RMPI ਨੇ SKM ਦੇ ਆਗੂਆਂ ਦੇ ਘਰਾਂ ‘ਚ ਕੀਤੀ ਛਾਪੇਮਾਰੀ ਦੀ ਕੀਤੀ ਨਿਖੇਧੀ

Date:

spot_img

Jalandhar News:ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ)  ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਵੱਖੋ-ਵੱਖ ਕਿਸਾਨ ਸੰਗਠਨਾਂ ਦੇ ਮੋਹਤਬਰ ਆਗੂਆਂ ਦੇ ਘਰਾਂ ‘ਚ ਕੀਤੀ ਗਈ ਛਾਪੇਮਾਰੀ ਦੀ ਕਰੜੀ ਨਿਖੇਧੀ ਕੀਤੀ ਹੈ। ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਕਾਇਰਤਾ ਭਰਪੂਰ ਬੁਖਲਾਹਟ ਕਰਾਰ ਦਿੰਦਿਆਂ ਇਸ ਧੱਕੇਸ਼ਾਹੀ ਦੇ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਕਰੜੀ ਚਿਤਾਵਨੀ ਦਿੱਤੀ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਹੋਈ ਆਪਣੀ ਨਮੋਸ਼ੀ ਜਨਕ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਜਾਪਦਾ। ਉਨ੍ਹਾਂ ਪਾਰਟੀ ਸਫਾਂ, ਜਨਤਕ ਜੱਥੇਬੰਦੀਆਂ ਅਤੇ ਸਾਰੀਆਂ ਇਨਸਾਫ ਪਸੰਦ ਧਿਰਾਂ ਨੂੰ ਇਸ ਜਾਬਰ ਹੱਲੇ ਖਿਲਾਫ਼ ਡਟਵਾਂ ਪ੍ਰਤੀਰੋਧ ਉਸਾਰਨ ਦੀ ਅਪੀਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਸ਼ਰਾਬੀਆਂ ਦੀ ਲੱਗ ਗਈਆਂ ਮੌਜਾਂ..! ਦਾਰੂ ਹੋਵੇਗੀ ਸਸਤੀ

ਜੇਕਰ ਤੁਸੀਂ ਮਹਿੰਗੀ ਸ਼ਰਾਬ ਖਰੀਦਣ ਦੇ ਸ਼ੌਕੀਨ ਹੋ, ਤਾਂ...

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...