4 ਸੁਪਰਵਾਈਜ਼ਰਾਂ ਤੇ ਇੱਕ ਮਹਿਲਾ ਗਾਰਡ ਦੀ ਬਹਾਲੀ ਲਈ ਅੜ੍ਹੇ ਧਰਨਾਕਾਰੀ
Bathinda News: Bathinda AIIMS ‘ਚ ਨਵੀਂ ਆਈ ਸਕਿਊਰਟੀ ਕੰਪਨੀ (ਭਲਿੰਦਰ ਸਿੰਘ ਬਰਾੜ ਸਕਿਊਰਟੀ ਪ੍ਰਾਈਵੇਟ ਲਿਮਟਿਡ) ਵੱਲੋਂ ਇੱਕੋ ਝਟਕੇ ‘ਚ ਕੱਢੇ ਦਰਜ਼ਨਾਂ ਸਕਿਊਰਟੀ ਮੁਲਾਜ਼ਮਾਂ ਦਾ ਮਾਮਲਾ ਭਖਦਾ ਜਾ ਰਿਹਾ। ਹਾਲਾਂਕਿ ਕੰਪਨੀ ਦੇ ਇਸ ਫੈਸਲੇ ਤੋਂ ਭੜਕੇ ਸਕਿਊਰਟੀ ਮੁਲਜਮਾਂ ਵੱਲੋਂ ਏਮਜ਼ ਦੇ ਮੁੱਖ ਗੇਟ ਅੱਗੇ ਧਰਨਾ ਸ਼ੁਰੂ ਕਰਨ ਤੋਂ ਬਾਅਦ ਕੰਪਨੀ ਵੱਲੋਂ ਇੰਨ੍ਹਾਂ ਹਟਾਏ ਗਏ ਕਰਮਚਾਰੀਆਂ ਨੂੰ ਮੁੜ ਡਿਉਟੀ ‘ਤੇ ਹਾਜ਼ਰ ਹੋਣ ਦਾ ਸੱਦਾ ਵੀ ਦਿੱਤਾ ਗਿਆ ਪ੍ਰੰਤੂ ਇਸਦੇ ਵਿਚ ਚਾਰ ਸੁਪਰਵਾਈਜ਼ਰਾਂ ਅਤੇ ਇੱਕ ਮਹਿਲਾ ਗਾਰਡ ਨੂੰ ਵਾਪਸ ਲੈਣ ਤੋਂ ਇੰਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ Big breaking ; ਬਠਿੰਡਾ ਸਹਿਤ ਅੱਧੀ ਦਰਜ਼ਨ ਜੇਲ੍ਹ ਸੁਪਰਡੈਂਟਾਂ ਦਾ ਹੋਇਆ ਤਬਾਦਲਾ
ਸੂਚਨਾ ਮੁਤਾਬਕ ਧਰਨਾਕਾਰੀ ਸੁਰੱਖਿਆ ਕਾਮਿਆਂ ਨੇ ਆਪਣੇ ਇੰਨ੍ਹਾਂ ਪੰਜੇਂ ਸਾਥੀਆਂ ਦੀ ਬਹਾਲੀ ਤੱਕ ਧਰਨਾ ਖ਼ਤਮ ਕਰਨ ਤੋਂ ਇੰਨਕਾਰ ਕਰ ਦਿੱਤਾ। ਮਿਲੀ ਸੂਚਨਾ ਮੁਤਾਬਕ ਅੱਜ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ। ਇਸ ਦੌਰਾਨ ਇਸ ਨਵੀਂ ਸਕਿਊਰਟੀ ਕੰਪਨੀ ਦੇ ਮਾਲਕ ਕਰਨਲ ਭਲਿੰਦਰ ਸਿੰਘ ਬਰਾੜ ਵੀ ਧਰਨਾਕਾਰੀਆਂ ਕੋਲ ਬੀਤੇ ਕੱਲ ਵੀ ਪੁੱਜੇ ਸਨ ਤੇ ਅੱਜ ਵੀ ਉਨ੍ਹਾਂ ਨੂੰ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਬਠਿੰਡਾ ਏਮਜ਼ ਦੀ ਸੁਰੱਖਿਆ ਦਾ ਕੰਮ ਪ੍ਰਿੰਸੀਪਲਜ਼ ਸਕਿਊਰਟੀਜ਼ ਨਾਂ ਦੀ ਕੰਪਨੀ ਸੰਭਾਲ ਰਹੀ ਸੀ ਪ੍ਰੰਤੁ ਹੁਣ ਇਹ ਟੈਂਡਰ ਭਲਿੰਦਰ ਸਿੰਘ ਬਰਾੜ ਸਕਿਊਰਟੀ ਪ੍ਰਾਈਵੇਟਿ ਲਿਮਟਿਡ ਨੂੰ ਮਿਲ ਗਿਆ ਹੈ। ਇਸ ਕੰਪਨੀ ਵੱਲੋਂ ਜਿਆਦਾਤਰ ਪੁਰਾਣੇ ਕੰਮ ਕਰਦੇ ਸੁਰੱਖਿਆ ਕਾਮਿਆਂ ਨੂੰ ਨੌਕਰੀ ‘ਤੇ ਰੱਖਦੇ ਹੋਏ ਕਰੀਬ 55 ਸਕਿਊਰਟੀ ਗਾਰਡਜ਼ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਜਿਸਦੇ ਵਿਰੋਧ ਵਿਚ ਇਹ ਧਰਨਾ ਲੱਗਿਆ ਹੈ।
ਇਹ ਵੀ ਪੜ੍ਹੋ ਕਾਂਗਰਸ ‘ਚ ਹਲਕਾ ਇੰਚਾਰਜ਼ਾਂ ਦੀ ਨਿਯੁਕਤੀ ਨੂੰ ਲੈ ਕੇ ਮੁੜ ਵਧੀ ‘ਟਸਲਬਾਜ਼ੀ’,MP ਨੇ ਚੁੱਕੇ ਸਵਾਲ
ਉਧਰ, ਸੰਪਰਕ ਕਰਨ ‘ਤੇ ਕਰਨਲ(ਸੇਵਾਮੁਕਤ) ਭਲਿੰਦਰ ਸਿੰਘ ਬਰਾੜ ਨੇ ਪੰਜਾਬੀ ਖਬਰਸਾਰ ਵੈਬਸਾਈਟ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ਉਨ੍ਹਾਂ ਦਾ ਮਕਸਦ ਕਿਸੇ ਨੂੰ ਬੇਰੁਜ਼ਗਾਰ ਕਰਨਾ ਨਹੀਂ ਹੈ ਪ੍ਰੰਤੂ ਉਹਨ੍ਹਾਂ ਦਾ ਕੰਮ ਇਸ ਨਾਮਵਰ ਸੰਸਥਾ ਨੂੰ ਸੁਰੱਖਿਆ ਤੇ ਵਧੀਆ ਮਾਹੌਲ ਪ੍ਰਦਾਨ ਕਰਵਾਉਣਾ ਹੈ, ਜਿਸਦੇ ਚੱਲਦੇ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ ਤੇ ਪੇਸ਼ੇਵਰ ਸੁਰੱਖਿਆ ਮੁਲਾਜਮ ਲਿਆਂਦੇ ਗਏ ਹਨ।” ਕਰਨਲ ਬਰਾੜ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਪਿਛਲੇ ਸਮੇਂ ਦੌਰਾਨ ਕੁੱਝ ਸੁਰੱਖਿਆ ਮੁਲਾਜਮਾਂ ਦਾ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨਾਲ ਰੁੱਖੇ-ਵਿਵਹਾਰ ਦੀਆਂ ਬਹੁਤ ਸਾਰੀਆਂ ਗੱਲਾਂ ਧਿਆਨ ਵਿਚ ਆਈਆਂ ਹਨ। ਉਨ੍ਹਾਂ ਭਰੋੋਸਾ ਜਤਾਇਆ ਕਿ ਅੱਜ ਇਸ ਮਸਲੇ ਦਾ ਹੱਲ ਨਿਕਲ ਆਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





