ਚੰਡੀਗੜ੍ਹ, 13 ਜੁਲਾਈ: ਪਿਛਲੇ ਕਰੀਬ 5 ਮਹੀਨਿਆਂ ਤੋਂ ਬੰਦ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ’ਚ ਖੋਲਣ ਦੇ ਦਿੱਤੇ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਦੇ ਵਿਰੁਧ ਹੁਣ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜ ਗਈ ਹੈ।ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਤੁਰੰਤ ਇਸ ਫੈਸਲੇ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ‘‘ ਫ਼ਿਲਹਾਲ ਇਸ ਬਾਰਡਰ ਨੂੰ ਖੋਲਣ ਦੇ ਨਾਲ ਸਥਿਤੀ ਵਿਗੜ ਸਕਦੀ ਹੈ, ਕਿਉਂਕਿ ਕਿਸਾਨ ਤੇ ਪ੍ਰਦਰਸ਼ਨਕਾਰੀ ਹਾਲੇ ਵੀ ਇਸ ਬਾਰਡਰ ਦੇ ਉਪਰ ਡਟੇ ਹੋਏ ਹਨ। ’’ ਹਰਿਆਣਾ ਸਰਕਾਰ ਦੀ ਤਰਫ਼ੋਂ ਪੇਸ਼ ਹੋਏ ਵਕੀਲਾਂ ਨੇ ਸਰਬਉੱਚ ਅਦਾਲਤ ਵਿਚ ਇਸ ਮਸਲੇ ਦੀ ਜਲਦ ਸੁਣਵਾਈ ਦੀ ਅਰਜੋਈ ਕੀਤੀ ਹੈ।
ਹਿਮਚਾਲ ’ਚ ਮੁੱਖ ਮੰਤਰੀ ਦੀ ‘ਪਤਨੀ’ ਨੇ ਜਿੱਤੀ ਉਪ ਚੋਣ, ਇੱਕ ਸੀਟ ਭਾਜਪਾ ਦੇ ਖਾਤੇ ਵਿਚ
ਜਿਕਰਯੋਗ ਹੈ ਕਿ ਵੱਖ ਵੱਖ ਜਨਤਕ ਹਿੱਤ ਪਿਟੀਸ਼ਨਾਂ ਉਪਰ ਫੈਸਲਾ ਸੁਣਾਉਂਦਿਆਂ ਹਾਈਕੋਰਟ ਨੇ ਲੰਘੀ 10 ਜੁਲਾਈ ਨੂੰ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਉਹ ਇੱਕ ਹਫ਼ਤੇਦੇ ਅੰਦਰ ਅੰਦਰ ਸ਼ੰਭੂ ਬਾਰਡਰ ਨੂੰ ਖੋਲ ਦੇਵੇ ਤੇ ਇੱਥੇ ਆਮ ਵਾਂਗ ਆਵਾਜ਼ਾਈ ਨੂੰ ਬਹਾਲ ਕਰੇ। ਹਾਈਕੋਰਟ ਨੇ ਕਿਸਾਨਾਂ ਦੇ ਪ੍ਰਦਰਸ਼ਨ ਉਪਰ ਰੋਕ ਲਗਾਉਣ ਤੋਂ ਵੀ ਇੰਨਕਾਰ ਕਰਦਿਆਂ ਕਿਹਾ ਸੀ ਕਿ ਲੋਕਤੰਤਰ ਵਿਚ ਹਰੇਕ ਨੂੰ ਆਪਣੀ ਅਵਾਜ਼ ਚੁੱਕਣ ਦਾ ਹੱਕ ਹੈ ਪ੍ਰੰਤੂ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣੀ ਸਰਕਾਰਾਂ ਦਾ ਕੰਮ ਹੈ।
Share the post "ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ"