ਗ੍ਰਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋਇਆ SBI Bank ਦਾ ਕੈਸ਼ੀਅਰ ਗ੍ਰਿਫਤਾਰ

Date:

spot_img

👉ਮਥਰਾ ਤੋਂ ਕੀਤਾ ਗ੍ਰਿਫਤਾਰ, ਗ੍ਰਿਫਤਾਰੀ ਵੇਲੇ ਵੀ 9ਵੀਂ ਮੰਜਿਲ਼ ਤੋਂ ਛਾਲ ਮਾਰਨ ਦਾ ਕਰਦਾ ਰਿਹਾ ਡਰਾਮਾ
Faridkot News; ਕੁੱਝ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਵਿਚ ਸੈਕੜੇ ਗ੍ਰਾਹਕਾਂ ਦੇ ਕਰੋੜਾਂ ਰੁਪਏ ਦੀ ਹੇਰਾਫ਼ੇਰੀ ਕਰਕੇ ਫ਼ਰਾਰ ਹੋਣ ਵਾਲੇ ਐਸਬੀਆਈ ਬੈਂਕ ਦੇ ਕਲਰਕ ਅਮਿਤ ਢੀਂਗਰਾ ਨੂੰ ਸਾਦਿਕ ਪੁਲਿਸ ਵੱਲੋਂ ਮਥੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਉਥੇ ਕਿਰਾਏ ਦੇ ਫਲੈਟਾਂ ਵਿਚ ਛੁਪਿਆ ਹੋਇਆ ਸੀ, ਜਿਸ ਵੱਲੋਂ ਗ੍ਰਿਫਤਾਰੀ ਵੇਲੇ ਵੀ ਕਾਫ਼ੀ ਡਰਾਮਾ ਕੀਤਾ ਗਿਆ ਤੇ 9ਵੀਂ ਮੰਜਿਲ਼ ਤੋਂ ਛਾਲ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ  ਫ਼ਿਰੋਜ਼ਪੁਰ ‘ਚ ਰਾਤ ਨੂੰ ਡਾਕਟਰ ‘ਤੇ ਚੱਲੀਆਂ ਗੋ+ਲੀ+ਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਥਾਣਾ ਸਾਦਿਕ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦਸਿਆ ਕਿ ਮੁਲਜਮ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਪੁਛਗਿਛ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਮੁਲਜਮ ਅਮਿਤ ਦੀ ਪਤਨੀ ਨੂੰ ਵੀ ਇਸ ਕੇਸ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਗ੍ਰਾਹਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਦੇ ਪੈਸੇ ਆਪਣੀ ਪਤਨੀ ਦੇ ਖਾਤਿਆਂ ਵਿਚ ਟ੍ਰਾਂਸਫ਼ਾਰ ਕਰੇ ਸਨ।

ਇਹ ਵੀ ਪੜ੍ਹੋ  Gill Manuke; ‘‘ਪਰਚੈ ਤਾਂ ਮਰਦਾਂ ‘ਤੇ ਪੈਂਦੇ ਆ’’ ਗੀਤ ਗਾਉਣ ਵਾਲਾ ਗਾਇਕ ਪੁਲਿਸ ਨੇ ਚੁੱਕਿਆ, ਜਾਣੋਂ ਮਸਲਾ

ਦਸਣਾ ਬਣਦਾ ਹੈ ਕਿ ਕਲਰਕ ਅਮਿਤ ਢੀਂਗਰਾ ਪਿਛਲੇ ਲੰਮੇ ਸਮੇਂ ਤੋਂ ਸਾਦਿਕ ਬ੍ਰਾਂਚ ਵਿਚ ਹੀ ਤੈਨਾਤ ਸੀ ਤੇ ਉਸਨੇ ਆਪਣੀ ਮਿੱਠੀ ਬੋਲੀ ਸਦਕਾ ਲੋਕਾਂ ਦਾ ਵਿਸਵਾਸ ਜਿੱਤਿਆ ਹੋਇਆ ਸੀ, ਜਿਸਦੇ ਚੱਲਦੇ ਗ੍ਰਾਹਕ ਚੈੱਕ ਅਤੇ ਪੈਸੇ ਉਸਨੂੰ ਹੀ ਫ਼ੜਾ ਜਾਂਦੇ ਸਨ ਤੇ ਬਾਅਦ ਵਿਚ ਰਸੀਦਾਂ ਲੈ ਜਾਂਦੇ ਸਨ। ਪ੍ਰੰਤੂ ਇਸਦੀ ਚਲਾਕੀ ਦਾ ਉਸ ਸਮੇਂ ਪਤਾ ਲੱਗਿਆ ਜਦ ਇੱਕ ਗ੍ਰਾਹਕ ਆਪਣੀ ਐਫ਼ਡੀ ਲੈਣ ਲਈ ਆਇਆ ਤਾਂ ਉਸਦੇ ਖਾਤੇ ਵਿਚ ਪੈਸੇ ਹੀ ਨਹੀਂ ਸਨ। ਇਸੇ ਤਰ੍ਹਾਂ ਇੱਕ ਇੱਕ ਕਰਕੇ ਹੋਰ ਕਈ ਗ੍ਰਾਹਕਾਂ ਨਾਲ ਵੀ ਅਜਿਹਾ ਹੋਇਆ, ਜਿਸਤੋਂ ਬਾਅਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ। ਇਸ ਦੌਰਾਨ ਆਪਣੀ ਪੋਲ ਖੁੱਲਦਾ ਵੇਖ ਮੁਲਜਮ ਫ਼ਰਾਰ ਹੋ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...