👉ਜਹਾਜ਼ ਵਿਚ ਹਰਿਆਣਾ ਦੇ ਸਭ ਤੋਂ ਵੱਧ ਸਨ 44 ਯਾਤਰੀ, ਗੁਜਰਾਤ ਦੇ ਸਨ 33
Amritsar News: ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਤੀਜ਼ਾ ਫ਼ੌਜੀ ਜਹਾਜ਼ ਐਤਵਾਰ ਦੀ ਅੱਧੀ ਰਾਤ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਹੋਇਆ। ਇਸ ਜਹਾਜ਼ ਦੇ ਵਿਚ 112 ਭਾਰਤੀ ਸਵਾਰ ਹਨ, ਜਿੰਨ੍ਹਾਂ ਦੇ ਵਿਚੋਂ ਸਭ ਤੋਂ ਵੱਧ 44 ਹਰਿਆਣਾ ਸੂਬੇ ਦੇ ਹਨ। ਜਦੋਂਕਿ ਦੂਜੇ ਨੰਬਰ ’ਤੇ ਗੁਜਰਾਤ ਦੇ ਰਹਿਣ ਵਾਲੇ 33 ਯਾਤਰੀ ਹਨ ਜਦਕਿ ਤੀਜ਼ੇ ਨੰਬਰ ਪੰਜਾਬ ਦੇ 31 ਯਾਤਰੀ ਹਨ। ਇੰਨਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ; ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ
ਇਸੇ ਤਰ੍ਹਾਂ ਯੂਪੀ ਦੇ 2 ਅਤੇ ਉਤਰਾਖੰਡ ਤੇ ਹਿਮਾਚਲ 1-1 ਜਣਾ ਇਸ ਜਹਾਜ਼ ਵਿਚ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹੈ। ਇਹਨਾਂ ਸਾਰੇ ਮੁਸਾਫਰਾਂ ਨੂੰ ਲੈਣ ਦੇ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਇੰਤਜ਼ਾਮ ਕੀਤੇ ਹੋਏ ਸਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਸਾਹਿਬ ਮੈਡਮ ਸਾਕਸ਼ੀ ਸਾਹਨੀ ਅਤੇ ਹੋਰ ਉਚ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ। ਹਾਲਾਂਕਿ ਇਹ ਯਾਤਰੀ ਇਮੀਗ੍ਰੇਸ਼ਨ ਅਤੇ ਹੋਰ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਸਵੇਰ ਸਮੇਂ ਹੀ ਏਅਰਪੋਰਟ ਤੋਂ ਬਾਹਰ ਨਿਕਲੇ।
ਇਹ ਵੀ ਪੜ੍ਹੋ ਮਹਾਕੁੰਭ; 34 ਦਿਨਾਂ ’ਚ 51.50 ਕਰੋੜ ਸ਼ਰਧਾਲੂਆਂ ਨੇ ਸੰਗਮ ’ਚ ਲਗਾਈ ਸ਼ਰਧਾ ਦੀ ਡੁੱਬਕੀ
ਵੱਡੀ ਗੱਲ ਇਹ ਵੀ ਸੀ ਕਿ ਪਿਛਲੇ ਦੋ ਵਾਰ ਆਪਣੇ ਨੌਜਵਾਨਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲਿਜਾਣ ਦੇ ਲਈ ਕੈਦੀਆਂ ਵਾਲੀਆਂ ਬੱਸਾਂ ਭੇਜਣ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ ਹਰਿਆਣਾ ਸਰਕਾਰ ਵੱਲੋਂ ਇਸ ਵਾਰ 44 ਯਾਤਰੀਆਂ ਲਈ ਵੋਲਵੋ ਬੱਸ ਭੇਜੀ ਗਈ ਸੀ। ਜਹਾਜ਼ ਵਿਚ ਸਵਾਰ ਕੁੱਲ ਯਾਤਰੂਆਂ ਵਿਚੋਂ ਮਰਦਾਂ ਅਤੇ ਔਰਤਾਂ ਦੀ ਜੋ ਗਿਣਤੀ ਸਾਹਮਣੇ ਆਈ ਹੈ, ਉਸਦੇ ਵਿਚ 10 ਬੱਚਿਆਂ ਸਹਿਤ ਕੁੱਲ 89 ਮਰਦ ਅਤੇ 4 ਬੱਚੀਆਂ ਸਹਿਤ 23 ਔਰਤਾਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਚਰਚਾ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਅਮਰੀਕੀ ਜਹਾਜ਼ ਇੱਥੇ ਆਉਣਗੇ, ਜਿਸਦੇ ਵਿਚ ਉਥੇ ਡਿਪੋਰਟ ਕੀਤੇ ਭਾਰਤੀਆਂ ਨੂੰ ਇੱਥੈ ਭੇਜਿਆ ਜਾਂਦਾ ਰਹੇਗਾ।
ਇਹ ਵੀ ਪੜ੍ਹੋ ਮੂਸਾ ਭੱਜਿਆ ਮੌਤ ਤੋਂ, ’ਤੇ ਮੌਤ ਅੱਗੇ ਖੜੀ; ਅਮਰੀਕਾ ਤੋਂ ਡਿਪੋਰਟ ਕੀਤੇ ਦੋ ਭਰਾਵਾਂ ਨੂੰ ਪੁਲਿਸ ਨੇ ਕਤਲ ਕੇਸ ’ਚ ਚੁੱਕਿਆ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਦੋ ਅਮਰੀਕੀ ਜਹਾਜ਼ ਭਾਰਤੀਆਂ ਨੂੰ ਇੱਥੇ ਛੱਡ ਕੇ ਵਾਪਸ ਜਾ ਚੁੱਕੇ ਹਨ। ਇਹ ਸਾਰੇ ਜਹਾਜ਼ ਅੰਮ੍ਰਿਤਸਰ ਏਅਰਪੋਰਟ ’ਤੇ ਹੀ ਉੱਤਰੇ ਹਨ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਹੋਰਨਾਂ ਵੱਲੋਂ ਲਗਾਤਾਰ ਇਸਦਾ ਵਿਰੋਧ ਕੀਤਾ ਜਾ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਸ਼ ਹੈ, ਜਦੋਂਕਿ ਇੰਨ੍ਹਾਂ ਜਹਾਜਾਂ ਵਿਚ ਦੇਸ ਦੇ ਹੋਰਨਾਂ ਸੂਬਿਆਂ ਦੇ ਵੀ ਯਾਤਰੂ ਹਨ। ਜਦੋਂ ਇਸ ਵਾਰ ਤਾਂ ਹਰਿਆਣਾ ਦੇ ਸਭ ਤੋਂ ਵੱਧ ਅਤੇ ਦੂਜੇ ਨੰਬਰ ਉੱਪਰ ਗੁਜਰਾਤ ਸੂਬੇ ਦੇ ਯਾਤਰੀ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।