Tuesday, May 12, 2026
spot_img
spot_img

ਸੰਤ ਸੀਚੇਵਾਲ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇਤਿਹਾਸ ਦੇ ਪੰਨਿਆਂ ‘ਤੇ ‘ਗੁਰੂ ਨਾਨਕ ਜਹਾਜ਼’ ਦੇ ਤੌਰ ‘ਤੇ ਯਾਦ ਕਰਨ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਲਿਖਿਆ ਪੱਤਰ

Date:

spot_img

👉ਹਰ ਸਾਲ 23 ਜੁਲਾਈ ਦਾ ਦਿਨ ਕੌਮੀ ਪੱਧਰ ‘ਤੇ ਮਨਾਉਣ ਦੀ ਕੀਤੀ ਮੰਗ
New Delhi News: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਦੇ ਤੌਰ ‘ਤੇ ਜਾਣਨ ਲਈ ਅਤੇ 23 ਜੁਲਾਈ ਨੂੰ ਹਰ ਸਾਲ ਕੌਮੀ ਪੱਧਰ ‘ਤੇ ਮਨਾਉਣ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਅੱਜ ਤੋਂ 111 ਸਾਲ ਪਹਿਲਾਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕਨੇਡਾ ਤੋਂ ਵਾਪਸ ਭਾਰਤ ਲਈ ਰਵਾਨਾ ਹੋਇਆ ਸੀ। ਇਹ ਜਹਾਜ਼ 29 ਸਤੰਬਰ 1914 ਨੂੰ ਕੋਲਕੱਤਾ ਦੇ ਬਜਬਜ ਘਾਟ ‘ਤੇ ਆਇਆ ਸੀ। ਇੱਥੇ ਹੀ ਅੰਗਰੇਜ਼ੀ ਹਕੂਮਤ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਹਾਜ਼ ਦੇ 19 ਯਾਤਰੂਆਂ ਨੂੰ ਸ਼ਹੀਦ ਕਰ ਦਿੱਤਾ ਸੀ।ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਰਾਹੀ ਹਾਂਗਕਾਂਗ ਤੋਂ ਵੈਨਕੁਵਰ ਕਨੇਡਾ ਲਈ ਗਏ ਸਨ। ਇਹ ਜਹਾਜ਼ ਜੋ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਕੇ ਕਨੇਡਾ ਦੇ ਵੈਨਕੁਵਰ ਤੱਟ ‘ਤੇ 23 ਮਈ 1914 ਨੂੰ ਪਹੁੰਚਿਆ ਸੀ।

ਇਹ ਵੀ ਪੜ੍ਹੋ  ਮ੍ਰਿਤਕ ਥਾਣੇਦਾਰ ਦੇ ਪ੍ਰਵਾਰ ਕੋਲੋਂ 50000 ਰੁਪਏ ਦੀ ਰਿਸ਼ਵਤ ਲੈਂਦਾ ਖਪਤਕਾਰ ਫ਼ੋਰਮ ਦਾ ਰੀਡਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਪਰ ਉਥੇ ਯਾਤਰੀਆਂ ਨੂੰ ੳਤਰਨ ਦੀ ਆਗਿਆ ਨਹੀਂ ਸੀ ਦਿੱਤੀ ਗਈ, ਜਦ ਕਿ ਜਹਾਜ਼ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ। ਕਨੇਡਾ ਦੇ ਸਮੁੰਦਰੀ ਤਟ ‘ਤੇ ਇਹ ਜਹਾਜ਼ ਦੋ ਮਹੀਨੇ ਰੁਕਣ ਤੋਂ ਬਾਅਦ ਭਾਵ 23 ਜੁਲਾਈ 1914 ਨੂੰ ਕਨੇਡਾ ਤੋਂ ਵਾਪਸ ਚੱਲਿਆ ਸੀ। ਬਾਬਾ ਗੁਰਦਿੱਤ ਸਿੰਘ ਜੀ ਨੇ ਇਹ ਜਹਾਜ਼ ਕਨੇਡਾ ਲੈ ਜਾਣ ਦਾ ਫੈਸਲਾ ਇਸ ਕਰਕੇ ਕੀਤਾ ਸੀ ਕਿਉਂਕਿ ਕਨੇਡਾ ਦੀ ਸਰਕਾਰ ਨੇ ਭਾਰਤੀਆਂ ਦੇ ਕਨੇਡਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਾ ਦਿੱਤੀ ਸੀ।ਉਨ੍ਹਾਂ ਕਿਹਾ ਕਿ ਜਿਹੜਾਂ ਸਮੁੰਦਰੀ ਜਹਾਜ਼ ਕਿ “ਕਾਮਾਗਾਟਾ ਮਾਰੂ” ਨਾਂਅ ਨਾਲ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਚੁੱਕਾ ਹੈ ਅਸਲ ਵਿੱਚ ਇਸ ਜਹਾਜ਼ ਦਾ ਨਾਮ ‘ਗੁਰੂ ਨਾਨਕ ਜਹਾਜ਼” ਸੀ। ਇਸ ਜਹਾਜ਼ ਨੂੰ ਲੈਕੇ ਜਾਣ ਵਾਲੇ ਗ਼ਦਰੀ ਬਾਬੇ ਗੁਰਦਿੱਤ ਸਿੰਘ ਜੀ ਨੇ ਗੁਰੂ ਨਾਨਕ ਸਟੀਮਸ਼ਿਪ ਨਾਂਅ ਦੀ ਕੰਪਨੀ ਬਣਾ ਕੇ ਰਜਿਸਟਡ ਕਰਵਾਈ ਸੀ। ਇਸ ਗੁਰੂ ਨਾਨਕ ਜਹਾਜ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਸੰਗਤਾਂ ਸ਼ਬਦ ਕੀਰਤਨ ਵੀ ਕਰਦੀਆਂ ਸਨ। ਇਸ ਵਿੱਚ ਕੁਲ 376 ਯਾਤਰੂ ਸਨ ਜਿਸ ਵਿੱਚ 340 ਸਿੱਖ ਸਨ, 12 ਹਿੰਦੂ ਅਤੇ 24 ਮੁਸਲਮਾਨ ਸਨ।

ਇਹ ਵੀ ਪੜ੍ਹੋ  ਕੈਨੇਡਾ ਭੇਜਣ ਦੇ ਨਾਂ ’ਤੇ ਵਿਦਿਆਰਥੀ ਦੀ ‘ਫੀਸ’ ਦੱਬਣ ਵਾਲੇ ਟਰੈਵਲ ਏਜੰਟ ਵਿਰੁਧ ਪਰਚਾ ਦਰਜ਼

ਜਹਾਜ਼ ਦੀਆਂ ਟਿਕਟਾਂ ‘ਤੇ ਇਸ ਦਾ ਨਾਂਅ “ਗੁਰੂ ਨਾਨਕ ਜਹਾਜ਼” ਲਿਖਿਆ ਹੋਇਆ ਸੀ। ਖੁਦ ਬਾਬਾ ਗੁਰਦਿੱਤ ਸਿੰਘ ਜੀ ਵੱਲੋਂ ਲਿਖੀ ਕਿਤਾਬ: “ਸ਼੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ”। ਇਹ ਕਿਤਾਬ ਇੱਕ ਦੁਰਭੱਲ ਦਸਤਾਵੇਜ਼ ਹੈ। ਇਸੇ ਤਰ੍ਹਾਂ ਇਤਿਹਾਸਕਾਰ ਡਾ: ਗੁਰਦੇਵ ਸਿੰਘ ਸਿੱਧੂ ਦੀ ਲਿਖੀ ਕਿਤਾਬ “ਸ਼੍ਰੀ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਜਹਾਜ਼:ਸਮਕਾਲੀ ਬਿਰਤਾਂਤ) ਵੀ ਇਹ ਦੱਸਦੀ ਹੈ ਕਿ ਇਸ ਜਹਾਜ਼ ਦਾ ਨਾਂਅ “ਗੁਰੂ ਨਾਨਕ ਜਹਾਜ਼” ਸੀ।ਸੰਤ ਸੀਚੇਵਾਲ ਨੇ ਚਿੱਠੀ ਰਾਹੀ ਪੁਰਜ਼ੋਰ ਮੰਗ ਕੀਤੀ ਕਿ ਇਤਿਹਾਸ ਦੇ ਪੰਨਿਆਂ ‘ਤੇ ਇਸ ਨੂੰ “ਗੁਰੂ ਨਾਨਕ ਜਹਾਜ਼” ਦੇ ਨਾਂਅ ਨਾਲ ਹੀ ਯਾਦ ਕੀਤਾ ਜਾਵੇ ਅਤੇ ਇਸ ਦੇ ਸ਼ਹੀਦਾਂ ਨੂੰ ਸਨਮਾਨ ਦਿੰਦੇ ਹੋਏ ਇਸ ਬਾਬਤ ਪਾਰਲੀਮੈਂਟ ਦੇ ਰਾਜ ਸਭਾ ਦੇ ਹਾਊਸ ਵਿੱਚ ਮਤਾ ਵੀ ਪਾਸ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Share post:

spot_img

Popular

More like this
Related

Tarn Taran News: ਪ੍ਰੋ. ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਕੋਰ ਕਮੇਟੀ ਦੇ ਮੈਂਬਰ ਨਿਯੁਕਤ

Tarn Taran News:ਸ਼੍ਰੋ਼ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

Punjab News: ਪੰਜਾਬ ‘ਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ; 26 ਨੂੰ ਪੈਣਗੀਆਂ ਵੋਟਾਂ

ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ: ਰਾਜ ਕਮਲ...