12 ਵਾਹਨਾਂ ਦੇ 6 ਲੱਖ ਦੇ ਚਲਾਨ ਕੀਤੇ
SAS Nagar News:ਸੜਕ ਸੁਰੱਖਿਆ ਅਤੇ ਟਰਾਂਸਪੋਰਟ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਖੇਤਰੀ ਟ੍ਰਾਂਸਪੋਰਟ ਦਫ਼ਤਰ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ 12 ਵਾਹਨਾਂ ਨੂੰ ਉਲੰਘਣਾ ਦੇ ਚਲਾਨ ਜਾਰੀ ਕੀਤੇ ਗਏ, ਜੋ 6 ਲੱਖ ਰੁਪਏ ਦੇ ਬਣਦੇ ਹਨ।ਰੀਜਨਲ ਟਰਾਂਸਪੋਰਟ ਅਫਸਰ, ਰਾਜਪਾਲ ਸਿੰਘ ਸੇਖੋਂ ਅਨੁਸਾਰ ਇਨ੍ਹਾਂ ਚਲਾਨਾਂ ਵਿੱਚ ਮੁੱਖ ਤੌਰ ‘ਤੇ ਟੈਕਸ ਦੀ ਚੋਰੀ, ਓਵਰਲੋਡਿੰਗ ਅਤੇ ਮੋਟਰ ਵਾਹਨ ਕਾਨੂੰਨ ਦੀਆਂ ਹੋਰ ਉਲੰਘਣਾਵਾਂ ਸ਼ਾਮਲ ਸਨ।
ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’
ਇਹ ਕਾਰਵਾਈ ਵਪਾਰਕ ਵਾਹਨਾਂ ਦੀ ਲੰਘੀ ਰਾਤ ਚੈਕਿੰਗ ਦੌਰਾਨ ਕੀਤੀ ਗਈ।ਆਰ.ਟੀ.ਓ. ਨੇ ਦੱਸਿਆ ਕਿ ਅਜਿਹੀਆਂ ਜਾਂਚ ਮੁਹਿੰਮਾਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ, ਤਾਂ ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕੀਤੀ ਜਾ ਸਕੇ।ਟਰਾਂਸਪੋਰਟ ਵਿਭਾਗ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦਸਤਾਵੇਜ਼ ਠੀਕ ਰੱਖਣ, ਟੈਕਸ ਸਮੇਂ ਤੇ ਜਮ੍ਹਾਂ ਕਰਨ ਅਤੇ ਓਵਰਲੋਡਿੰਗ ਤੋਂ ਗ਼ੁਰੇਜ਼ ਕਰਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite