Mansa News: ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗ੍ੜ੍ਹ ਦੇ ਅਧੀਨ ਆਉਂਦੇ ਪਿੰਡ ਰੋੜਕੀ ‘ਚ ਇੱਕ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੈ ਕਬੂਤਰ ਚੋਰੀ ਕਰਨ ਦੇ ਸ਼ੱਕ ‘ਚ ਇੱਕ 13 ਸਾਲਾਂ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਬੱਚੇ ਦੇ ਕਤਲ ਨੂੰ ਆਤਮਹੱਤਿਆ ਬਣਾਉਣ ਦੇ ਲਈ ਮੁਲਜਮਾਂ ਵੱਲੋਂ ਉਸਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਦਰੱਖਤ ਨਾਲ ਟੰਗ ਦਿੱਤਾ। ਇਸ ਮਾਮਲੇ ਵਿਚ ਸਰਦੂਲਗੜ੍ਹ ਪੁਲਿਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ ਦੁੱਖ ਦੀ ਖ਼ਬਰ; ਬਠਿੰਡਾ ਦੇ ਨਾਮੀ ਪ੍ਰੈਸ ਫ਼ੋਟੋਗ੍ਰਾਫਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮ੍ਰਿਤਕ ਬੱਚੇ ਦੀ ਪਹਿਚਾਣ ਰਾਜਾ ਸਿੰਘ (13ਸਾਲ) ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ,ਜੋਕਿ ਪਿੰਡ ਦੇ ਸਕੂਲ ਵਿਚ ਸੱਤਵੀਂ ਕਲਾਸ ਵਿਚ ਪੜ੍ਹਦਾ ਸੀ। ਦਸਿਆ ਜਾ ਰਿਹਾ ਕਿ ਰਾਜਾ ਕਬੂਤਰਾਂ ਦਾ ਸ਼ੌਕੀਨ ਸੀ ਅਕਸਰ ਹੀ ਕਬੂਤਰਾਂ ਦੇ ਪਿੱਛੇ ਦੌੜਦਾ ਰਹਿੰਦਾ ਸੀ। ਕਬੂਤਰ ਮਾਲਕਾਂ ਵੱਲੋਂ ਕਬੂਤਰ ਫੜਨ ਨੂੰ ਲੈ ਕੇ ਰਾਜਾ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮੁਤਾਬਕ ਰਾਜਾ ਦੇ ਗੁਆਂਢੀ ਨੇ ਕਬੂਤਰ ਰੱਖੇ ਹੋਏ ਸਨ ਤੇ ਉਸਨੂੰ ਸ਼ੱਕ ਸੀਕਿ ਰਾਜਾ ਉਸਦੇ ਕਬੂਤਰਾਂ ਨੂੰ ਫੜ ਲੈਂਦਾ ਹੈ।ਇਸੇ ਰੰਜਿਸ਼ ਤਹਿਤ ਬੀਤੇ ਕੱਲ ਉਨ੍ਹਾਂ ਰਾਜਾ ਸਿੰਘ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਦਰੱਖਤ ਨਾਲ ਟੰਗ ਦਿੱਤਾ।
ਇਹ ਵੀ ਪੜ੍ਹੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਖ਼ਤਰਨਾਕ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ
ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ, ਥਾਣਾ ਸਰਦੂਲਗੜ੍ਹ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਰਾਜਾ ਸਿੰਘ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਤਿਰਲੋਚਨ ਸਿੰਘ, ਤੇਜਾ ਸਿੰਘ ਅਤੇ ਕਾਲਾ ਸਿੰਘ ਵਾਸੀ ਰੋੜਕੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦਾ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


