ਗੋਨਿਆਣਾ, 2 ਦਸੰਬਰ : ਵਿਸ਼ਵ ਏਡਜ਼ ਦਿਵਸ ਦੇ ਸਬੰਧ ਸਿਹਤ ਬਲਾਕ ਗੋਨਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ: ਬਲਵੀਰ ਸਿੰਘ ਅਤੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਦੇ ਮੁੱਖ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ ਅਤੇ ਸਪੋਰਟ ਕਿੰਗ ਫੈਕਟਰੀ ਜੀਦਾ ਵਿਖੇ ਕਰਵਾਏ ਗਏ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਏਡਜ਼ ਤੋਂ ਬਚਾਅ ਲਈ ਇਸ ਪ੍ਰਤੀ ਜਾਗਰੂਕਤਾ ਜਰੂਰੀ ਹੈ।
ਸੰਗਰੂਰ ਦੇ ਸਰਕਾਰੀ ਮੇਰੀਟੋਰੀਅਸ ਸਕੂਲ ‘ਚ ਬੱਚਿਆ ਦੀ ਵਿਗੜੀ ਸਿਹਤ, ਪ੍ਰਸ਼ਾਸ਼ਨ ਨੂੰ ਪਈ ਭਾਜੜਾ, ਠੇਕੇਦਾਰ ਗ੍ਰਿਫ਼ਤਾਰ
ਇਸ ਮੌਕੇ ਬੋਲਦਿਆਂ ਆਈ.ਸੀ.ਟੀ.ਸੀ. ਕੌਂਸਲਰ ਜਗਦੀਸ਼ ਕੌਰ ਨੇ ਦੱਸਿਆ ਕਿ ਏਡਜ਼ ਦੀ ਬਿਮਾਰੀ ਇਲਾਜਯੋਗ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਕਿਹਾ ਕਿ ਏਡਜ਼ ਗ੍ਰਸਤ ਮਰੀਜ਼ ਨਾਲ ਘ੍ਰਿਣਾ ਵਾਲਾ ਵਿਵਹਾਰ ਕਰਨ ਦੀ ਥਾਂ ਤੇ ਉਸ ਪ੍ਰਤੀ ਹਮਦਰਦੀ ਵਾਲਾ ਰਵਈਆ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਪੋਰਟਕਿੰਗ ਦੇ ਜਨਰਲ ਮੈਨੇਜਰ ਰਜਿੰਦਰ ਪਾਲ, ਮਪਹ ਸੁਪਰਵਾਈਜ਼ਰ ਲੀਲਾ ਸ਼ਰਮਾ, ਸੀ.ਐਚ.ਓ. ਪ੍ਰਭਜੋਤ ਕੌਰ ਨਨਚਾਹਲ, ਅਮਨਦੀਪ ਕੌਰ, ਮਪਹਵ ਜੁਝਾਰ ਸਿੰਘ, ਐਲ.ਟੀ. ਗਗਨਦੀਪ ਸਿੰਘ ਆਦਿ ਹਾਜ਼ਰ ਸਨ.