spot_img
spot_img

ਰਿਜਨਲ ਸੈਂਟਰ ਬਠਿੰਡਾ ਵੱਲੋਂ ਮਾਂ ਬੋਲੀ ਦਾ ਸਿੱਖਿਆ ਵਿੱਚ ਮਹੱਤਵ ਵਿਸ਼ੇ ’ਤੇ ਕਰਵਾਇਆ ਵਿਸ਼ੇਸ਼ ਲੈਕਚਰ

Date:

spot_img

Bathinda News:ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਸ਼ਨ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵੱਲੋਂ ਸੈਂਟਰ ਦੀ ਸਥਾਪਨਾ ਦੇ ਚਾਰ ਦਹਾਕਿਆਂ ਨੂੰ ਸਮਰਪਿਤ ਲੈਕਚਰ ਲੜੀ ਦਾ ਆਯੋਜਨ ਕੀਤਾ ਗਿਆ ਅਤੇ ਕੈੰਪਸ ਡਾਇਰੈਕਟਰ ਡਾ.ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਚੱਲ ਰਹੇ ਪੋਸਟ ਗ੍ਰੈਜੂਏਸ਼ਨ ਵਿਭਾਗ ਵਿਚ ਪਲੇਠੇ ਲੈਕਚਰ ਦੀ ਸ਼ੁਰੂਆਤ ਮੁੱਖ ਵਕਤੇ ਵਜੋਂ ਡਾ ਬੂਟਾ ਸਿੰਘ ਬਰਾੜ(ਸਾਬਕਾ ਮੁਖੀ ਰਿਜਨਲ ਸੈਂਟਰ,ਆਰਨੇਰੀ ਪ੍ਰੋਫੈਸਰ) ਨੇ ਮਾਂ ਬੋਲੀ ਦਾ ਸਿੱਖਿਆ ਵਿੱਚ ਮਹੱਤਵ ਤੇ ਲੈਕਚਰ ਦਿੱਤਾ।

ਇਹ ਵੀ ਪੜ੍ਹੋ CM Mann ਵੱਲੋਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ, ਕਿਹਾ ਛੁੱਟੀ ਤੋਂ ਬਾਅਦ Join ਕਰਵਾਉਣ ਦਾ ਫੈਸਲਾ ਲੋਕ ਕਰਨਗੇ!

ਡਾ. ਬਰਾੜ ਨੇ ਯੂਨਾਸਕੋ ਦੀ ਵਰਤਮਾਨ ਖੋਜ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਮਾਤ-ਭਾਸ਼ਾ ਦਾ ਮਨੁੱਖੀ ਸ਼ਖਸ਼ੀਅਤ ਉਸਾਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਮਾਤ ਭਾਸ਼ਾ ਨੂੰ ਅਸੀਂ ਮਾਤਾ ਦੇ ਗਰਭ ਤੋਂ ਹੀ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਾਲ ਹੀ ਉਹਨਾਂ ਕਿਹਾ ਕਿ ਮਾਤ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਪ੍ਰੰਤੂ ਹੋਰ ਨਾ ਭਾਸ਼ਾਵਾਂ ਨੂੰ ਸਿੱਖਿਆ ਜਾਂਦਾ ਹੈ। ਸੋ ਸਾਨੂੰ ਮਾਤ ਭਾਸ਼ਾ ਦੇ ਜਾਵੀਏ ਤੋਂ ਹੋਰਨਾਂ ਭਾਸ਼ਾਵਾਂ ਨੂੰ ਸਿੱਖਣਾ ਚਾਹੀਦਾ ਹੈ। ਇਸ ਮੌਕੇ ਤੇ ਡਾ. ਨਵਦੀਪ ਕੌਰ (ਮੁਖੀ ਪੋਸਟ ਗ੍ਰੈਜੂਏਸ਼ਨ ਵਿਭਾਗ) ਨੇ ਜੀ ਆਇਆ ਕਿਹਾ। ਕੈੰਪਸ ਡਾਇਰੈਕਟਰ ਕਮਲਦੀਪ ਸਿੰਘ ਨੇ ਲੈਕਚਰ ਦੀ ਸ਼ੁਰੂਆਤ ਵਿੱਚ ਕਿਹਾ ਕਿ ਇਹ ਲੈਕਚਰ ਅਧਿਆਪਨ ਦੇ ਨਾਲ-ਨਾਲ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਚਿੰਤਨ ਦਾ ਵਿਸ਼ਾ ਬਣਾਏਗਾ।

ਇਹ ਵੀ ਪੜ੍ਹੋ ਅਕਾਲੀ ਦਲ ਦੀ ਭਰਤੀ ਲਈ ਬਣੀ ਨਿਗਰਾਨ ਕਮੇਟੀ ਦੀ ਮੀਟਿੰਗ ਅੱਜ

ਡਾਇਰੈਕਟਰ ਨੇ ਆਪਣੀਆਂ ਸ਼ੁਭਕਾਨਾਵਾਂ ਭੇਟ ਕਰਦੇ ਹੋਏ ਇਸ ਲੈਕਚਰ ਦੀ ਭਰਪੂਰ ਸਲਾਘਾ ਕੀਤੀ।ਇਸ ਸਮੇਂ ਡਾ. ਜੀਤ ਸਿੰਘ ਜੋਸ਼ੀ ਨੇ ਇਸ ਪਲੇਠੇ ਲੈਕਚਰ ਲੜੀ ਦੀ ਸ਼ੁਰੂਆਤ ਤੇ ਵਿਭਾਗ ਦੇ ਮੁਖੀ ਅਤੇ ਸਟਾਫ ਵੱਲੋਂ ਕੀਤੇ ਕਾਰਜ ਦੀ ਪ੍ਰਸ਼ੰਸਾ ਕੀਤੀ ਤੇ ਅਜਿਹੇ ਲੈਕਚਰ ਲੜੀ ਨੂੰ ਬਰਕਰਾਰ ਰੱਖਣ ਲਈ ਆਪਣੇ ਸੁਝਾਅ ਦਿੱਤੇ। ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਡਾ. ਰਵਿੰਦਰ ਸਿੰਘ ਵੱਲੋ ਨਿਭਾਈ ਗਈ।ਇਸ ਸਮੇਂ ਲੈਕਚਰ ਦੇ ਅੰਤ ਤੇ ਡਾ. ਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਵੱਖ-ਵੱਖ ਸਰਕਾਰੀ ਕਾਲਜਾਂ, ਕੈਂਪਸਾਂ ਤੋਂ ਪ੍ਰੋਫੈਸਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਲੈਕਚਰ ਵਿੱਚ ਭਾਗ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...