ਬਠਿੰਡਾ, 14 ਸਤੰਬਰ: ਕਲਾ ਦੇ ਖੇਤਰ ਵਿੱਚ ਕੰਮ ਕਰਦੀ ਆ ਰਹੀ ਬਠਿੰਡਾ ਦੀ ਸਿਰਮੌਰ ਸੰਸਥਾ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਮਾਲਵੇ ਦੇ ਚਿੱਤਰਕਾਰਾਂ ਲਈ ਦੋ ਰੋਜਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਬਠਿੰਡਾ ਦੀ ਟੀਚਰਜ਼ ਹੋਮ ਸੰਸਥਾ ਵਿਖ਼ੇ ਕੀਤਾ ਗਿਆ। ਜਿਸ ਵਿਚ ਸਹਾਇਕ ਪ੍ਰੋਫੈਸਰ ਫਾਈਨ ਆਰਟ ਵਿਭਾਗ ਸੁਭਾਰਤੀ ਯੂਨੀਵਰਸਿਟੀ ਮੇਰਠ ਆਰਟਿਸਟ ਕੇ. ਕ੍ਰਿਸ਼ਨ ਕੁੰਦਾਰਾ ਵਿਸੇਸ ਤੌਰ ’ਤੇ ਪੁੱਜੇ। ਇਸ ਮੌਕੇ ਵਿਦਿਆਰਥੀਆਂ ਨੂੰ ਕਲਾ ਦੇ ਹਰੇਕ ਪੱਖ ਬਾਰੇ,
ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਸਾਜ਼ਿਸ਼ ਸੀ: ਦਿਨੇਸ਼ ਚੱਢਾ
ਵੱਖ ਵੱਖ ਤਰ੍ਹਾਂ ਦੇ ਆਕਾਰਾਂ ਅਤੇ ਕਲਾਕ੍ਰਿਤੀਆਂ ਬਣਾਉਣਾ, ਉਹਨਾਂ ਦੀ ਸ਼ੇਡਿੰਗ ਅਤੇ ਰੰਗਾਂ ਦੀ ਮਦਦ ਨਾਲ ਹੋਰ ਸੁੰਦਰ ਬਣਾਉਣਾ, ਵਾਸਤਵਿਕ ਕਲਾ, ਮਾਡਰਨ ਆਰਟ ਸਬੰਧੀ ਜਾਣਕਾਰੀ, ਚਾਰਕੋਲ, ਵਾਟਰ ਕਲਰ, ਤੇਲ ਰੰਗ ਤੇ ਅਕਰਾਇਲਿਕ ਰੰਗ ਆਦਿ ਦੇ ਪ੍ਰਯੋਗ ਸਬੰਧੀ ਜਾਣਕਾਰੀ, ਮਨੁੱਖੀ ਸਰੀਰਕ ਬਣਤਰ, ਆਕਾਰ ਅਤੇ ਮਨੁੱਖੀ ਚਿਹਰੇ ਦੀ ਡਰਾਇੰਗ ਸਬੰਧੀ ਜਾਣਕਾਰੀ, ਪੋਰਟਰੇਟ ਡਰਾਇੰਗ, ਕੰਪੋਜੀਸ਼ਨ ਅਤੇ ਚਿੱਤਰਕਲਾ ਵਿੱਚ ਲਾਈਟ ਤੇ ਸ਼ੇਡ ਦੀ ਮਹੱਤਤਾ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ।
ਸੱਚ ਨੂੰ ਕੁੱਝ ਸਮੇਂ ਤੱਕ ਛੁਪਾਇਆ ਤਾਂ ਜਾ ਸਕਦਾ ਹੈ, ਪਰ ਕਦੇ ਦਬਾਇਆ ਨਹੀਂ ਜਾ ਸਕਦਾ:ਹਰਚੰਦ ਸਿੰਘ ਬਰਸਟ
ਇਸ ਵਰਕਸ਼ਾਪ ਵਿਚ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਸੁਰੇਸ਼ ਮੰਗਲਾ, ਸੋਹਣ ਸਿੰਘ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ,ਸੰਦੀਪ ਸ਼ੇਰਗਿਲ, ਅਮਰੀਕ ਮਾਨਸਾ,ਹਰਜਿੰਦਰ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ,ਰਿਤੇਸ਼ ਕੁਮਾਰ, ਅਮਿਤ, ਇੰਦਰਜੀਤ ਸਿੰਘ, ਪਰਮਿੰਦਰ ਪੈਰੀ, ਚੇਤਨ ਸ਼ਰਮਾਂ, ਰਿਤੇਸ਼ ਕੁਮਾਰ, ਸੁਰਿੰਦਰ ਡਿੱਖ,ਗੁਰਦੀਪ ਮੰਡੀਕਲਾਂ, ਕ੍ਰਿਸ਼ਨ ਰਤੀਆ, ਦਿਲਪ੍ਰੀਤ ਚੌਹਾਨ, ਮਨੋਜ, ਜਤਿੰਦਰ, ਅਸ਼ੋਕ ਕੁਮਾਰ, ਸੁਖਰਾਜ ਕੌਰ, ਅੰਮ੍ਰਿਤਾ ਨੰਦਨ, ਰੂਬੀ ਰਾਣੀ, ਸਾਬੀਆ ਅਗਰਵਾਲ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਰੂਪਾਂਸ਼ੀ, ਪ੍ਰਵੀਨ ਕੌਰ, ਰਮਨਦੀਪ, ਆਦਿ ਹਾਜ਼ਿਰ ਰਹੇ ।
Share the post "ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ 55ਵੀਂ ਸਾਲਾਨਾ ਦੋ ਰੋਜਾ ਪੇਂਟਿੰਗ ਵਰਕਸ਼ਾਪ ਆਗਾਜ਼"