👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਵਿੱਚ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ 30 ਸਾਲ ਪੂਰੇ ਹੋਣ ‘ਤੇ ਸੇਵਾ ਅਤੇ ਸਦਭਾਵਨਾ ਦੇ ਕੰਮਾਂ ਦੀ ਸ਼ਲਾਘਾ ਕੀਤੀ
Ludhiana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ 30ਵੇਂ ਵਰ੍ਹੇਗੰਢ ਸਮਾਰੋਹ ਅਤੇ ਸੇਵਾ ਸਦਭਾਵਨਾ ਸੰਮੇਲਨ ਵਿੱਚ ਸ਼ਿਰਕਤ ਕਰਦਿਆਂ ਟਰੱਸਟ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਸਮਾਜ ਦੇ ਲੋੜਵੰਦ ਵਰਗਾਂ, ਬਜ਼ੁਰਗਾਂ, ਮਾਵਾਂ-ਭੈਣਾਂ ਅਤੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੇਵਾ, ਪਰਉਪਕਾਰ ਅਤੇ ਲੋੜਵੰਦ ਵਿਅਕਤੀ ਦੇ ਹੰਝੂ ਪੂੰਝਣ ਦੀ ਭਾਵਨਾ ਹੀ ਅਸਲ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਹੈ।ਮੁੱਖ ਮੰਤਰੀ ਨੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਸ਼ਰੱਧੇਯ ਆਚਾਰੀਆ ਲੋਕੇਸ਼ ਮੁਨੀ, ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ੍ਰੀ ਅਨਿਲ ਮੋਂਗਾ, ਮੌਜੂਦ ਬਜ਼ੁਰਗਾਂ, ਮਾਵਾਂ-ਭੈਣਾਂ, ਯੁਵਾ ਸਾਥੀਆਂ ਅਤੇ ਬੱਚਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂਆਂ, ਸੰਤਾਂ ਅਤੇ ਮਹਾਂਪੁਰਖਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਅਧਿਆਤਮਿਕ ਸ਼ਾਂਤੀ ਦਾ ਅਨੁਭਵ ਹੋ ਰਹਾ ਹੈ। ਉਨ੍ਹਾਂ ਸਾਰਿਆਂ ਨੂੰ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਟਰੱਸਟ ਦੇ ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ।
ਇਹ ਵੀ ਪੜ੍ਹੋ 👉ਮਹਾਰਾਜਾ ਅਗਰਸੈਨ ਜੀ ਸੰਪੂਰਨ ਭਾਰਤੀ ਸਮਾਜ ਦੀ ਇੱਕ ਮਹਾਨ ਸ਼ਖ਼ਸੀਅਤ ਸਨ-ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 1996 ਵਿੱਚ ਸਥਾਪਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦਾ ਛੋਟਾ ਜਿਹਾ ਬੂਟਾ ਅੱਜ ਇੱਕ ਵਿਸ਼ਾਲ ਵਟਵ੍ਰਿਕਸ਼ ਬਣ ਚੁੱਕਾ ਹੈ। ਟਰੱਸਟ ਦੇ ਕੰਮਾਂ ਨਾਲ ਹਜ਼ਾਰਾਂ-ਲੱਖਾਂ ਲੋੜਵੰਦਾਂ ਨੂੰ ਰਾਹਤ, ਸਹਾਰਾ ਅਤੇ ਬਿਹਤਰ ਜੀਵਨ ਦੀ ਉਮੀਦ ਮਿਲੀ ਹੈ। ਉਨ੍ਹਾਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ 30 ਸਾਲ ਦੀ ਗੌਰਵਮਈ ਸੇਵਾ ਯਾਤਰਾ ਪੂਰੀ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ‘ਸੇਵਾ ਪਰਮੋ ਧਰਮ’ ਦਾ ਸੁਨੇਹਾ ਦਿੱਤਾ ਗਿਆ ਹੈ। ਜਦੋਂ ਕੋਈ ਸੰਸਥਾ ਜਾਂ ਵਿਅਕਤੀ ਸਮਾਜ ਦੇ ਆਖਰੀ ਪੜਾਅ ‘ਤੇ ਖੜ੍ਹੇ ਵਿਅਕਤੀ ਦੇ ਹੰਝੂ ਪੂੰਝਣ ਦਾ ਸੰਕਲਪ ਲੈਂਦਾ ਹੈ, ਤਾਂ ਉਹ ਕੇਵਲ ਸਮਾਜਿਕ ਸੇਵਾ ਨਹੀਂ ਕਰਦਾ, ਸਗੋਂ ਪ੍ਰਮਾਤਮਾ ਦੀ ਸੱਚੀ ਪੂਜਾ ਵੀ ਕਰਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਟਰੱਸਟ ਨੇ ਬ੍ਰਹਮਭੋਗ ਦੇ ਨਾਲ-ਨਾਲ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੁਜ਼ਗਾਰ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕੀਤਾ ਹੈ। ਹੁਣ ਤੱਕ 11 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਖਾਸ ਤੌਰ ‘ਤੇ 18 ਤੋਂ 25 ਸਾਲ ਦੀਆਂ ਯੁਵਤੀਆਂ ਨੂੰ ਹੁਨਰਮੰਦ ਬਣਾ ਕੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ ਸ਼ਲਾਘਾਯੋਗ ਹੈ। ਜਦੋਂ ਇੱਕ ਧੀ ਆਪਣੇ ਪੈਰਾਂ ‘ਤੇ ਖੜ੍ਹੀ ਹੁੰਦੀ ਹੈ, ਤਾਂ ਉਸ ਦਾ ਆਤਮਵਿਸ਼ਵਾਸ ਵਧਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹਦੇ ਹਨ।
ਇਹ ਵੀ ਪੜ੍ਹੋ 👉ਪੰਜਾਬ ਚੋਣਾਂ ਤੋਂ ਪਹਿਲਾਂ ਸੰਤ ਨਾਮਦੇਵ ਸਮਾਜ ਚੰਡੀਗੜ੍ਹ ਵਿੱਚ ਭਰੇਗਾ ਹੁੰਕਾਰ, ਏਕਤਾ ਦਾ ਦੇਵੇਗਾ ਸੁਨੇਹਾ
ਮੁੱਖ ਮੰਤਰੀ ਨੇ ਟਰੱਸਟ ਦੀ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਕਰਮ ਹੈਲਥਕੇਅਰ’ ਪ੍ਰੋਜੈਕਟ ਰਾਹੀਂ ਪੰਜ ਮੋਬਾਈਲ ਐਂਬੂਲੈਂਸਾਂ ਵੱਲੋਂ ਰੋਜ਼ਾਨਾ 800 ਤੋਂ 1,000 ਲੋੜਵੰਦ ਮਰੀਜ਼ਾਂ ਤੱਕ ਮੁਫ਼ਤ ਦਵਾਈਆਂ, ਜਾਂਚ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ ਪਹੁੰਚਾਈ ਜਾ ਰਹੀ ਹੈ। 25 ਤੋਂ ਵੱਧ ਮੰਨੇ-ਪ੍ਰਮੰਨੇ ਹਸਪਤਾਲਾਂ ਦੇ ਸਹਿਯੋਗ ਨਾਲ ਹੁਣ ਤੱਕ 500 ਤੋਂ ਵੱਧ ਮੇਜਰ ਸਰਜਰੀਆਂ ਮੁਫ਼ਤ ਜਾਂ ਬਹੁਤ ਰਿਆਇਤੀ ਦਰਾਂ ‘ਤੇ ਕਰਵਾਈਆਂ ਜਾ ਚੁੱਕੀਆਂ ਹਨ। ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਗੁਣਵੱਤਾਪੂਰਨ ਸਿਹਤ ਸਹੂਲਤਾਂ ਪਹੁੰਚਾਉਣਾ ਅਸਲ ਵਿੱਚ ਪੁੰਨ ਦਾ ਕੰਮ ਹੈ।ਮੁੱਖ ਮੰਤਰੀ ਨੇ ਟਰੱਸਟ ਦੇ ‘ਗਲੋਬਲ ਪੀਸ ਐਂਡ ਹਾਰਮਨੀ ਇਨੀਸ਼ੀਏਟਿਵ’ ਰਾਹੀਂ ਸ਼ਾਂਤੀ, ਭਾਈਚਾਰੇ ਅਤੇ ਸਦਭਾਵਨਾ ਦਾ ਸੁਨੇਹਾ ਫੈਲਾਉਣ ਦੇ ਯਤਨਾਂ ਨੂੰ ਵੀ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸਮਾਜ ਵਿੱਚ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਲੋਕਾਂ ਨੂੰ ਜਾਤੀ-ਪਾਤੀ, ਧਰਮ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ 30 ਸਾਲ ਦੀ ਸਫਲ ਸੇਵਾ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਸੰਸਥਾ ਭਵਿੱਖ ਵਿੱਚ ਵੀ ਸਮਾਜ ਦੇ ਵਾਂਝੇ ਵਰਗਾਂ ਦੇ ਜੀਵਨ ਵਿੱਚ ਆਸ ਅਤੇ ਖੁਸ਼ੀਆਂ ਦਾ ਉਜਾਲਾ ਫੈਲਾਉਂਦੀ ਰਹੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



