ਬਠਿੰਡਾ, 23 ਦਸੰਬਰ: ਬੀਤੀ ਦੇਰ ਰਾਤ ਕਰੀਬ ਪੌਣੇ 12 ਵਜੇ ਬਠਿੰਡਾ ਦੇ ਮਾਲ ਰੋਡ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ ਹੋਣ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਘਟਨਾ ਮਾਲ ਰੋਡ ‘ਤੇ ਸਥਿਤ ਦੇ ਕਾਰ ਪਾਰਕਿੰਗ ਦੇ ਅੱਗੇ ਇੰਨਾਂ ਵਿਦਿਆਰਥੀਆਂ ਦੀ ਤੇਜ਼ ਰਫ਼ਤਾਰ ਕਾਰ ਯੂਨੀਪੋਲ ਦੇ ਨਾਲ ਟਕਰਾਉਣ ਕਾਰਨ ਵਾਪਰੀ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਯੂਨੀਪੋਲ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਰਤਕ ਤੇ ਜ਼ਖ਼ਮੀ ਵਿਦਿਆਰਥੀ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਵਿੱਚ ਐਮ. ਬੀ. ਬੀ. ਐੱਸ ਦੇ ਵਿਦਿਆਰਥੀ ਸਨ।
ਨਵੇਂ ਸਾਲ ਮੌਕੇ ਪੰਜਾਬ ਦੇ ਲੋਕਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ
ਮੌਕੇ ‘ਤੇ ਪੁੱਜੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕਾਲੇ ਰੰਗ ਦੀ ਕਾਰ ਵਿੱਚ 4 ਨੌਜਵਾਨ ਸਵਾਰ ਸਨ। ਜਿਨ੍ਹਾਂ ਕੋਲੋਂ ਤੇਜ਼ ਰਫਤਾਰ ਗੱਡੀ ਮਾਲ ਰੋਡ ਤੋਂ ਬੇਕਾਬੂ ਹੁੰਦੀ ਹੋਈ ਪਹਿਲਾਂ ਫੁੱਟਪਾਥ ‘ਤੇ ਜਾ ਚੜੀ ਅਤੇ ਫੇਰ ਮਲਟੀ ਸਟੋਰੀ ਪਾਰਕਿੰਗ ਕੋਲ ਲੱਗੇ ਯੂਨੀਪੋਲ ਨਾਲ ਜਾ ਟਕਰਾਈ।ਜਖ਼ਮੀਆਂ ਨੂੰ ਤਰੁੰਤ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖ਼ੇ ਦਾਖਲ ਕਰਵਾਇਆ।
‘ਆਪ’ ਵਿਧਾਇਕ ਗੱਜਣਮਾਜਰਾ ਦੀ 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ
ਮਰਨ ਵਾਲੇ ਵਿਦਿਆਰਥੀ ਦੀ ਸਿਨਾਖ਼ਤ ਰਾਜਨ ਜੱਸਲ (21) ਪੁੱਤਰ ਸੁਰਜੀਤ ਰਾਏ ਵਾਸੀ ਹਸ਼ਿਆਰਪੁਰ ਅਤੇ ਅਮਨਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ। ਜਦੋਂ ਕਿ ਜ਼ਖ਼ਮੀਆਂ ਵਿੱਚ ਰਿਦਮ ਵਾਸਨ ਵਾਸੀ ਲੁਧਿਆਣਾ ਅਤੇ ਸਾਕੇਤ ਵਾਸੀ ਲੁਧਿਆਣਾ ਸ਼ਾਮਲ ਹਨ। ਰਿਦਮ ਦਾ ਆਦੇਸ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੌਕੇ ਤੇ ਪੁੱਜੀ ਸਾਥਨਕ ਪੁਲੀਸ ਦੁਰਘਟਨਾਂ ਦੀ ਜਾਂਚ ਕਰ ਰਹੀ ਹੈ ।ਵਿਦਿਆਰਥੀਆਂ ਦੇ ਵੇਰਵੇ ਇੱਕਠੇ ਕੀਤਾ ਜਾ ਰਹੇ ਹਨ।
Share the post "ਦੁਖਦਾਇਕ ਖ਼ਬਰ: ਭਿਆਨਕ ਹਾਦਸੇ ‘ਚ ਆਦੇਸ਼ ਯੂਨੀਵਰਸਟੀ ਦੇ ਦੋ ਵਿਦਿਆਰਥੀਆਂ ਹੋਈ ਮੌਤ, ਦੋ ਜ਼ਖ਼ਮੀ"