Sandeep Nangal Ambia: ਪੰਜਾਬ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨਾਲ ਜੂੜੀ ਬਹੁਤ ਹੀ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦਰਅਸਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਸ਼ੂਟਰ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਕੱਤਲ ਤੋਂ ਬਾਅਦ ਤੋਂ ਹੀ ਫ਼ਰਾਰ ਦੱਸਿਆ ਜਾ ਰਿਹਾ ਸੀ। ਇਕ ਸਾਲ ਦੇ ਸਮੇਂ ਦੌਰਾਨ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ।
ਸਿਵਲ ਲਾਇਨ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਫਰਾਰ ਮੁਜਰਿਮ ਕਾਬੂ, 8 ਮੋਟਰਸਾਈਕਲ ਬਰਾਮਦ
ਦੱਸ ਦਈਏ ਕਿ ਪੰਜਾਬ ਦੀ ਜਲੰਧਰ ਪੁਲਿਸ ਸੰਦੀਪ ਦੇ ਕਤਲ ਤੋਂ ਬਾਅਦ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ। ਦਿੱਲੀ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸਕਦੀ ਹੈ। ਸੰਦੀਪ ਕਤਲ ਕਾਂਡ ਦੇ ਫ਼ਰਾਰ ਮੁਲਜ਼ਮ ਪੁਨੀਤ ਤੇ ਲਾਲੀ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਦੀ ਸਿਰਫ ਜਲੰਧਰ ਪੁਲਿਸ ਨੂੰ ਹੀ ਨਹੀਂ ਸਗੋਂ ਹੋਰ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਭਾਲ ਸੀ।
ਬਠਿੰਡਾ ’ਚ ਨਸ਼ਾ ਤਸਕਰਾਂ ਵਿਰੁਧ ਲੱਗੇ ਠੀਕਰੀ ਪਹਿਰੇ ’ਤੇ ਡਟੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ
ਦਰਅਸਲ ਸੰਦੀਪ ਕਤਲ ਕੇਸ ‘ਚ ਇਸ ਸਮੇਂ ਕੈਨੇਡਾ ‘ਚ ਬੈਠੇ ਅੰਮ੍ਰਿਤਸਰ ਦੇ ਸਨੋਵਰ ਢਿੱਲੋਂ, ਮਲੇਸ਼ੀਆ ‘ਚ ਰਹਿ ਰਹੇ ਸੁਖਵਿੰਦਰ ਸਿੰਘ ਦੁਨੋਕੇ ਉਰਫ ਸੁੱਖਾ ਸਿੰਘ, ਜਲੰਧਰ ਹਾਈਟਸ ਤੋਂ ਗ੍ਰਿਫਤਾਰ ਕੀਤੇ ਗਏ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਤੇ ਅਮਰੀਕਾ ਨਿਵਾਸੀ ਸੱਬਾ ਖਿਆੜਾ ਦੇ ਨਾਂ ਸ਼ਾਮਲ ਹਨ।
Share the post "Sandeep Nangal Ambia: ਸੰਦੀਪ ਨੰਗਲ ਅੰਬੀਆਂ ਤੇ ਗੋਲੀ ਚਲਾਉਣ ਵਾਲਾ ਸ਼ਾਰਪ ਸ਼ੂਟਰ ਦਿੱਲੀ ਪੁਲਿਸ ਅੜੀਕੇ"