👉”ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਕਿਸ ਦੇ ਹੁਕਮਾਂ ਦੇ ਮਹਿਲਾ ਨੂੰ ਐਸਜੀਪੀਸੀ ਨੇ ਸਹੂਲਤਾਂ ਦਿੱਤੀਆਂ, ਕਿਸ ਫੰਡ ਵਿੱਚੋਂ ਪੈਸੇ ਦਿੱਤੇ ਗਏ, ਸਰਾਵਾਂ ਨੂੰ ਕਿਵੇਂ ਆਯਾਸ਼ੀ ਦੇ ਅੱਡੇ ਵਜੋ ਵਰਤਿਆ, ਮਹਿਲਾ ਨੂੰ ਕਿਸ ਦੇ ਖਿਲਾਫ ਵਰਤਣਾ ਸੀ”
👉FIR ਦਰਜ਼ ਹੋਣ ਦੇ ਬਾਵਜੂਦ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ, ਪੰਜਾਬ ਸਰਕਾਰ ਨੇ ਦੋਸ਼ੀ ਨੂੰ ਭੱਜਣ ਲਈ ਸਮਾਂ ਦਿੱਤਾ
Chandigarh News: ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਸੀਨੀਅਰ ਲੀਡਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ ਸਾਹਿਬ ਦੀਆਂ ਸਰਾਵਾਂ ) ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਨੂੰ ਸਿੱਖ ਕੌਮ ਅਤੇ ਪੰਥ ਲਈ ਅਤਿ ਮੰਦਭਾਗਾ ਅਤੇ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ, ਇਸ ਘਟਨਾ ਨੇ ਸਿੱਖ ਕੌਮ ਨੂੰ ਬੇਹੱਦ ਸ਼ਰਮਿੰਦਾ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸਾਏ ਨਗਰ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਅਸਥਾਨ,ਜਿੱਥੇ ਖਾਲਸੇ ਦੀ ਸਥਾਪਨਾ ਹੋਈ, ਉਥੇ ਅਜਿਹੀ ਘਟਨਾ ਦਾ ਵਾਪਰਨਾ, ਖਾਸ ਕਰਕੇ ਐਸਜੀਪੀਸੀ ਮੈਂਬਰ ਵਲੋ ਅਜਿਹੀ ਘਟਨਾ ਨੂੰ, ਸਰਾਂਵਾਂ ਦੇ ਵਿੱਚ ਅੰਜਾਮ ਦੇਣਾ, ਹੋਰ ਵੀ ਪੀੜਾ ਦਾਇਕ ਹੈ।
ਇਹ ਵੀ ਪੜ੍ਹੋ ਸਰਹੱਦ ਪਾਰਲੀ ਨਸ਼ਾ ਤਸਕਰੀ ਖ਼ਿਲਾਫ਼ ਤੀਜੀ ਵੱਡੀ ਸਫ਼ਲਤਾ: ਅੰਮ੍ਰਿਤਸਰ ਵਿੱਚ 17 ਕਿਲੋ ਹੋਰ ਹੈਰੋਇਨ ਬਰਾਮਦ; ਤਿੰਨ ਕਾਬੂ
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਇਸ ਘਟਨਾ ਲਈ ਜਿੱਥੇ ਐਸਜੀਪੀਸੀ ਮੈਬਰ ਅਮਰਜੀਤ ਸਿੰਘ ਚਾਵਲਾ ਤਾਂ ਦੋਸ਼ੀ ਹੈ, ਉਥੇ ਹੀ ਇਸ ਘਟਨਾ ਦੀ ਜਾਣਕਾਰੀ ਹੁੰਦੇ ਹੋਏ ਵੀ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਚੁੱਪੀ ਅਤੇ ਕੋਈ ਕਾਰਵਾਈ ਨਾ ਕਰਨਾ, ਇਸ ਤੋਂ ਵੱਡਾ ਦੋਸ਼ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਓਹਨਾ ਤੋ ਨੈਤਿਕਤਾ ਦੇ ਅਧਾਰ ਤੇ ਅਸਤੀਫੇ ਦੀ ਮੰਗ ਕੀਤੀ। ਇਯਾਲੀ ਨੇ ਕਿਹਾ ਕਿ, ਦਰਜ ਹੋਈ FIR ਸਪਸ਼ਟ ਜਿਕਰ ਹੈ ਕਿ ਪੀੜਤ ਔਰਤ ਵਲੋ ਇਹ ਮਾਮਲਾ ਐਸਜੀਪੀਸੀ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਦੇ ਨਾਲ ਹੀ ਸ: ਇਯਾਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦੀ ਚੁੱਪੀ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਇਯਾਲੀ ਨੇ ਕਿਹਾ, ਜੇਕਰ ਕੌਮ ਦੇ ਜੱਥੇਦਾਰ ਵੀ ਚੁੱਪ ਰਹਿਣਗੇ ਤਾਂ ਸਿੱਖ ਸੰਗਤ ਨੂੰ ਜਵਾਬਦੇਹ ਕੌਣ ਹੋਵੇਗਾ। ਅੱਜ ਸਮੁੱਚਾ ਪੰਥ ਅਤੇ ਕੌਮ ਇਹਨਾ ਦੋਸ਼ਾਂ ਉਪਰ ਜਵਾਬਦੇਹੀ ਦੀ ਮੰਗ ਕਰ ਰਿਹਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਜੱਥੇਦਾਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ ਕੇ ਸਪੱਸ਼ਟ ਕਰਨਾ ਪਵੇਗਾ ਕਿ, ਓਹਨਾ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਜਾਂ ਨਹੀਂ।
ਇਹ ਵੀ ਪੜ੍ਹੋ ਵੇਦਾਂਤਾ ਪਾਵਰ ਦਾ ਇੰਜੀਨੀਅਰਿੰਗ ਟੈਲੈਂਟ ’ਤੇ ਵੱਡਾ ਵਿਸ਼ਵਾਸ
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਇੱਕ ਮਹੀਨਾ ਪਹਿਲਾਂ ਦਰਜ ਹੋਈ FIR ਦੇ ਬਾਵਜੂਦ ਦੋਸ਼ੀ ਐਸਜੀਪੀਸੀ ਮੈਬਰ ਅਮਰਜੀਤ ਸਿੰਘ ਚਾਵਲਾ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਪੰਜਾਬ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ ਹੈ। ਸਰਕਾਰ ਦੀ ਨਲਾਇਕੀ ਦੇ ਚਲਦੇ ਦੋਸ਼ੀ ਐਸਜੀਪੀਸੀ ਮੈਬਰ ਵਿਦੇਸ਼ ਭੱਜਣ ਵਿੱਚ ਕਾਮਯਾਬ ਰਿਹਾ।ਮਨਪ੍ਰੀਤ ਸਿੰਘ ਇਯਾਲੀ ਨੇ ਇਹਨਾਂ ਮੰਦਭਾਗੀਆਂ ਘਟਨਾਵਾਂ ਲਈ, ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ। ਸਰਦਾਰ ਇਯਾਲੀ ਨੇ ਕਿਹਾ ਕਿ ਪਿਛਲੇ ਪੰਦਰਾਂ ਸਾਲ ਤੋਂ ਐਸਜੀਪੀਸੀ ਚੋਣਾਂ ਨਹੀਂ ਕਰਵਾਈਆਂ ਗਈਆਂ। ਜਿਸ ਦੇ ਚਲਦੇ ਮਿਆਦ ਪੁਗਾਅ ਚੁੱਕੇ ਐਸਜੀਪੀਸੀ ਮੈਂਬਰਾਂ ਨੇ ਸੰਗਤ ਪ੍ਰਤੀ, ਕੌਮ ਲਈ ਅਤੇ ਪੰਥ ਨੂੰ ਆਪਣੀ ਜਵਾਬਦੇਹੀ ਤੋ ਪੂਰੀ ਤਰਾਂ ਪਾਸਾ ਵੱਟ ਲਿਆ ਹੈ। ਇਹ ਲੋਕ ਪ੍ਰਬੰਧਾਂ ਤੇ ਪੂਰੀ ਤਰਾਂ ਨਾਲ ਕਾਬਜ ਹੋ ਚੁੱਕੇ ਹਨ। ਜਿਸ ਦੇ ਚਲਦੇ ਹੁਣ ਪਵਿੱਤਰ ਸੰਸਥਾਵਾਂ ਨੂੰ ਵੀ ਅਯਾਸ਼ੀ ਦੇ ਵੱਡੇ ਵਜੋ ਵਰਤਣਾ ਸ਼ੁਰੂ ਕਰ ਦਿੱਤਾ ਹੈ।ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ, ਕਿ ਇਸ ਘਟਨਾ ਲਈ ਹਰ ਪਹਿਲੂ ਦੀ ਨਿਰਪੱਖ ਜਾਂਚ ਹੋਵੇ। ਉਕਤ ਮਹਿਲਾ ਨੂੰ ਕਿਸ ਦੇ ਹੁਕਮਾਂ ਉਪਰ ਐਸਜੀਪੀਸੀ ਵਲੋ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ। ਉਸ ਮਹਿਲਾ ਨੂੰ ਕਿਸ ਹੈਸੀਅਤ ਨਾਲ ਸੇਵਾਦਾਰ, ਡਰਾਈਵਰ ਅਤੇ ਗੱਡੀਆਂ ਮੁੱਹਈਆ ਕਰਵਾਈਆਂ ਗਈਆਂ। ਐਸਜੀਪੀਸੀ ਨੇ ਕਿਸ ਫੰਡ ਵਿੱਚੋਂ ਉਸ ਮਹਿਲਾ ਨੂੰ ਪੈਸੇ ਤੱਕ ਦਿੱਤੇ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਮੰਗ ਕੀਤੀ ਕਿ, ਇਹ ਵੀ ਜਾਂਚ ਹੋਵੇ ਕਿ, ਉਸ ਮਹਿਲਾ ਨੂੰ ਕਿਸ ਸਖਸ਼ੀਅਤ ਨੂੰ ਬਦਨਾਮ ਕਰਨ ਲਈ ਵਰਤਣਾ ਸੀ। ਉਸ ਔਰਤ ਨੂੰ ਕਿਸ ਦੇ ਕਈ ਵਰਤਣਾ ਸੀ। ਸਰਦਾਰ ਇਯਾਲੀ ਨੇ ਕਿਹਾ ਕਿ, ਇਹ ਸਾਰਾ ਮਾਮਲਾ ਨਿਰਪੱਖ ਜਾਂਚ ਦਾ ਮਸਲਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




