(ਬਠਿੰਡਾ) ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਫਲਸਤੀਨ ਅੰਦਰ ਜਮਹੂਰੀ ਹੱਕਾਂ ਦੇ ਘਾਣ ਸਬੰਧੀ ਇਕ ਸੈਮੀਨਾਰ ਤੇ ਮੁਜਾਹਰਾ ਕੀਤਾ ਗਿਆ,ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵਿਦਿਆਰਥੀ ਨੌਜਵਾਨ ਤਰਕਸ਼ੀਲ ਸਾਹਿਤਕਾਰ ਬੁੱਧੀਜੀਵੀ ਤੇ ਪਿੰਡਾਂ ਦੇ ਸਰਪੰਚ ਸ਼ਾਮਿਲ ਹੋਏ l ਸਭ ਤੋਂ ਪਹਿਲਾਂ ਡਾ ਅਜੀਤਪਾਲ ਸਿੰਘ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਦੀ ਅਹਿਮੀਅਤ ਤੇ ਜਮਹੂਰੀ ਹੱਕਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ l ਉਹਨਾਂ ਕਿਹਾ ਕਿ ਲੰਮੇ ਸੰਘਰਸ਼ਾਂ ਤੋਂ ਬਾਅਦ ਹੀ ਮਨੁੱਖੀ ਹੱਕਾਂ ਦਾ ਆਲਮੀ ਐਲਾਨਨਾਮਾ ਬਣਿਆ ਤੇ ਹੁਣ ਵੀ ਸੰਘਰਸ਼ੀ ਲੋਕ ਹੀ ਇਹਨਾਂ ਹੱਕਾਂ ਨੂੰ ਬਰਕਰਾਰ ਰੱਖ ਸਕਦੇ ਹਨ l ਭਾਰਤ ਅੰਦਰ ਮਨੁੱਖੀ ਹੱਕਾਂ ਦੀ ਹਾਲਤ ਬੜੀ ਤਰਸਯੋਗ ਹੈ l
ਬਠਿੰਡਾ ਪੁਲਿਸ ਨੇ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ
ਭਾਰਤ ਅੰਦਰ ਕਾਲੇ ਕਾਨੂੰਨਾਂ ਤਹਿਤ ਬੁੱਧੀਜੀਵੀਆਂ ਤੇ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ l ਕਿਰਤ ਕਨੂੰਨਾਂ ਤੇ ਫੌਜਦਾਰੀ ਕਾਨੂੰਨਾਂ ਵਿੱਚ ਵੱਡੇ ਬਦਲਾਵ ਕੀਤੇ ਜਾ ਰਹੇ ਹਨ। ਸੈਮੀਨਾਰ ਤੇ ਮੁੱਖ ਬੁਲਾਰੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵਿਸਤਾਰ ਸਹਿਤ ਫੁਲਸਤੀਨੀ ਮਸਲੇ ਤੇ ਆਪਣੀ ਗੱਲ ਰੱਖੀ l ਉਹਨਾਂ ਕਿਹਾ ਕਿ ਪੱਛਮੀ ਸਾਮਰਾਜੀ ਮੁਲਕਾਂ ਖਾਸ ਕਰਕੇ ਅਮਰੀਕਾ ਨੇ ਇਜ਼lਰਾਇਲ ਨੂੰ ਸ਼ਹਿ ਦਿੱਤੀ ਹੋਈ ਹੈ l ਹਾਮਾਸ ਕੋਈ ਅੱਤਵਾਦੀ ਜਥੇਬੰਦੀ ਨਹੀਂ ਬਲਕਿ ਫਲਸਤੀਨੀ ਲੋਕਾਂ ਦੀ ਚੁਣੀ ਹੋਈ ਅਥਾਰਟੀ ਹੈ l ਫਲਸਤੀਨੀ ਲੋਕ ਆਪਣੇ ਦਮ ਤੇ ਆਪਣੀ ਲੜਾਈ ਲੜ ਰਹੇ ਹਨ ਅਤੇ ਉਹਨਾਂ ਦੀ ਹਮਾਇਤ ਵਿੱਚ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਵੱਲੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ l ਇਜ਼ਰਾਈਲ ਵੱਲੋਂ ਠੋਸੀ ਇਸ ਜੰਗ ਵਿੱਚ ਹਜਾਰਾਂ ਬੇਕਸੂਰ ਨਾਗਰਿਕ ਮਾਰੇ ਜਾ ਚੁੱਕੇ ਹਨ l ਹਸਪਤਾਲਾਂ ਰਿਹਾਇਸ਼ੀ ਬਸਤੀਆਂ ਰਿਫਿਊਜੀ ਰਾਹਤ ਕੈਂਪਾਂ ਆਦਿ ਤੇ ਫਾਸਫੋਰਸ ਬੰਬਾਂ ਤੇ ਹੋਰ ਭਿਆਨਕ ਹਥਿਆਰਾਂ ਨਾਲ ਵੱਡੇ ਹਮਲੇ ਕੀਤੇ ਜਾ ਰਹੇ ਹਨ l ਭਾਰਤੀ ਹਕੂਮਤ ਵੀ ਇਜਰਾਇਲ ਦੀ ਹਮਾਇਤ ਕਰ ਰਹੀ ਹੈ l ਸਭਾ ਦੇ ਸਹਾਇਕ ਸਕੱਤਰ ਅਵਤਾਰ ਸਿੰਘ ਨੇ ਮਤੇ ਪਾਸ ਕਰਵਾਏ ਜਿਨਾਂ ਵਿੱਚ ਇਜਰਾਇਲ ਵੱਲੋਂ ਜੰਗ ਤੁਰੰਤ ਬੰਦ ਕਰਕੇ ਸਹਾਇਕ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾਣ ਦੀ ਮੰਗ ਕੀਤੀ ਗਈ l ਯੂਕਰੇਨ ਅੰਦਰ ਵੀ ਯੁੱਧ ਬੰਦ ਕਰਕੇ ਤਬਾਹੀ ਰੋਕੀ ਜਾਵੇ l
ਮੋੜ ਰੈਲੀ: ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਦਸਿਆ ਪੰਜਾਬ ਵਿਰੋਧੀ
ਮਨੀਪੁਰ ਅੰਦਰ ਕੀਤੇ ਜਾ ਰਹੇ ਅੱਤਿਆਚਾਰ ਤੁਰੰਤ ਬੰਦ ਕੀਤੇ ਜਾਣ l ਨਿਊਜ਼ ਕਲਿੱਕ ਚੈਨਲ ਦੇ ਮਾਲਕਾਂ ਅਤੇ ਪ੍ਰਬੰਧਕਾਂ ਦੀ ਗ੍ਰਿਫਤਾਰੀ ਵਾਲੇ ਕਨੂੰਨ ਰੱਦ ਕਰਕੇ ਉਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ l ਨਵੀਂ ਵਿਦਿਅਕ ਨੀਤੀ ਰੱਦ ਕੀਤੀ ਜਾਵੇl ਵਾਤਾਵਰਨ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾਵੇ l ਲੋਕਾਂ ਦੀ ਅੱਠ ਘੰਟੇ ਦਿਹਾੜੀ ਬਹਾਲ ਕੀਤੀ ਜਾਵੇ l ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ l ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਇਕੱਠ ਵਿੱਚ ਸ਼ਾਮਿਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ l ਸਟੇਜ ਸਕੱਤਰ ਦੀ ਜਿੰਮੇਵਾਰੀ ਐਡਵੋਕੇਟ ਸੁਦੀਪ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ
Share the post "ਜਮਹੂਰੀ ਅਧਿਕਾਰ ਸਭਾ ਵੱਲੋਂ ਬਠਿੰਡਾ ਵਿਖੇ ਫਲਸਤੀਨ ਮਸਲੇ ਸਬੰਧੀ ਸੈਮੀਨਾਰ ਤੇ ਮੁਜਾਹਰਾ"