👉ਲੋਕ ਸਵੈ ਗਣਨਾ ਤਹਿਤ ਆਪਣਾ ਡਾਟਾ ਖੁਦ ਭਰਨ ਨੂੰ ਦੇਣ ਤਰਜੀਹ
👉16 ਤੋਂ 30 ਨਵੰਬਰ ਤੱਕ ਹੋਵੇਗੀ ਆਨਲਾਈਨ ਸਵੈ-ਗਣਨਾ ; 1 ਦਸੰਬਰ ਤੋਂ 4 ਜਨਵਰੀ ਤੱਕ ਗਿਣਤੀਕਾਰ ਘਰ-ਘਰ ਜਾ ਕੇ ਕਰਨਗੇ ਆਬਾਦੀ ਦੀ ਗਣਨਾ
👉2258 ਸਰਕਾਰੀ ਕਰਮਚਾਰੀ ਘਰ ਘਰ ਜਾ ਕੇ ਕਰਨਗੇ ਜਨ ਗਣਨਾ
👉ਪਹਿਲੇ ਪੜਾਅ ‘ਚ ਵਰਤਿਆ ਗਿਆ ਮੋਬਾਈਲ ਨੰਬਰ ਹੀ ਦੂਜੇ ਪੜਾਅ ਚ ਵਰਤਣ ਨੂੰ ਦਿੱਤੀ ਜਾਵੇ ਤਰਜੀਹ
Bathinda News:ਜਨਗਣਨਾ-2027 ਤਹਿਤ ਸਵੈ ਗਣਨਾ 16 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਲੋਕ ਆਪਣਾ ਡਾਟਾ ਖੁਦ ਆਨਲਾਈਨ ਭਰਨਗੇ । ਇਸ ਸਬੰਧੀ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਵਿਸ਼ੇਸ਼ ਲਿੰਕ 16 ਨਵੰਬਰ ਤੋਂ ਐਕਟਿਵ ਹੋਵੇਗਾ ਅਤੇ 30 ਨਵੰਬਰ ਤੱਕ ਇਸ ਵਿੱਚ ਡਾਟਾ ਭਰਿਆ ਜਾ ਸਕੇਗਾ।ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਅੱਜ ਸੈਂਸਜ਼ ਸਬੰਧੀ ਸਰਕਾਰੀ ਵਿਭਾਗਾਂ ਦੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਬੈਠਕ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਲਿੰਕ se.census.gov.in 16 ਨਵੰਬਰ ਤੋਂ ਐਕਟਿਵ ਹੋ ਜਾਵੇਗਾ ਅਤੇ ਕੋਈ ਵੀ ਨਾਗਰਿਕ ਇਸ ਉੱਤੇ ਆਪਣੀ ਜਾਣਕਾਰੀ ਭਰ ਸਕਦਾ ਹੈ।ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ-2027 ਤਹਿਤ ਆਬਾਦੀ ਦੀ ਗਣਨਾ ਦਾ ਦੂਜਾ ਪੜਾਅ ਪੰਜਾਬ ਵਿੱਚ 16 ਨਵੰਬਰ, 2026 ਤੋਂ ਸ਼ੁਰੂ ਹੋਵੇਗਾ ਅਤੇ 4 ਜਨਵਰੀ, 2027 ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ 👉Jalandhar News: ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੇਲਵੇ ਟਰੈਕ ਵੀ ਨਿਸ਼ਾਨੇ ’ਤੇ
ਇਸ ਤਹਿਤ 16 ਤੋਂ 30 ਨਵੰਬਰ, 2026 ਤੱਕ ਲੋਕਾਂ ਨੂੰ ਆਨਲਾਈਨ ਸਵੈ-ਗਣਨਾ ਦੀ ਸਹੂਲਤ ਮਿਲੇਗੀ, ਜਦਕਿ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ।ਇਸ ਕਾਰਜ ਲਈ ਕੁਲ 2258 ਸਰਕਾਰੀ ਕਰਮਚਾਰੀਆਂ ਨੂੰ ਗਿਣਤੀਕਾਰ ਵੱਜੋਂ ਤਾਇਨਾਤ ਕੀਤਾ ਗਿਆ ਹੈ ਜਿਸ ਵਿੱਚ 1950 ਗਿਣਤੀਕਾਰ ਅਤੇ 308 ਸੁਪਰਵਾਇਜ਼ਰ ਸ਼ਾਮਲ ਹਨ । ਇਨ੍ਹਾਂ ਸਾਰਿਆਂ ਦੀ ਸਿਖ਼ਲਾਈ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਇਸ ਤੋਂ ਇਲਾਵਾ 56 ਫੀਲਡ ਟ੍ਰੇਨਰ ਵੀ ਤਾਇਨਾਤ ਕੀਤੇ ਗਏ ਹਨ ਜੋ ਵੱਖ-ਵੱਖ ਵਿਦਿਅਕ ਅਦਾਰਿਆਂ, ਜਨਤਕ ਥਾਵਾਂ ਤੇ ਸਵੈ ਗਣਨਾ ਅਤੇ ਆਬਾਦੀ ਗਣਨਾ ਲਈ ਪ੍ਰਚਾਰ ਕਰ ਰਹੇ ਹਨ।ਡਿਪਟੀ ਕਮਿਸ਼ਨਰ ਨੇ ਨੋਡਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰ ਇੱਕ ਵਿਭਾਗ ਆਪਣੇ ਦਫਤਰ ਦੇ ਬਾਹਰ ਹੈਲਪ ਡੈਸਕ ਸਥਾਪਤ ਕਰੇਗਾ, ਜਿੱਥੇ ਵਿਭਾਗੀ ਕਰਮਚਾਰੀ ਅਤੇ ਓਥੇ ਵਿਭਾਗ ‘ਚ ਕੰਮ ਕਰਵਾਉਣ ਲਈ ਆਉਣ ਵਾਲੀ ਆਮ ਜਨਤਾ ਦੀ ਸਵੈ ਗਣਨਾ ਚ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ 👉ਮਾਵਾਂ ਭੈਣਾਂ ਹੋ ਜਾਣ ਖੁਸ਼ 1 ਨਵੰਬਰ ਨੂੰ ਮੁੜ੍ਹ ਹੋਵੇਗੀ ਟੂੰ-ਟੂੰ, ਖ਼ਾਤੇ ‘ਚ ਆਉਣਗੇ 3 ਹਜ਼ਾਰ ਤੇ 4500 ਰੁਪਏ
ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਦਸੰਬਰ ਤੋਂ ਘਰ-ਘਰ ਆਉਣ ਵਾਲੇ ਅਧਿਕਾਰਤ ਗਿਣਤੀਕਾਰ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਪੁੱਛੇ ਗਏ 40 ਸਵਾਲਾਂ ਦੇ ਸਹੀ ਅਤੇ ਸਪੱਸ਼ਟ ਜਵਾਬ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਹਰੇਕ ਵਿਅਕਤੀ ਦੀ ਗਿਣਤੀ ਯਕੀਨੀ ਬਣਾਉਂਦਿਆਂ ਇਹ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਉਨ੍ਹਾਂ ਪੰਚਾਇਤਾਂ, ਸਥਾਨਕ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਜਾਗਰੂਕ ਨਾਗਰਿਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਜਨਗਣਨਾ ਦੀ ਮਹੱਤਤਾ ਅਤੇ ਨਿਰਧਾਰਿਤ ਮਿਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ।ਇਸ ਮੌਕੇ ਸ਼੍ਰੀ ਅਭਿਨਵ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਡਾ ਮੀਨਾਕਸ਼ੀ ਸਹਾਇਕ ਸਿਵਿਲ ਸਰਜਨ, ਉਪ ਲੇਖਾਕਾਰ ਅਤੇ ਅੰਕੜਾ ਵਿਭਾਗ ਤੋਂ ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਮੁਕੇਸ਼ ਮਾਸਟਰ ਟ੍ਰੇਨਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ 👉Punjab Election; ਟਿਕਟਾਂ ਦੀ ਵੰਡ ਨੂੰ ਲੈ ਕੇ AAP ਦੀ Delhi ‘ਚ ਅਹਿਮ ਮੀਟਿੰਗ ਅੱਜ
👉ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 24 ਚਾਰਜਾਂ ‘ਚ ਵੰਡਿਆ ਗਿਆ ਹੈ
ਤਹਿਸੀਲ ਬਠਿੰਡਾ, ਤਹਿਸੀਲ ਮੌੜ, ਤਹਿਸੀਲ ਰਾਮਪੁਰਾ ਫੂਲ, ਤਹਿਸੀਲ ਤਲਵੰਡੀ ਸਾਬੋ,ਮਿਉਂਸਪਲ ਕਮੇਟੀ ਰਾਮਪੁਰਾ ਫੂਲ, ਮਿਉਂਸਪਲ ਕਮੇਟੀ ਭੁੱਚੋ ਮੰਡੀ, ਮਿਉਂਸਪਲ ਕਮੇਟੀ ਤਲਵੰਡੀ ਸਾਬੋ,ਮਿਉਂਸਪਲ ਕਮੇਟੀ ਗੋਨਿਆਣਾ, ਮਿਉਂਸਪਲ ਕਮੇਟੀ ਸੰਗਤ, ਮਿਉਂਸਪਲ ਕਮੇਟੀ ਕੋਟਫੱਤਾ,ਮਿਉਂਸਪਲ ਕਮੇਟੀ ਰਾਮਾਂ ਮੰਡੀ ,ਮਿਉਂਸਪਲ ਕਮੇਟੀ ਮੌੜ ਮੰਡੀ, ਨਗਰ ਪੰਚਾਇਤ ਭਗਤਾ ਭਾਈਕਾ, ਨਗਰ ਪੰਚਾਇਤ ਮਲੂਕਾ,ਨਗਰ ਪੰਚਾਇਤ ਕੋਠਾਗੁਰੂ,ਨਗਰ ਪੰਚਾਇਤ ਭਾਈਰੂਪਾ , ਨਗਰ ਪੰਚਾਇਤ ਮਹਿਰਾਜ, ਨਗਰ ਪੰਚਾਇਤ ਕੋਟਸ਼ਮੀਰ,ਨਗਰ ਪੰਚਾਇਤ ਲਹਿਰਾ ਮੁਹੱਬਤ ਅਤੇ ਨਗਰ ਪੰਚਾਇਤ ਨਥਾਣਾ ਅਤੇ ਇਸ ਤੋਂ ਇਲਾਵਾ ਚਾਰ ਨਗਰ ਨਿਗਮ ਬਠਿੰਡਾ ਦੇ ਹਨ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




