ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਨੇ ਪ੍ਰੋ ਤਰਸੇਮ ਨਰੂਲਾ ਨੂੰ ਕੀਤਾ ਸਨਮਾਨਿਤ

Date:

spot_img

Bathinda News: ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਅੱਜ ਸਥਾਨਕ ਟੀਚਰਜ਼ ਹੋਮ ਵਿੱਖੇ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ ਤਰਸੇਮ ਨਰੂਲਾ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਮੁੱਖ ਮਹਿਮਾਨ ਅਤੇ ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਦੇ ਪ੍ਰਧਾਨ ਇੰਜ ਹਰਪਾਲ ਸਿੰਘ ਖੁਰਮੀ, ਗ਼ਜ਼ਲਗੋ ਜ਼ਨਕ ਰਾਜ ਜ਼ਨਕ, ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਲੈਕਚਰਾਰ ਤੇ ਲੇਖਕ ਜਸਪਾਲ ਜੱਸੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਹ ਵੀ ਪੜ੍ਹੋ ਘਰੇਲੂ ਕਲੈਸ਼ ਦੇ ਚੱਲਦਿਆਂ ਬਠਿੰਡਾ ’ਚ ਪਿਊ ਵੱਲੋਂ ਗੋ+ਲੀ ਮਾਰ ਕੇ ਪੁੱਤ ਦਾ ਕ+ਤਲ

ਇਸ ਮੌਕੇ ਤਰਸੇਮ ਨਰੂਲਾ ਦੇ ਸਾਹਿਤ ਅਤੇ ਨਿੱਜੀ ਜ਼ਿੰਦਗੀ ਵਾਰੇ ਗੱਲ ਕਰਦਿਆ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਤਰਸੇਮ ਨਰੂਲਾ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੱਡੀ ਦੇਣ ਹੈ ਤੇ ਉਨਾਂ ਵੱਲੋ ਅੱਜ ਤੱਕ ਕੁੱਲ 14 ਕਿਤਾਬਾ ਲਿਖੀਆਂ ਗਈਆ ਹਨ ਜਿੰਨਾ ਰਾਹੀ ਉਨਾਂ ਨੇ ਜਿੰਦਗੀ ਤੇ ਸਮਾਜ ਦੇ ਹਰ ਰੰਗ ਨੂੰ ਸ਼ਬਦਾਂ ਦੇ ਰੂਪ ਚ ਉਤਾਰਿਆ ਹੈ । ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਬਹੁਤ ਸੋਹਨੇ ਸ਼ਬਦਾਂ ਚ ਪ੍ਰੋ ਤਰਸੇਮ ਨਰੂਲਾ ਦੇ ਪੰਜਾਬੀ ਦੇ ਅਧਿਆਪਕ ਸਮੇ ਦੀਆ ਸੇਵਾਵਾ ਅਤੇ ਉਨਾ ਦੇ ਨਿੱਘੇ ਸੁਭਾਅ ਵਾਰੇ ਵਿਚਾਰ ਰੱਖੇ। ਪ੍ਰੋ ਤਰਸੇਮ ਨਰੁਲਾ ਵੱਲੋ ਲਿੱਖੇ ਸਾਹਿਤ ਅਤੇ ਕੁੱਝ ਖਾਸ ਕਾਵਿ ਸੰਗ੍ਰਹਿ ਵਾਰੇ ਜਸਪਾਲ ਜੱਸੀ ਨੇ ਚਰਚਾ ਕੀਤੀ।

ਇਹ ਵੀ ਪੜ੍ਹੋ ਪੰਜਾਬ ਦੇ ਕੈਬਨਿਟ ਮੰਤਰੀ ਦਾ ‘ਨਕਲੀ’ ਪੀਏ ਗ੍ਰਿਫ਼ਤਾਰ, ਮੰਤਰੀ ਦੇ ਨਾਂ ’ਤੇ ਲਏ ਸਨ 3 ਲੱਖ ਰੁਪਏ

ਫ਼ਰੀਦਕੋਟ ਤੋ ਇਕਬਾਲ ਘੋਰਾ ਅਤੇ ਉੱਘੇ ਸਟੇਜ ਸੰਚਾਲਿਕ ਹਰਮੇਲ ਵੱਲੋਂ ਪ੍ਰੋ ਨਰੂਲਾ ਦੀਆਂ ਕਿਤਾਬਾਂ ’ਤੇ ਚਰਚਾ ਕੀਤੀ। ਇਸ ਮੌਕੇ ਲੇਖਿਕਾ ਰਮਨਦੀਪ ਕੌਰ ਰੰਮੀ ਦਾ ਦੇਸ਼ ਵਿਦੇਸ਼ ਦੇ ਨਾਮਵਰ ਕਵੀਆ ਦੀਆ ਰਚਨਾਵਾ ਵਾਲਾ ਕਾਵਿ ਸੰਗ੍ਰਹਿ ਮੁਹੱਬਤਾ ਸਾਂਝੇ ਪੰਜਾਬ ਦੀਆ ਵੀ ਜਾਰੀ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਜੀਤ, ਰਾਜਬੀਰ ਕੌਰ, ਦਿਲਜੀਤ ਬੰਗੀ,ਐਡਵੋਕੇਟ ਗੁਰਵਿੰਦਰ ਸਿੰਘ, ਮਨਜੀਤ ਸਿੰਘ ਜੀਤ, ਅਵਤਾਰ ਸਿੰਘ ਬਾਹੀਆ, ਹਰਦਰਸ਼ਨ ਸਿੰਘ ਸੋਹਲ, ਰੂਪ ਚੰਦ ਸ਼ਰਮਾ, ਸੱਤਪਾਲ ਮਾਨ, ਰਮੇਸ਼ ਸੇਠੀ ਬਾਦਲ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Minister Harbhajan Singh ETO ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

👉ਲੋਕ ਨਿਰਮਾਣ ਮੰਤਰੀ ਵੱਲੋਂ ਪ੍ਰਾਜੈਕਟ ਸਬੰਧੀ ਸਮਾਂ ਸੀਮਾਂ ਤੈਅ...

Amritsar ਵਿੱਚ 10 ਕਿਲੋ ਹੋਰ ਹੈਰੋਇਨ ਬਰਾਮਦ; ਮੁੱਖ ਕਾਰਕੁਨ ਗ੍ਰਿਫਤਾਰ

👉ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ’ਤੇ ਹੈਰੋਇਨ ਦੀਆਂ ਖੇਪਾਂ ਪ੍ਰਾਪਤ...

DAV College Bathinda ਵੱਲੋਂ ਭਾਸ਼ਣ ਅਤੇ ਕਵਿਤਾ ਮੁਕਾਬਲੇ ਦਾ ਆਯੋਜਨ

Bathinda News: DAV College Bathindaਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ...