ਕਾਂਗਰਸ ‘ਚ ਹਲਕਾ ਇੰਚਾਰਜ਼ਾਂ ਦੀ ਨਿਯੁਕਤੀ ਨੂੰ ਲੈ ਕੇ ਮੁੜ ਵਧੀ ‘ਟਸਲਬਾਜ਼ੀ’,MP ਨੇ ਚੁੱਕੇ ਸਵਾਲ

Date:

spot_img

Patiala News: ਆਪਸੀ ਗੁੱਟਬੰਦੀ ਕਾਰਨ ਹਰਿਆਣਾ ਤੋਂ ਇਲਾਵਾ ਪੰਜਾਬ ਵਿਚ ਵੀ ਸੱਤਾ ਤੋਂ ਬਾਹਰ ਹੋਣ ਵਾਲੀ ਕਾਂਗਰਸ ਪਾਰਟੀ ਵਿਚ ਹਲਕਾ ਇੰਚਾਰਜ਼ਾਂ ਦੀ ਨਿਯੁਕਤੀ ਨੂੰ ਲੈ ਕੇ ਮੁੜ ‘ਟਸਲਬਾਜ਼ੀ’ਵਧਦੀ ਦਿਖਾਈ ਦੇ ਰਹੀ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਨੇ ਖੁੱਲੇ ਤੌਰ ‘ਤੇ ਇਸ ਉੱਪਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਪਣੀ ਫ਼ੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ, ‘‘ਕਾਂਗਰਸ ਪਾਰਟੀ ਵਿੱਚ ਇਹ ਹਲਕਾ ਇੰਚਾਰਜ ਕੀ ਹੈ ਅਤੇ ਕੌਣ ਹੈ? ਇਹ ਉਹ ਉਮੀਦਵਾਰ ਹਨ ਜੋ ਵਿਧਾਨ ਸਭਾ ਵਿੱਚ ਨਹੀਂ ਜਾ ਸਕੇ। ਕੁਝ ਦੀ ਜ਼ਮਾਨਤ ਵੀ ਖਤਮ ਹੋ ਗਈ। ਵੈਸੇ, ਉਨ੍ਹਾਂ ਨੂੰ ਹਲਕਾ ਇੰਚਾਰਜ ਕਿਸਨੇ ਨਿਯੁਕਤ ਕੀਤਾ? ਆਗੂ ਦਾ ਨਾਮ ਦੱਸੋ ਅਤੇ ਉਨ੍ਹਾਂ ਦੇ ਨਿਯੁਕਤੀ ਆਦੇਸ਼ ਜਨਤਕ ਕਰੋ।”

ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਵਪਾਰਕ ਸਿੰਲੈਡਰ ਹੋਇਆ ਮਹਿੰਗਾ

ਜਿਕਰ ਕਰਨਾ ਬਣਦਾ ਹੈ ਕਿ ਆਪ ਦੇ ਸਾਬਕਾ ਆਗੂ ਰਹੇ ਡਾ ਗਾਂਧੀ ਨੂੰ ਜਦ ਕਾਂਗਰਸ ਪਾਰਟੀ ਨੇ ਸ਼ਾਮਲ ਕਰਕੇ ਪਟਿਆਲਾ ਤੋਂ ਸਾਲ 2024 ਵਿਚ ਟਿਕਟ ਦਿੱਤੀ ਸੀ, ਤਾਂ ਇਸਦਾ ਕਾਫ਼ੀ ਵਿਰੋਧ ਹੋਇਆ ਸੀ। ਕਈ ਸਥਾਨਕ ਆਗੂਆਂ ਨੇ ਉਨ੍ਹਾਂ ਨੂੰ ਪੈਰਾਸ਼ੂਟ ਆਗੂ ਦਸਦਿਆਂ ਟਿਕਟ ਨਾਂ ਦੇਣ ਦੀ ਮੰਗ ਰੱਖੀ ਸੀ। ਇਸਦੇ ਬਾਵਜੂਦ ਰਾਹੁਲ ਗਾਂਧੀ ਉਨ੍ਹਾਂ ਦੇ ਹੱਕ ਵਿਚ ਡਟੇ ਸਨ ਤੇ ਟਿਕਟ ਵੀ ਮਿਲ ਗਈ ਸੀ ਤੇ ਉਹ ਲੋਕ ਸਭਾ ਚੋਣ ਜਿੱਤ ਵੀ ਗਏ ਸਨ। ਡਾ ਗਾਂਧੀ ਨੇ ਇਹ ਵੀ ਲਿਖਿਆ ਹੈ ਕਿ ‘‘ਇਹ ਸ਼ਰਾਰਤ ਸਿਰਫ਼ ਸਥਾਨਕ ਨੌਜਵਾਨ ਅਤੇ ਵਧੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਦੇ ਮੋਹਰੀ ਅਹੁਦਿਆਂ ‘ਤੇ ਚੜ੍ਹਾਈ ਨੂੰ ਰੋਕਣ ਅਤੇ ਸਾਬੋਤਾਜ ਕਰਨ ਲਈ ਕੀਤੀ ਗਈ ਹੈ, ਹੋਰ ਕੁਝ ਨਹੀਂ। ” ਉਨ੍ਹਾਂ ਇਹ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਅਜਿਹਾ ਕਰਨਾ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ।

ਇਹ ਵੀ ਪੜ੍ਹੋ ਮਾਝੇ ‘ਚ ਅਕਾਲੀ ਦਲ ਨੂੰ ਲੱਗੇਗਾ ਵੱਡਾ ਸਿਆਸੀ ਝਟਕਾ; ਸਾਬਕਾ ਮੰਤਰੀ ਫੜੇਗਾ ਕਾਂਗਰਸ ਦਾ ਪੱਲਾ

ਇਸ ਹਲਕਾ ਇੰਚਾਰਜ ਸੱਭਿਆਚਾਰ ਰਾਹੀਂ,ਤੁਸੀਂ ਦਰਜਨਾਂ ਰਾਜਨੀਤਿਕ ਤੌਰ ‘ਤੇ ਹੋਣਹਾਰ ਨੌਜਵਾਨਾਂ ਅਤੇ ਮੁਟਿਆਰਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਨੌਜਵਾਨਾਂ ਦੀਆਂ ਦੋ ਪੀੜ੍ਹੀਆਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਡੂੰਘਾ ਦੱਬ ਦਿੱਤਾ ਹੈ ਅਤੇ ਜੇਕਰ ਹਾਲਾਤ ਇੰਝ ਹੀ ਚੱਲਦੇ ਹਨ, ਤਾਂ ਬਦਕਿਸਮਤ ਤੀਜਾ ਵਿਅਕਤੀ ਵੀ ਇਸ ਦੇ ਪਿੱਛੇ ਹੈ।ਹਲਕਾ ਇੰਚਾਰਜਾਂ ਦੀ ਇਸ ਪ੍ਰਥਾ ਨੂੰ ਜਾਰੀ ਰੱਖਣਾ ਅਤੇ ਚੁਣੇ ਹੋਏ ਕੁਝ ਲੋਕਾਂ ਅਤੇ ਬਾਅਦ ਵਿੱਚ ਉਨ੍ਹਾਂ ਦੇ ਵਾਰਡਾਂ ਨੂੰ ਅਹੁਦੇ, ਅਹੁਦੇ, ਸ਼ਕਤੀਆਂ ਅਤੇ ਟਿਕਟਾਂ (ਕੁਝ ਮਾਮਲਿਆਂ ਵਿੱਚ 4,5 ਵਾਰ) ਵਾਰ-ਵਾਰ ਵੰਡਣਾ, ਨੌਜਵਾਨਾਂ, ਕਾਂਗਰਸ ਪਾਰਟੀ ਅਤੇ ਦੇਸ਼ ਦੇ ਭਵਿੱਖ ਦੇ ਨੇਤਾਵਾਂ ਵਿਰੁੱਧ ਅਪਰਾਧ ਦੇ ਬਰਾਬਰ ਹੈ। ਡਾ ਗਾਂਧੀ ਦੇ ਇਸ ਜਨਤਕ ਦਾਅਵੇ ਉੱਪਰ ਕਾਂਗਰਸ ਦੇ ਕਿਸੇ ਵੱਡੇ ਆਗੂ ਦੀ ਹਾਲੇ ਤੱਕ ਟਿੱਪਣੀ ਨਹੀਂ ਆਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

👉ਪੰਜਾਬ ਤੋਂ ਬਾਹਰੋਂ ਝੋਨਾ ਲਿਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ...