Tuesday, February 3, 2026

ਸ਼ਰਮਨਾਕ ਕਾਰਾ; ਚੋਰੀ ਦੇ ਦੋਸ਼ਾਂ ਹੇਠ ਫੈਕਟਰੀ ਮਾਲਕ ਨੇ ਔਰਤ ਤੇ ਉਸ ਦੀਆਂ ਲੜਕੀਆਂ ਦਾ ਮੂੰਹ ਕਾਲਾ ਕਰਕੇ ਬਜ਼ਾਰ ’ਚ ਘੁਮਾਇਆ

Date:

spot_img

👉ਕਿਸੇ ਨੇ ਵੀ ਨਹੀਂ ਰੋਕਿਆ-ਟੋਕਿਆ, ਨੌਜਵਾਨਾਂ ਦੀ ਭੀੜ ਮਾਂ-ਧੀਆਂ ਮਗਰ ਹੂਟਿੰਗ ਕਰਦੀ ਰਹੀ
👉ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ, ਪੁਲਿਸ ਨੇ ਵੀ ਵਿੱਢੀ ਕਾਨੂੰਨੀ ਕਾਰਵਾਈ
ਲੁਧਿਆਣਾ, 22 ਜਨਵਰੀ: ਪੰਜਾਬ ਦੇ ਉਦਯੋਗਿਕ ਹੱਬ ਵਜਂੋ ਮਸ਼ਹੂਰ ਸ਼ਹਿਰ ਲੁਧਿਆਣਾ ਵਿੱਚ ਅੱਜ ਬੁੱਧਵਾਰ ਨੂੰ ਸ਼ਰਮਨਾਕ ਘਟਨਾ ਵਾਪਰੀ, ਜਿਸਦੇ ਵਿਚ ਚੋਰੀ ਦੇ ਦੋਸ਼ਾਂ ਹੇਠ ਇੱਕ ਫੈਕਟਰੀ ਮਾਲਕ ਨੇ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਉਸਨੂੰ ਬਜ਼ਾਰਾਂ ਵਿਚ ਘੁਮਾ ਦਿੱਤਾ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਮਾਲਕ ਨੇ ਇੰਨ੍ਹਾਂ ਦੇ ਗਲ ਵਿਚ ਇਹ ਲਿਖ ਕੇ ‘ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ’, ਦੀਆਂ ਤਖ਼ਤੀਆਂ ਵੀ ਪਾ ਦਿੱਤੀਆਂ। ਇਸ ਘਟਨਾ ਦੀ ਸੋਸਲ ਮੀਡੀਆ ’ਤੇ ਵੀਡੀਓ ਵੀ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਇੰਨ੍ਹਾਂ ਮਾਂ-ਧੀਆਂ ਮਗਰ ਕੁੱਝ ਨੌਜਵਾਨ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਹੂਟਿੰਗ ਕਰਦੇ ਦਿਖ਼ਾਈ ਦੇ ਰਹੇ ਹਨ।

ਇਹ ਵੀ ਪੜ੍ਹੋ ਮਹਾਰਾਸ਼ਟਰ ’ਚ ਰੇਲ ਹਾਦਸਾ; ਇੱਕ ਟਰੇਨ ਤੋਂ ਉਤਰੇ ਯਾਤਰੂਆਂ ਨੂੰ ਦੂਜੀ ਟਰੇਨ ਨੇ ਕੁਚਲਿਆਂ, 11 ਮੌ+ਤਾਂ 

ਹਾਲਾਂਕਿ ਸ਼ਾਮ ਤੱਕ ਪੁਲਿਸ ਕੋਲ ਇਸ ਮਾਮਲੇ ਦੀ ਸਿਕਾਇਤ ਵੀ ਨਹੀਂ ਪੁੱਜੀ ਸੀ ਪ੍ਰੰਤੂ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਥਾਣਾ ਜੋਧਬਲ ਬਸਤੀ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਨਾ ਤੋਂ ਬਾਅਦ ਫੈਕਟਰੀ ਮਾਲਕ ਫ਼ਰਾਰ ਦਸਿਆ ਜਾ ਰਿਹਾ। ਜਦੋਂਕਿ ਫੈਕਟਰੀ ਦੇ ਮੈਨੇਜ਼ਰ ਅਤੇ ਵੀਡੀਓ ਬਣਾਉਣ ਵਾਲੇ ਸਖ਼ਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸਤੋਂ ਇਲਾਵਾ ਪੰਜਾਬ ਰਾਜ ਬਾਲ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੇ ਵੀ ਇਸ ਘਟਨਾ ਨੂੰ ਅਤਿ ਸ਼ਰਮਨਾਕ ਕਰਾਰ ਦਿੰਦਿਆਂ ਜਿੰਮੇਵਾਰਾਂ ਵਿਰੁਧ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ ਬਹਾਦਰਕੇ ਰੋਡ ’ਤੇ ਸਥਿਤ ਇੱਕ ਫੈਕਟਰੀ ਦੇ ਵਿਚ ਉਕਤ ਨੌਜਵਾਨ, ਮਾਂ ਤੇ ਧੀਆਂ ਪਿਛਲੇ ਕੁੱਝ ਮਹੀਨਿਆਂ ਤੋਂ ਕੰਮ ਕਰ ਰਹੀਆਂ ਸਨ।

ਇਹ ਵੀ ਪੜ੍ਹੋ 30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, SHO ਫਰਾਰ

ਟੈਕਸਟਾਈਲ ਦੀ ਇਸ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ ਨੇ ਦੋਸ਼ ਲਗਾਏ ਸਨ ਕਿ ਉਸਦੀ ਫੈਕਟਰੀ ਵਿਚੋਂ ਕੁੱਝ ਕੱਪੜੇ ਚੋਰੀ ਹੋ ਰਹੇ ਹਨ। ਮਾਲਕ ਨੇ ਚੋਰੀ ਦੀ ਵਾਰਦਾਤ ਨੂੰ ਹੱਲ ਕਰਨ ਲਈ ਸੀਸੀਟੀਵੀ ਕੈਮਰੇ ਦਾ ਸਹਾਰਾ ਲਿਆ ਤੇ ਦਾਅਵਾ ਕੀਤਾ ਕਿ ਇਹ ਕੱਪੜੇ ਉਕਤ ਪੰਜੇ ਹੀ ਚੋਰੀ ਕਰ ਰਹੇ ਹਨ। ਪ੍ਰੰਤੂ ਉਸਨੇ ਇਸ ਸਬੂਤ ਦੇ ਆਧਾਰ ’ਤੇ ਇੰਨ੍ਹਾਂ ਵਿਰੁਧ ਪੁਲਿਸ ਕੋਲ ਕੋਈ ਕਾਰਵਾਈ ਕਰਵਾਉਣ ਦੀ ਬਜਾਏ ਖ਼ੁਦ ਹੀ ਕਾਨੂੰਨ ਹੱਥ ਵਿਚ ਲੈਂਦਿਆਂ ਸਿਆਹੀ ਦੇ ਨਾਲ ਇੰਨ੍ਹਾਂ ਪੰਜਾਂ ਦੇ ਮੂੰਹ ਕਾਲੇ ਕਰਕੇ ਬਜ਼ਾਰ ਵਿਚ ਗਲਾਂ ’ਚ ਤਖ਼ਤੀਆਂ ਪਾ ਕੇ ਖ਼ੜਾ ਕਰ ਦਿੱਤਾ। ਜਿੱਥੈ ਲੋਕਾਂ ਨੇ ਇੰਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਪਿੱਛਾ ਵੀ ਕੀਤਾ ਗਿਆ। ਇਸ ਘਟਨਾ ਦੀ ਪੂਰੇ ਪੰਜਾਬ ਵਿਚ ਚਰਚਾ ਸੁਣਾਈ ਦੇ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bikram Majithia ਆਏ ਜੇਲ੍ਹ ਤੋਂ ਬਾਹਰ; ਵੱਡੀ ਗਿਣਤੀ ਵਿਚ ਸਮਰਥਕਾਂ ਨੇ ਕੀਤਾ ਸਵਾਗਤ

Nabha News: Bikram Majithia; ਜਾਇਦਾਦ ਤੋਂ ਵੱਧ ਆਮਦਨ ਬਣਾਉਣ...