ਬਠਿੰਡਾ, 30 ਨਵੰਬਰ: ਸਥਾਨਕ ਸ਼ਹਿਰ ਵਿਚ ਲੰਮੇ ਸਮੇਂ ਤੱਕ ਟਰੈਫ਼ਿਕ ਵਿੰਗ ਨਾਲ ਜੁੜੇ ਰਹੇ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਮੁੜ ਇੱਥੇ ਤੈਨਾਤੀ ਹੋ ਗਈ ਹੈ। ਇਸਤੋਂ ਪਹਿਲਾਂ ਉਹ ਟਰੈਫ਼ਿਕ ਵਿੰਗ ਤੋਂ ਬਦਲ ਕੇ ਬਾਲਿਆਵਾਲੀ ਥਾਣੇ ਵਿਚ ਚਲੇ ਗਏ ਸਨ। ਸੂਚਨਾ ਮੁਤਾਬਕ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਡਿਊਟੀ ਅਡੀਸ਼ਨਲ ਇੰਚਾਰਜ਼ ਵਜੋਂ ਲਗਾਈ ਗਈ ਹੈ।
ਇਹ ਵੀ ਪੜ੍ਹੋ Punjab State Teacher Eligibility Test ਦੇ ਮੱਦੇਨਜ਼ਰ ਹੁਕਮ ਜਾਰੀ : ਜ਼ਿਲ੍ਹਾ ਮੈਜਿਸਟਰੇਟ
ਜਿਕਰਯੋਗ ਹੈ ਕਿ ਇਮਾਨਦਾਰ ਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਅਮਰੀਕ ਸਿੰਘ ਵੱਲੋਂ ਟਰੈਫ਼ਿਕ ਨੂੰ ਕੰਟਰੋਲ ਕਰਨ ਦੇ ਲਈ ਸਖ਼ਤੀ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟਰੈਫ਼ਿਕ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਰਹੀਆਂ ਹਨ। ਜਿਸਦੇ ਨਾਲ ਟਰੈਫ਼ਿਕ ਵਿਚ ਸੁਧਾਰ ਹੋਇਆ ਸੀ।
Share the post "ਸਬ ਇੰਸਪੈਕਟਰ ਅਮਰੀਕ ਸਿੰਘ ਦੀ ਬਠਿੰਡਾ ਦੇ ਟਰੈਫ਼ਿਕ ਵਿੰਗ ਵਿਚ ਮੁੜ ਹੋਈ ਤੈਨਾਤੀ"