅਤੇ ਇਲਾਜ ਕਰਨਾ ਹੈ, ਸਰਵਉੱਚ ਹੈ।
Big News: ਬਠਿੰਡਾ ’ਚ ਨਵੇਂ Mayor ਦੀ ਚੋਣ ਲਈ ਰਾਹ ਪੱਧਰਾ, High Court ਨੇ ਰਮਨ ਗੋਇਲ ਦੀ ਪਿਟੀਸ਼ਨ ਕੀਤੀ ਰੱਦ
ਉਨ੍ਹਾਂ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮਰਹੁੂਮ ਡਾਕਟਰ ਸਾਥੀ ਨੂੰ ਨਿਆ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਆਰਾਮ ਨਹੀਂ ਕਰਾਂਗੇ। ਜਿਕਰਯੋਗ ਹੈ ਕਿ ਕੋਲਕਾਤਾ ਦੇ ਆਰਜੀ ਕੇਆਰ ਮੈਡੀਕਲ ਕਾਲਜ ਵਿੱਚ ਹੋਏ ਘਿਨਾਉਣੇ ਅਪਰਾਧ ਤੋਂ ਬਾਅਦ ਪੂਰੇ ਦੇਸ ਦੇ ਡਾਕਟਰਾਂ ਵਿਚ ਗੁੱਸੇ ਦੀ ਲਹਿਰ ਹੈ ਤੇ ਥਾਂ ਥਾਂ ਇਨਸਾਫ਼ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਬਠਿੰਡਾ ਏਮਜ਼ ਵਿਚ ਵੀ ਰੈਜ਼ੀਡੈਂਟ ਡਾਕਟਰ ਅਤੇ ਮੈਡੀਕਲ ਵਿਦਿਆਰਥੀਆਂ ਵੱਲੋਂ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।