ਦੁਖਦਾਈਕ ਖ਼ਬਰ: ਗੁਰਦੂਆਰਾ ਸਿਵਲ ਸਟੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋ ਨਹੀਂ ਰਹੇ

0
67

ਬਠਿੰਡਾ, 21 ਨਵੰਬਰ: ਸਥਾਨਕ ਗੂਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਬਠਿੰਡਾ ਦੇ ਪ੍ਰਧਾਨ ਤੇ ਸਾਬਕਾ ਅਧਿਆਪਕ ਪਰਮਜੀਤ ਸਿੰਘ ਸੇਖੋ ਨਹੀਂ ਰਹੇ। ਉਨ੍ਹਾਂ ਦਾ ਵੀਰਵਰ ਸ਼ਾਮ ਕਰੀਬ ਚਾਰ ਵਜੇਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 72 ਸਾਲ ਦੀ ਉਮਰ ਵਿਚ ਸ਼ਹਿਰ ਦੀਆਂ ਕਈ ਸਮਾਜਿਕ, ਧਾਰਮਿਕ ਤੇ ਸਿੱਖਿਅਕ ਸੰਸਥਾਵਾਂ ਨਾਲ ਜੁੜੇ ਚੱਲੇ ਆ ਰਹੇ ਸ: ਸੇਖੋ ਮੌਜੂਦਾ ਸਮੇਂ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਸਨ।

ਇਹ ਵੀ ਪੜ੍ਹੋ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ

ਉਹ ਕਰੀਬ 12 ਸਾਲ ਪਹਿਲਾਂ ਬਤੌਰ ਲੈਕਚਰਾਰ ਫ਼ਿਜੀਕਲ ਐਜੂਕੇਸ਼ਨ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਤੋਂ ਸੇਵਾਮੁਕਤ ਹੋਏ ਸਨ। ਸਥਾਨਕ ਭਾਗੂ ਰੋਡ ’ਤੇ ਨਿਵਾਸੀ ਪਰਮਜੀਤ ਸਿੰਘ ਸੇਖੋ ਆਪਣੇ ਜਮਾਨੇ ਦੇ ਬਾਸਕਟਬਾਲ ਦੇ ਕੌਮੀ ਖਿਡਾਰੀ ਵੀ ਰਹੇ ਸਨ। ਸਿੱਖਿਆ ਵਿਭਾਗ ਵੱਲੋਂ ਉਨਾਂ ਨੂੰ ਨੈਸ਼ਨਲ ਅਵਾਰਡ ਵੀ ਦਿੱਤਾ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਤੇ ਪੁੱਤਰ ਐਡਵੋਕੇਟ ਅਮਨਪਾਲ ਸਿੰਘ ਸੇਖੋ ਅਤੇ ਬੇਟੀ ਛੱਡ ਗਏ ਹਨ। ਉਹਨਾਂ ਦਾ ਅੰਤਿਮ ਸੰਸਕਾਰ ਦਾਣਾ ਮੰਡੀ ਬਠਿੰਡਾ ਵਾਲੇ ਰਾਮਬਾਗ ਵਿਖੇ ਕੱਲ ਮਿਤੀ 22-11-24 ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਪਰਮਜੀਤ ਸਿੰਘ ਸੇਖੋ ਦੀ ਬੇਵਕਤੀ ਮੌਤ ’ਤੇ ਸ਼ਹਿਰ ਦੀਆਂ ਵੱਖ ਵੱਖ ਸਖ਼ਸੀਅਤਾਂ ਨੇ ਦੁੱਖ ਪ੍ਰਗਟਾਇਆ ਹੈ।

 

LEAVE A REPLY

Please enter your comment!
Please enter your name here