ਬਠਿੰਡਾ, 15ਫਰਵਰੀ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਅੱਜ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਚੈੱਕ ਵੰਡੇ ਗਏ। ਇਸਤੋਂ ਇਲਾਵਾ ਪਿੰਡ ਰਾਏਕੇ ਖੁਰਦ ਦੇ ਨੌਜਵਾਨ ਦੀ ਅੰਤਿਮ ਅਰਦਾਸ ਲਈ ਰਾਸ਼ਨ ਵੀ ਭੇਜਿਆ ਗਿਆ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਦੱਸਿਆ ਕਿ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ ਆਰ ਐਸ ਅਟਵਾਲ ਦੇ ਦਿਸ਼ਾ
ਮਲਕਾ ਰਾਣੀ ਨੇ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਸੰਭਾਲਿਆ ਅਹੁਦਾ
ਨਿਰਦੇਸ਼ਾਂ ਅਨੁਸਾਰ ਬਠਿੰਡਾ ਜਿਲ੍ਹਾ ਵਿਚ ਟਰੱਸਟ ਵੱਲੋਂ ਲਗਭਗ 198 ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਗਏ। ਇਸਤੋਂ ਇਲਾਵਾ ਡਾ. ਦਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਬਠਿੰਡਾ ਜਿਲ੍ਹੇ ਵਿਚ ਤਲਵੰਡੀ ਸਾਬੋ, ਮੌੜ ਮੰਡੀ,ਬੰਠਿਡਾ ਸ਼ਹਿਰ ਤੋਂ ਇਲਾਵਾ ਬਾਲਿਆਵਾਲੀ ਵਿਖੇ ਹੋਰ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਤੱਕ ਕੰਮ ਕਰਨਾ ਸ਼ਰੂ ਕਰ ਦੇਣਗੇ। ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ ਅਤੇ ਬਲਜੀਤ ਸਿੰਘ ਨਰੂਆਣਾ, ਸੋਮ ਕੁਮਾਰ,ਲਾਲਜੀਤ ਸਿੰਘ,ਸੁਰਜੀਤ ਸਿੰਘ ਸੁਭਾਸ਼ ਚੰਦਰ ਹਾਜਰ ਸਨ।