ਦਰਦਨਾਕ ਹਾਦਸਾ: ਸਕੂਲ ਵੈਨ ਦਰੱਖਤ ਨਾਲ ਟਕਰਾਈ, ਇੱਕ ਬੱਚੇ ਦੀ ਹੋਈ ਮੌ+ਤ, ਤਿੰਨ ਜਖ਼.ਮੀ

0
117
+2

ਰਾਏਕੋਟ, 6 ਅਗਸਤ: ਮੰਗਲਵਾਰ ਤੜਕਸਾਰ ਨਜਦੀਕੀ ਪਿੰਡ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਸਕੂਲੀ ਵੈਨ ਦੇ ਦਰੱਖਤ ਨਾਲ ਟਕਰਾਉਣ ਕਾਰਨ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਤੇ ਤਿੰਨ ਬੱਚੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਸ ਘਟਨਾ ਵਿਚ ਡਰਾਈਵਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ, ਜਿਸਦੇ ਵੱਲੋਂ ਵੈਨ ਨੂੰ ਓਵਰਸਪੀਡ ਭਜਾਇਆ ਜਾ ਰਿਹਾ ਸੀ ਤੇ ਨਾਲ ਹੀ ਵੈਨ ਦੀ ਸਮਰੱਥਾ ਤੋਂ ਵੱਧ ਉਸਦੇ ਵਿਚ ਬੱਚਿਆਂ ਨੂੰ ਭਰਿਆ ਹੋਇਆ ਸੀ।

ਇਸ਼ਕ ’ਚ ਅੰਨੀ ਮਾਂ ਨੇ ਜੇਠ ਨਾਲ ਮਿਲਕੇ ਮਾਸੂਮ ਧੀ ਦਾ ਕੀਤਾ ਕ+ਤ.ਲ

ਘਟਨਾ ਦਾ ਪਤਾ ਲੱਗਦੇ ਹੀ ਆਸਪਾਸ ਪਿੰਡਾਂ ਦੇ ਲੋਕ ਅਤੇ ਪੁਲਿਸ ਮੌਕੇ ‘ਤੇ ਪੁੱਜ ਗਈ ਹੈ। ਮ੍ਰਿਤਕ ਬੱਚਾ ਨਜਦੀਕੀ ਪਿੰਡ ਅਖਾੜਾ ਦਾ ਦਸਿਆ ਜਾ ਰਿਹਾ, ਜੋਕਿ ਰਾਏਕੋਟ ਦੇ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ। ਸੂਚਨ ਮੁਤਾਬਕ ਇਹ ਵੈਨ ਅਖਾੜਾ ਅਤੇ ਹੋਰਨਾਂ ਪਿੰਡਾਂ ਤੋਂ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਸਕੂਲ ਲਈ ਲੈ ਕੇ ਰਵਾਨਾ ਹੋਈ ਸੀ ਪ੍ਰੰਤੂ ਰਾਸਤੇ ਵਿਚ ਦਰੱਖਤ ਨਾਲ ਟਕਰਾ ਗਈ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

+2

LEAVE A REPLY

Please enter your comment!
Please enter your name here