WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਫ਼ਾਜ਼ਿਲਕਾ

ਪਹਿਲੀ ਪਤਨੀ ਦੇ ਕਤਲ ਦੀ ਸਜ਼ਾ ਕੱਟ ਕੇ ਵਾਪਸ ਆਏ ਪਤੀ ਨੇ ਦੂਜੀ ਦਾ ਵੀ ਕੀਤਾ ਕਤਲ

ਜਲਾਲਾਬਾਦ, 8 ਜੁਲਾਈ: ਆਪਣੀ ਪਹਿਲੀ ਪਤਨੀ ਦੇ ਕਤਲ ਕੇਸ ’ਚ ਸਜ਼ਾ ਕੱਟ ਕੇ ਵਾਪਸ ਆਏ ਗੁੱਸੇਖੋਰ ਪਤੀ ਵੱਲੋਂ ਹੁਣ ਆਪਣੀ ਦੂਜੀ ਪਤਨੀ ਦਾ ਵੀ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਥਾਨਕ ਕਸਬੇ ਦੇ ਮੁਹੱਲਾ ਰਾਜਪੂਤ ਇਲਾਕੇ ਵਿੱਚ ਵਾਪਰੀ ਹੈ, ਜਿੱਥੇ ਪਤੀ ਨੇ ਕਥਿਤ ਤੌਰ ‘ਤੇ ਆਪਣੀ ਦੂਜੀ ਪਤਨੀ ਦਾ ਕੈਂਚੀ ਨਾਲ ਹੀ ਕਤਲ ਕਰ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਵਿਚ ਮ੍ਰਿਤਕ ਦੇ ਭਤੀਜ਼ੇ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਕਥਿਤ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਮਿਲੀ ਸੂਚਨਾ ਮੁਤਾਬਕ ਕਥਿਤ ਦੋਸ਼ੀ ਰਮਨ ਸ਼ਰਮਾ ਨੇ ਆਪਣੀ ਪਹਿਲੀ ਪਤਨੀ ਦਾ ਕਤਲ ਕਰ ਦਿੱਤਾ ਸੀ ਤੇ ਇਸ ਮਾਮਲੇ ਵਿਚ ਉਸਨੇ ਕਰੀਬ 10 ਸਾਲ ਦੀ ਜੇਲ੍ਹ ਵੀ ਕੱਟੀ ਸੀ।

Big Breaking: ਚੋਣ ਕਮਿਸ਼ਨ ਵੱਲੋਂ ਗੈਂਂਗਸਟਰ ਦਲਜੀਤ ਭਾਨਾ ਦੀ ਪੈਰੋਲ ਰੱਦ

ਇਸ ਦੌਰਾਨ ਉਹ ਜੇਲ੍ਹ ਵਿਚੋਂ ਬਾਹਰ ਆਇਆ ਤੇ ਉਸਦਾ ਪ੍ਰਕਾਸ਼ ਕੌਰ ਨਾਂ ਦੀ ਔਰਤ ਨਾਲ ਸੰਪਰਕ ਹੋਇਆ। ਪ੍ਰਕਾਸ਼ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਮੁਢਲੀ ਜਾਣਕਾਰੀ ਮੁਤਾਬਕ ਰਮਨ ਸ਼ਰਮਾ ਤੇ ਪ੍ਰਕਾਸ਼ ਕੌਰ ਨੇ ਕਰੀਬ ਚਾਰ ਮਹੀਨੇ ਪਹਿਲਾਂ ਹੀ ਕੋਰਟ ਮੈਰਿਜ਼ ਕਰਵਾਈ ਸੀ। ਇਸ ਦੌਰਾਨ ਪ੍ਰਕਾਸ਼ ਕੌਰ ਆਪਣੇ ਸ਼ਾਦੀਸ਼ੁਦਾ ਪੁੱਤਰ ਨਾਲ ਰਹਿਣ ਲੱਗੀ ਤੇ ਰਮਨ ਇਸ ਗੱਲੋਂ ਨਰਾਜ਼ ਸੀ ਤੇ ਉਹ ਉਸਨੂੰ ਅਪਣੇ ਘਰ ਰਹਿਣ ਲਈ ਮਜਬੂਰ ਕਰ ਰਿਹਾ ਸੀ। ਜਿਸ ਕਾਰਨ ਦੋਨਾਂ ਵਿਚ ਲੜਾਈ ਹੋ ਗਈ। ਮ੍ਰਿਤਕ ਦੇ ਭਤੀਜ਼ੇ ਸ਼ਾਂਤੀ ਵੱਲੋਂ ਪੁਲਿਸ ਕੋਲ ਦਰਜ਼ ਕਰਵਾਈ ਸਿਕਾਇਤ ਮੁਤਾਬਕ ਬੀਤੇ ਕੱਲ ਰਮਨ ਉਸਦੀ ਮਾਸੀ ਦੇ ਘਰ ਆਇਆ ਤੇ ਨਾਲ ਚੱਲਣ ਲਈ ਕਹਿਣ ਲੱਗਾ।

ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ’ਚ ਸੜਕ ਹਾਦਸੇ ਵਿਚ ਹੋਈ ਮੌ+ਤ

ਇਸ ਦੌਰਾਨ ਦੋਨਾਂ ਵਿਚਕਾਰ ਝਗੜਾ ਵਧ ਗਿਆ ਤਾਂ ਕਥਿਤ ਦੋਸ਼ੀ ਨੇ ਕੱਪੜੇ ਕੱਟਣ ਵਾਲੀ ਕੈਂਚੀ ਨਾਲ ਹੀ ਹਮਲਾ ਕਰਕੇ ਪ੍ਰਕਾਸ਼ ਕੌਰ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਪ੍ਰਵਾਰ ਵੱਲੋਂ ਉਸਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਾਤ ਨੂੰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ਼ ਰੈਫਰ ਕਰ ਦਿੱਤਾ ਪ੍ਰੰਤੂ ਉਥੇ ਵੀ ਉਹ ਬਚ ਨਹੀਂ ਪਾਈ ਤੇ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਵੱਲ ਫ਼ਰਾਰ ਹੋ ਗਿਆ ਸੀ ਤੇ ਉਸਨੂੰ ਹੁਣ ਬਿਆਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

Related posts

ਮਿਸ਼ਨ ਨਿਸਚੈ: ਫਾਜ਼ਿਲਕਾ ਪੁਲਿਸ ਦੇ ਸਹਿਯੋਗ ਨਾਲ 18 ਨੂੰ ਕਰਵਾਈ ਜਾਵੇਗੀ ਐਥਲੈਟਿਕਸ ਮੀਟ

punjabusernewssite

ਫਾਜ਼ਿਲਕਾ ਬਣਿਆ ਸੂਬੇ ਦਾ ਪਹਿਲਾਂ ਜ਼ਿਲ੍ਹਾ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਮਹੀਨੇ ਵਿਚ ਇਕ ਦਿਨ ਹੋਵੇਗਾ ਬੈਗ ਫਰੀ ਡੇਅ

punjabusernewssite

ਅਬੋਹਰ ਦੀ ਪੰਜਾਬ ਐਗਰੋ ਤੋਂ ਵਿਦੇਸ਼ਾਂ ਨੂੰ ਜਾਣ ਲੱਗੀ ਲਾਲ ਮਿਰਚ ਅਤੇ ਟਮਾਟਰ ਦੀ ਪੇਸਟ

punjabusernewssite