ਗੈਂਗਸਟਰਾਂ ਹੱਥੋਂ ਮਾਰੇ ਗਏ ਹਰਜਿੰਦਰ ਮੇਲਾ ਦੇ ਪ੍ਰਵਾਰ ਨਾਲ ਸਚਿਨ ਪਾਇਲਟ ਤੇ ਪ੍ਰਗਟ ਸਿੰਘ ਨੇ ਪ੍ਰਗਟਾਇਆ ਦੁੱਖ

Date:

spot_img

Bathinda News : ਬੀਤੀ ਸ਼ਾਮ ਤੋਂ ਬਠਿੰਡਾ ਦੌਰੇ ‘ਤੇ ਆਏ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪ੍ਰਧਾਨ ਪ੍ਰਗਟ ਸਿੰਘ ਵੱਲੋਂ ਅੱੱਜ ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਪਿਛਲੇ ਸਾਲ ਗੈਂਗਸਟਰਾਂ ਹੱਥੋਂ ਮਾਰੇ ਗਏ ਅੰਮ੍ਰਿਤਸਰੀ ਕੁਲਚਾ ਮਾਲਕ ਹਰਜਿੰਦਰ ਸਿੰਘ ਮੇਲਾ ਦੇ ਪ੍ਰਵਾਰ ਨਾਲ ਦੁੱਖ ਪ੍ਰਗਟਾਇਆ ਗਿਆ। ਪ੍ਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਅਖਵਾਉਂਦਾ ਸੀ, ਅਨਾਜ ਖੇਤਰ ਵਿੱਚ ਦੇਸ਼ ਦੀ ਮਦਦ ਕਰਦਾ ਸੀ, ਬਾਰਡਰਾਂ ਤੇ ਕੁਰਬਾਨੀਆਂ ਦੇ ਕੇ ਸੁਰੱਖਿਆ ਕਰਦਾ ਸੀ, ਅੱਜ ਗੈਂਗਸਟਰਾਂ ਦੇ ਹਵਾਲੇ ਪਹੁੰਚ ਚੁੱਕਿਆ ਹੈ, ਨਸ਼ਿਆਂ ਨਾਲ ਜਵਾਨੀ ਮਰ ਰਹੀ ਹੈ, ਕੋਈ ਵਧੀਆ ਵਿਆਹ ਕਰ ਲੈਂਦਾ, ਕੋਈ ਸ਼ੋਰੂਮ ਖੋਲ ਲੈਂਦਾ, ਕੋਈ ਵਪਾਰ ਕਰਦਾ, ਕੋਈ ਨਵੀਂ ਗੱਡੀ ਲੈ ਲੈਂਦਾ ਤਾਂ ਉਸ ਨੂੰ ਤੁਰੰਤ ਫਰੌਤੀਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ, ਜੇਕਰ ਫਰੋਤੀ ਨਹੀਂ ਦਿੰਦੇ ਤਾਂ ਜਾਨੋ ਮਾਰਿਆ ਜਾ ਰਿਹਾ।

ਇਹ ਵੀ ਪੜ੍ਹੋ 👉Bathinda Police ਦੀ PCR ਟੀਮ ਦੀ ਬਹਾਦਰੀ; ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਮੁਲਜ਼ਮ ਕਾਬੂ

ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਮੇਲਾ ਦਾ ਕਤਲ ਅਤੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਦੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਗੈਂਗਸਟਰਾਂ ਅਤੇ ਨਸ਼ਿਆਂ ਦੇ ਬੋਲ ਬਾਲੇ ਦਾ ਸਬੂਤ ਹੈ ਜਿਸ ਨੂੰ ਨੱਥ ਪਾਉਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੂਰੀ ਤਰਹਾਂ ਫੇਲ ਹੋ ਚੁੱਕੀ ਹੈ, ਇਸ ਲਈ ਅੱਜ ਮੁੱਖ ਮੰਤਰੀ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ, ਡੀਜੀਪੀ ਦੀ ਬਰਖਾਸਤਗੀ ਵੀ ਸਮੇਂ ਦੀ ਲੋੜ ਹੈ । ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਦੇਸ਼ ਦੇ ਆਜ਼ਾਦੀ ਦਿਹਾੜੇ ਤੋਂ ਲੈ ਕੇ ਹੁਣ ਤੱਕ ਇਤਿਹਾਸ ਰਿਹਾ ਹੈ ਜਦੋਂ ਜਦੋਂ ਕੋਈ ਕਤਲੇਆਮ ਜਾਂ ਮਾੜੇ ਹਾਲਾਤ ਆਏ ਨੇ ਕਾਂਗਰਸ ਲੀਡਰਸ਼ਿਪ ਨੇ ਕੁਰਬਾਨੀਆਂ ਦੇਕੇ ਸਥਿਤੀ ਨੂੰ ਕੰਟਰੋਲ ਕੀਤਾ ਹੈ। ਪੰਜਾਬ ਵਿੱਚ ਵੀ ਅੱਤਵਾਦ ਦੇ ਦੌਰ ਨੂੰ ਕਾਂਗਰਸ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਖਤਮ ਕੀਤਾ, ਜਿਸ ਕਰਕੇ ਅੱਜ ਦੁਬਾਰਾ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ 👉ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੀ ‘ਦਸਤਕ’; 27-28 ਨੂੰ ਆ ਰਹੀ ਚੋਣ ਕਮਿਸ਼ਨ ਦੀ ਟੀਮ

ਇਸ ਮੌਕੇ ਪੰਜਾਬ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਦੇ ਹੱਥੋਂ ਨਿਕਲ ਚੁੱਕੀ ਹੈ ਅਤੇ ਪੰਜਾਬ ਦੇ ਵਿਗੜ ਰਹੇ ਹਾਲਾਤ ਵਿੱਚ ਭਾਜਪਾ ਦਾ ਵੀ ਪੂਰਾ ਹੱਥ ਹੈ, ਆਪ ਅਤੇ ਭਾਜਪਾ ਰਲ ਕੇ ਸੂਬੇ ਦਾ ਬੇੜਾ ਗਰਕ ਕਰ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਰਿਪੋਰਟ ਲੈਣ ਤੇ ਪਰਗਟ ਸਿੰਘ ਨੇ ਤੰਜ ਕਸਦਿਆਂ ਕਿਹਾ ਕਿ ਉਹ ਸਿਰਫ ਚਿੰਤਾ ਕਰਨ ਜੋਗੇ ਹੀ ਹਨ, ਕੰਮ ਤਾਂ ਕਰਨਾ ਨਹੀਂ ਜਿਸ ਕਰਕੇ ਅੱਜ ਕਾਂਗਰਸ ਨੂੰ ਮਜਬੂਤ ਬਣਾਉਣਾ ਪੰਜਾਬੀਆ ਲਈ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਚੇਅਰਮੈਨ ਕੇ.ਕੇ ਅਗਰਵਾਲ,ਸਾਬਕਾ ਮੇਅਰ ਅਸ਼ੋਕ ਕੁਮਾਰ , ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸੀਨੀਅਰ ਆਗੂ ਸੁਖਦੇਵ ਸਿਘ ਚਾਹਲ, ਮੀਤ ਪ੍ਰਧਾਨ ਤੇ ਮੀਡੀਆ ਇੰਚਾਰਜ਼ ਰੁਪਿੰਦਰ ਬਿੰਦਰਾ, ਸਾਬਕਾ ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਸੋਨੂ ਐਮਸੀ, ਮੁਕੇਸ਼ ਸ਼ਰਮਾ, ਮਾਧੋ ਸ਼ਰਮਾ, ਭੁਪਿੰਦਰ ਗੋਰਾ,ਅਨਿਲ ਭੋਲਾ, ਸੁਨੀਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਮਾਰੀਚ ਦੇ ਛਲ ਵਿੱਚ ਫਸੀ ਸੀਤਾ, ਰਾਵਣ ਨੇ ਕੀਤਾ ਹਰਨ; ਰਾਮਲੀਲਾ ਦੇ ਮੰਚਨ ਨੇ ਬੰਨ੍ਹਿਆ ਸਮਾਂ

👉ਸੋਨੇ ਦੇ ਹਿਰਨ ਦੀ ਮਾਇਆ ਤੋਂ ਜਟਾਯੂ ਦੇ ਸੰਘਰਸ਼...

ਬਠਿੰਡਾ ਦਿਹਾਤੀ ਹਲਕੇ ਵਿੱਚ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼

👉ਨਵੇਂ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਨਿਯੁਕਤੀ...

Bathinda Police ਦੀ PCR ਟੀਮ ਦੀ ਬਹਾਦਰੀ; ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਮੁਲਜ਼ਮ ਕਾਬੂ

👉ਗਸ਼ਤ ਦੌਰਾਨ ਮਿਲੀ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੀਸੀਆਰ...

CM Bhagwant Mann ਦੇ ਜਨਮ ਦਿਨ ‘ਤੇ PM Modi ਨੇ ਦਿੱਤੀ ਵਧਾਈ

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...