ਸ੍ਰੀ ਮੁਕਤਸਰ ਸਾਹਿਬ, 8 ਜਨਵਰੀ: ਬੀਤੀ ਦੇਰ ਸ਼ਾਮ ਸ਼ਹਿਰ ਦੇ ਬੜਾ ਗੁਜ਼ਰ ਰੋਡ ‘ਤੇ ਸਥਿਤ ਇੱਕ ਕਲੀਨਿਕ ਦੇ ਵਿਚ ਬਲੱਡ ਪਰੈਸ਼ਰ ਚੈੱਕਅਪ ਕਰਵਾਉਣ ਦਾ ਬਹਾਨਾ ਲਾ ਕੇ ਦਾਖਲ ਹੋਏ ਲੁਟੇਰਿਆਂ ਵਲੋਂ ਡਾਕਟਰ ਨੂੰ ਹੀ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਲੁਟੇਰੇ ਡਾਕਟਰ ਨੂੰ ਵੀ ਕਾਪਾ ਮਾਰ ਕੇ ਜ਼ਖ਼ਮੀ ਕਰ ਗਏ, ਜਿਸਦੇ ਚੱਲਦੇ ਇਲਾਜ਼ ਲਈ ਖੁਦ ਡਾਕਟਰ ਨੂੰ ਵੀ ਸਿਵਲ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ। ਇਸ ਘਟਨਾ ਦੀ ਥਾਣਾ ਸਿਟੀ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਨਵਜੋਤ ਸਿੱਧੂ ਵਲੋਂ ਪੰਜਾਬੀਆਂ ਨੂੰ ‘ਕਹਿਣੀ ਤੇ ਕਥਨੀ’ ਦੇ ਪੱਕੇ ਲੀਡਰ ਨੂੰ ਵਾਂਗਡੋਰ ਸੌਂਪਣ ਦਾ ਸੱਦਾ
ਵਿਜੇ ਹਸਪਤਾਲ ਅਤੇ ਐਕਯੂਪ੍ਰੈਸ਼ਰ ਸੈਂਟਰ ਦੇ ਸੰਚਾਲਕ ਡਾ ਵਿਜੇ ਸੁਖੀਜਾ ਨੇ ਪੰਜਾਬੀ ਖਬਰਸਾਰ ਵੈੱਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਵਾ 8 ਵਜੇ ਉਹ ਆਪਣੇ ਕਲੀਨਿਕ ਨੂੰ ਬੰਦ ਕਰਕੇ ਕਰ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਉਨਾਂ ਅੱਧਾ ਕੁ ਸ਼ਟਰ ਹੀ ਸੁੱਟਿਆ ਸੀ ਕਿ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ ਅਤੇ ਉਹਨਾਂ ਵਿੱਚੋਂ ਇੱਕ ਨੇ ਆਪਣਾ ਬਲੱਡ ਪ੍ਰੈਸ਼ਰ ਵੱਧ ਹੋਣ ਦੀ ਜਾਣਕਾਰੀ ਦਿੰਦਿਆਂ ਦਵਾਈ ਦੇਣ ਦੀ ਲਈ ਕਿਹਾ। ਡਾਕਟਰ ਸੁਖੀਜਾ ਮੁਤਾਬਕ ਇੱਕ ਡਾਕਟਰ ਹੋਣ ਦੇ ਨਾਤੇ ਉਹਨਾਂ ਮਰੀਜ਼ ਦੀ ਸਿਹਤ ਦਾ ਖਿਆਲ ਰੱਖਦਿਆਂ ਤੁਰੰਤ ਸ਼ਟਰ ਖੋਲ ਕੇ ਮੁੜ ਕਲੀਨਿਕ ਵਿੱਚ ਚਲਿਆ ਗਿਆ।
ਨਾਂ-ਨੁੱਕਰ ਦੀ ਚਰਚਾ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਆਪ ਤੇ ਕਾਂਗਰਸ ਦੀ ਮੀਟਿੰਗ ਸੋਮਵਾਰ ਨੂੰ
ਪ੍ਰੰਤੂ ਕਲੀਨਿਕ ਦੇ ਅੰਦਰ ਦਾਖ਼ਲ ਹੁੰਦੇ ਹੀ ਇੱਕ ਨੌਜਵਾਨ ਨੇ ਉਸ ਨੂੰ ਧੱਕਾ ਮਾਰਿਆ ਅਤੇ ਦੂਜੇ ਨੇ ਕਾਪਾ ਕੱਢ ਕੇ ਉਸਦੇ ਉਪਰ ਹਮਲਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਉਸਨੂੰ ਨਗਦੀ ਤੇ ਹੋਰ ਕੀਮਤੀ ਸਮਾਨ ਦੇਣ ਲਈ ਕਿਹਾ। ਹਾਲਾਂਕਿ ਡਾਕਟਰ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਲੁਟੇਰੇ ਬੇਰਹਿਮੀ ਨਾਲ ਕੁੱਟਮਾਰ ਕਰਦੇ ਰਹੇ। ਇਸ ਦੌਰਾਨ ਉਹ ਕਲੀਨਿਕ ਦੇ ਗੱਲੇ ਵਿੱਚ ਪਏ ਪਈ ਕਰੀਬ ਪੰਜ ਛੇ ਹਜਾਰ ਰੁਪਏ ਦੀ ਨਗਦੀ ਅਤੇ ਹੋਰ ਇਧਰ ਉਧਰ ਸਮਾਨ ਚੁੱਕ ਕੇ ਫਰਾਰ ਹੋ ਗਏ। ਡਾਕਟਰ ਮੁਤਾਬਕ ਕਲੀਨਿਕ ਦੇ ਅੰਦਰ ਦੋ ਨੌਜਵਾਨ ਹੀ ਆਏ ਜਦੋਂ ਕਿ ਇੱਕ ਬਾਹਰ ਮੋਟਰਸਾਈਕਲ ‘ਤੇ ਬੈਠਾ ਰਿਹਾ।
ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਜੇਲ੍ਹ ’ਚ ਕੀਤੀ ਭੰਨਤੋੜ
ਘਟਨਾ ਤੋਂ ਬਾਅਦ ਡਾਕਟਰ ਨੇ ਰੌਲਾ ਪਾਇਆ ਪ੍ਰੰਤੂ ਲੁਟੇਰੇ ਭੱਜਣ ਵਿੱਚ ਸਫਲ ਰਹੇ। ਇਸ ਮੌਕੇ ਲੋਕਾਂ ਦਾ ਇਕੱਠ ਹੋ ਗਿਆ ਤੇ ਡਾਕਟਰ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੇ ਹੱਥ ਉੱਪਰ ਕਾਪਾ ਲੱਗਣ ਕਾਰਨ ਜਖਮ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗੋਲੀ ਜਾ ਰਹੀ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਮੋਟਰਸਾਈਕਲ ‘ਤੇ ਹੀ ਸਵਾਰ ਤਿੰਨ ਲੁਟੇਰਿਆਂ ਵੱਲੋਂ ਇੱਕ ਹੋਰ ਦੁਕਾਨ ਤੋਂ 20 ਹਜਾਰ ਰੁਪਏ ਲੁੱਟੇ ਗਏ ਲੁੱਟੇ ਸਨ। ਇਸ ਘਟਨਾ ਕਾਰਨ ਸ਼ਹਿਰੀਆਂ ਵਿੱਚ ਖੌਫ ਪਾਇਆ ਜਾ ਰਿਹਾ ਹੈ।