Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’

0
1293

Punjab News:ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਪੱਟੀ ’ਚ ਵੱਡੇ ਥੰਮ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁੜ ਘਰ ਵਾਪਸੀ ਕਰ ਲਈ ਹੈ। ਜਦਕਿ ਉਨ੍ਹਾਂ ਦੇ ‘ਨੂੰਹ-ਪੁੱਤ’ ਭਾਜਪਾ ਵਿਚ ਹੀ ਡਟੇ ਹੋਏ ਹਨ। ਕਰੀਬ ਡੇਢ-ਦੋ ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਨਾਲ ਨਰਾਜ਼ ਚੱਲੇ ਆ ਰਹੇ ਸ: ਮਲੂਕਾ ਦੀ ਘਰ ਵਾਪਸੀ ਵੀ ਸੁਖਬੀਰ ਸਿੰਘ ਬਾਦਲ ਨੇ ਹੀ ‘ਜੀ-ਆਇਆ’ ਕਹਿ ਕੇ ਕਰਵਾਈ।

ਇਹ ਵੀ ਪੜ੍ਹੋ Health News: ਕੋਰੋਨਾ ਨੂੰ ਲੈ ਕੇ ਪੰਜਾਬ ਦੇ ਵਿਚ ਸਿਹਤ ਵਿਭਾਗ ਵੱਲੋਂ ਨਵੀਆਂ ਹਿਦਾਇਤਾਂ ਜਾਰੀ; ਪੜ੍ਹੋ

ਉਂਝ ਇਸ ਮੌਕੇ ਸ: ਮਲੂਕਾ ਦੇ ਸਿਆਸੀ ਗੁਰੂ ਮੰਨੇ ਜਾਂਦੇ ਬਲਵਿੰਦਰ ਸਿੰਘ ਭੂੰਦੜ ਤੋਂ ਇਲਾਵਾ ਅਕਾਲੀ ਦਲ ਦੇ ਇੱਕ ਚਰਚਿਤ ਆਗੂ ਡਾ ਦਲਜੀਤ ਸਿੰਘ ਚੀਮਾ ਵੀ ਮੌਜੂਦ ਰਹੇ। ਆਪਣੇ ਸਾਬਕਾ ਸਾਥੀ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਤੇ ਅਨਿਲ ਜੋਸ਼ੀ ਵੀ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ

ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ

👉2024 ਦੀਆਂ ਲੋਕ ਸਭਾ ਚੋਣਾਂ ਵਿਚ ਮਲੂਕਾ ਦੀ ‘ਨੂੂੰਹ’ ਨੇ ਦਿੱਤੀ ਸੀ ਬਾਦਲਾਂ ਦੀ ‘ਬਹੂ’ ਨੂੰ ਟੱਕਰ
ਸਿਕੰਦਰ ਸਿੰਘ ਮਲੂਕਾ ਖੁਦ ਬਾਦਲਾਂ ਦਾ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕੇ ਵਿਚ ਵੱਡਾ ਪ੍ਰਭਾਵ ਰੱਖ਼ਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ: ਮਲੂਕਾ ਦੀ ‘ਨੂੂੰਹ’ ਪਰਮਪਾਲ ਕੌਰ ਮਲੂਕਾ ਨੇ ਆਈਏਐਸ ਦੀ ਨੌਕਰੀ ਛੱਡ ਕੇ ਬਾਦਲਾਂ ਦੀ ‘ਬਹੂ’ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਕੇ ਚੁਣੌਤੀ ਦਿੱਤੀ ਸੀ। ਦਸਣਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੈ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦੀ ਸੁਖਬੀਰ ਸਿੰਘ ਬਾਦਲ ਨਾਲ ‘ਰਚਕ’ ਨਹੀਂ ਮਿਲ ਰਹੀ ਸੀ। ਉਹ ਆਨੇ-ਬਹਾਨੇ ਸੁਖਬੀਰ ਦੇ ਸਲਾਹਕਾਰਾਂ ਦੇ ਬਹਾਨੇ ਉਨ੍ਹਾਂ ਉਪਰ ਸਿਆਸੀ ਨਿਸ਼ਾਨੇ ਵਿੰਨਦੇ ਆ ਰਹੇ ਸਨ। ਇਸਤੋਂ ਇਲਾਵਾ ਕਿਸੇ ਸਮੇਂ ਉਹ ਸੁਖਬੀਰ ਵਿਰੋਧੀ ਧੜੇ ’ਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਦਿਖ਼ਾਈ ਦਿੱਤੇ ਸਨ ਪ੍ਰੰਤੂ ਬਾਅਦ ਵਿਚ ਚੁੱਪ ਕਰਕੇ ਘਰ ਬੈਠ ਗਏ ਸਨ।

ਇਹ ਵੀ ਪੜ੍ਹੋ SDM ਦਾ ਸਟੈਨੋ 24 ਲੱਖ ਰੁਪਏ ਨਕਦੀ ਸਮੇਤ ਵਿਜੀਲੈਂਸ ਬਿਊਰੋ ਵੱਲੋਂ ਕਾਬੂ

👉ਭਾਜਪਾ ਨਾਲ ਗਠਜੋੜ ਦੇ ਹਿਮਾਇਤੀ ਹਨ ਸਿਕੰਦਰ ਸਿੰਘ ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਭਾਜਪਾ ਨਾਲ ਮੁੜ ਗਠਜੋੜ ਦੇ ਹੱਕ ਵਿਚ ਕਈ ਵਾਰ ਖੁੱਲ ਕੇ ਬੋਲ ਚੁੱਕੇ ਹਨ। ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਦੋਨਾਂ ਪਾਰਟੀਆਂ ਦੇ ਗਠਜੋੜ ਦਾ ਪੰਜਾਬ ਨੂੰ ਵੀ ਫ਼ਾਈਦਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਉਹ ਮੁੜ ਇਸ ਮਕਸਦ ਦੇ ਲਈ ਕੋਸ਼ਿਸ਼ ਕਰ ਸਕਦੇ ਹਨ। ਉਂਝ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਵਿਚੋਂ ਕਿਸੇ ਇੱਕ ਦੇ ਚੋਣ ਮੈਦਾਨ ਵਿਚ ਉਤਰਨ ਦੀ ਪੂਰੀ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here