ਪੰਜਾਬ ’ਚ ਤੜਕਸਾਰ ਸਕੂਲੀ ਬੱਸ ਪਲਟੀ, ਦੋ ਦਰਜ਼ਨ ਤੋਂ ਵੱਧ ਬੱਚਿਆਂ ਨੂੰ ਲੱਗੀਆਂ ਸੱਟਾਂ

0
210
+4

Firozpur News: ਸੂਬੇ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੀਵਾਲਾ ਵਿਖੇ ਸ਼ਨੀਵਾਰ ਤੜਕਸਾਰ ਇੱਕ ਸਕੂਲੀ ਵੈਨ ਦੇ ਸੇਮ ਨਾਲੇ ਵਿਚ ਪੁਲ ਤੋਂ ਹੇਠਾਂ ਡਿੱਗਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਸਮੇਂ ਵੈਨ ਦੇ ਵਿਚ ਕਰੀਬ 30 ਬੱਚੇ ਸਵਾਰ ਸਨ ਪ੍ਰੰਤੂ ਘਟਨਾ ਵਿਚ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ ਅਤੇ ਪਿੰਡ ਵਾਲਿਆਂ ਨੇ ਰਾਹਗੀਰਾਂ ਦੀ ਮੱਦਦ ਨਾਲ ਵੈਨ ਦੇ ਸੀਸੇ ਭੰਨ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਇਸ ਹਾਦਸੇ ਵਿਚ ਦੋ ਦਰਜ਼ਨ ਕਰੀਬ ਬੱਚਿਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਤੇ ਕੁੱਝ ਦੇ ਜਿਆਦਾ ਚੋਟਾਂ ਆਈਆਂ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਦੋ SSP ਬਦਲੇ, ਹਰਵਿੰਦਰ ਸਿੰਘ ਵਿਰਕ ਹੋਣਗੇ ਜਲੰਧਰ ਦੇ ਨਵੇਂ ਐਸਐਸਪੀ

ਘਟਨਾ ਦਾ ਪਤਾ ਲੱਗਦੇ ਹੀ ਵੱਡਾ ਇਕੱਠ ਹੋ ਗਿਆ ਤੇ ਮਾਪੇ ਵੀ ਪੁੱਜਣੇ ਸ਼ੁਰੂ ਹੋ ਗਏ। ਸੂਚਨਾ ਮੁਤਾਬਕ ਇਹ ਵੈਨ ਫ਼ਿਰੋਜਪੁਰ ਦੇ ਗੁਰੂ ਰਾਮ ਦਾਸ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਮੌਕੇ ਕੁੱਝ ਮਾਪਿਆਂ ਨੇ ਵੈਨ ਦੇ ਕੰਡਮ ਹੋਣ ਦੇ ਵੀ ਦੋਸ਼ ਲਗਾਏ। ਜਦਕਿ ਡਰਾਈਵਰ ਦਾ ਦਾਅਵਾ ਸੀ ਕਿ ਅਚਾਨਕ ਚੱਕਾ ਖੁੱਲਣ ਕਾਰਨ ਇਹ ਹਾਦਸਾ ਵਾਪਰਿਆਂ ਤੇ ਵੈਨ ਪੁਲ ਦੀ ਰੈਲੰਗ ਤੋੜਦੀ ਹੋਈ ਹੇਠਾਂ ਲਟਕ ਗਈ। ਉਧਰ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

 

+4

LEAVE A REPLY

Please enter your comment!
Please enter your name here