Tuesday, February 3, 2026

ਬਠਿੰਡਾ ’ਚ ਲੁਟੇਰਿਆਂ ਨੇ ਸਬਜ਼ੀ ਵਾਲੇ ਨੂੰ ‘ਕੁੱਟਿਆ’ ਤੇ ‘ਲੁੱਟਿਆ’, ਹਸਪਤਾਲ ਦਾਖ਼ਲ

Date:

spot_img

Bathinda News: ਲੁਟੇਰੇ ਤੇ ਨਸ਼ੇੜੀ ਹੁਣ ਇੰਨੇਂ ਬੇਖ਼ੌਫ਼ ਹੋ ਗਏ ਹਨ ਕਿ ਉਹ ਸਬਜ਼ੀ ਦੀ ਰੇਹੜੀ ਲਗਾ ਕੇ ਵੇਚਣ ਵਾਲਿਆਂ ਨੂੰ ਵੀ ਲੁੱਟਣ ਲੱਗੇ ਹਨ। ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਸਟੇਡੀਅਮ ਨਜਦੀਕ ਵਾਪਰੀ ਹੀ ਇੱਕ ਅਜਿਹੀ ਘਟਨਾ ਦੇ ਵਿਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਚਾਰ ਲੁਟੇਰਿਆਂ ਵੱਲੋਂ ਰੇਹੜੀ ’ਤੇ ਸਬਜ਼ੀ ਵੇਚਣ ਵਾਲੇ ਨੂੰ ਲੁੱਟ ਗਿਆ।

ਇਕੱਲਾ ਲੁੱਟਿਆ ਹੀ ਨਹੀਂ, ਬਲਕਿ ਉਸਨੂੰ ਕੁੱਟਿਆ ਵੀ ਤੇ ਤੇਜ਼ਧਾਰ ਹਥਿਆਰ ਨਾਲ ਜਖ਼ਮੀ ਵੀ ਕਰ ਦਿੱਤਾ। ਜਿਸਤੋਂ ਬਾਅਦ ਸੁਨੀਲ ਕੁਮਾਰ ਨਾਂ ਦੇ ਇਸ ਸਬਜ਼ੀ ਵਿਕਰੇਤਾ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ ਜਮੀਨੀ ਵਿਵਾਦ ਨੂੰ ਲੈ ਕੇ ਮਲੋਟ ਇਲਾਕੇ ਦੇ ਨਾਮੀ ‘ਸਰਦਾਰ’ ਪਿਊ-ਪੁੱਤ ਦਾ ਗੋ+ਲੀਆਂ ਮਾਰ ਕੇ ਕ+ਤ.ਲ

ਜਿੱਥੇ ਸੁਨੀਲ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਦੇਰ ਸ਼ਾਮ ਕਰੀਬ ਸਵਾ ਸੱਤ ਵਜੇਂ ਮੋਟਰਸਾਈਕਲ ’ਤੇ ਆਏ ਚਾਰ ਨੌਜਵਾਨਾਂ ਨੇ ਪਹਿਲਾਂ ਟਮਾਟਰ ਮੰਗੇ। ਜਦ ਉਸਨੇ ਟਮਾਟਰ ਦੇ ਦਿੱਤੇ ਤਾਂ ਦੋ ਜਣਿਆਂ ਨੇ ਉਸਨੂੰ ਜੱਫ਼ਾ ਪਾ ਲਿਆ ਤੇ ਇੱਕ ਨੇ ਉਸਦੀ ਜੇਬ ਵਿਚੋਂ ਨਗਦੀ ਕੱਢ ਲਈ।

ਸੁਨੀਲ ਮੁਤਾਬਕ ਉਸਦੇ ਕੋਲ ਸਾਰੇ ਦਿਨ ਦੀ ਵੱਟਤ ਦੇ 7-8 ਹਜ਼ਾਰ ਰੁਪਏ ਸਨ। ਉਧਰ ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...