Thursday, April 16, 2026
spot_img
spot_img

ਸ਼ਿਵਜੋਤ ਐਨਕਲੇਵ ਖਰੜ ਵਿੱਚ ਕਾਸੋ ਤਹਿਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ;ਚਾਰ FIR ਦਰਜ, ਚਾਰ ਗ੍ਰਿਫ਼ਤਾਰ

Date:

spot_img

👉ਸੱਤ ਸ਼ੱਕੀ ਵਿਅਕਤੀ ਹਿਰਾਸਤ ਚ ਅਤੇ ਚਾਰ ਵਾਹਨ ਕਬਜ਼ੇ ਚ ਲਏ
SAS Nagar News:‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਦੇ ਤਹਿਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕੈਸੋ) ਜਾਰੀ ਰੱਖਦਿਆਂ, ਮੋਹਾਲੀ ਪੁਲਿਸ ਨੇ ਚਾਰ ਐਫ ਆਈ ਆਰ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ, ਹਰਚਰਨ ਸਿੰਘ ਭੁੱਲਰ, ਜੋ ਸੀਨੀਅਰ ਪੁਲਿਸ ਸੁਪਰਡੈਂਟ, ਦੀਪਕ ਪਾਰੀਕ ਦੇ ਨਾਲ ਤਲਾਸ਼ੀ ਮੁਹਿੰਮ ਦੌਰਾਨ ਮੌਜੂਦ ਸਨ, ਨੇ ਕਿਹਾ ਕਿ ਅੱਜ ਦੀ ਕਾਰਵਾਈ ਸ਼ਿਵਜੋਤ ਐਨਕਲੇਵ, ਖਰੜ ਵਿਖੇ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ 90 ਫੀਸਦੀ ਤੋਂ ਵੱਧ ਅਪਰਾਧੀ ਡਰ ਦੇ ਮਾਰੇ ਪੰਜਾਬ ਤੋਂ ਭੱਜ ਗਏ – ਲਾਲਜੀਤ ਭੁੱਲਰ 

ਇਸ ਮੁਹਿੰਮ ਵਿੱਚ 01 ਐਸ ਪੀ, 04 ਡੀ ਐਸ ਪੀ, 14 ਇੰਸਪੈਕਟਰ/ਐਸ ਐਚ ਓ ਅਤੇ 250 ਐਨ ਜੀ ਓ/ਈ ਪੀ ਓ ਸ਼ਾਮਿਲ ਸਨ।ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਵਿੱਚ ਕਿਰਾਏਦਾਰਾਂ ਦੀ ਬਹੁਤਾਤ ਹੈ ਜੋ ਕਿਰਾਏ ਦੇ ਰਿਹਾਇਸ਼ੀ ਘਰਾਂ ਅਤੇ ਪੀ ਜੀ ਵਿੱਚ ਰਹਿੰਦੇ ਹਨ। ਕੁੱਲ 04 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ, 02 ਆਬਕਾਰੀ ਐਕਟ ਅਧੀਨ ਅਤੇ 02, ਬੀ ਐਨ ਐਸ ਦੀ ਧਾਰਾ 223 (ਕਿਰਾਏਦਾਰਾਂ ਦੀ ਤਸਦੀਕ ਨਾ ਕਰਨ ਲਈ) ਅਧੀਨ, ਜਿਸ ਵਿੱਚ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਤੋਂ ਇਲਾਵਾ, 07 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਅਤੇ 04 ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ;ਫਾਜ਼ਿਲਕਾ ਪੁਲਿਸ ਨੇ CASO ਓਪਰੇਸ਼ਨ ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ 

ਅਪਰੇਸ਼ਨ ਦੌਰਾਨ 48 ਬੋਤਲਾਂ ਸ਼ਰਾਬ ਅਤੇ 1 ਐਂਡੇਵਰ ਕਾਰ ਬਰਾਮਦ ਕੀਤੀ ਗਈ ਹੈ।ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਪੜ ਪੁਲਿਸ ਰੇਂਜ ਦੀਆਂ ਲਗਭਗ 252 ਗ੍ਰਾਮ ਪੰਚਾਇਤਾਂ ਨੇ ਨਸ਼ਾ ਤਸਕਰਾਂ ਦਾ ਸਮਰਥਨ ਨਾ ਕਰਨ ਦੇ ਨਾਲ-ਨਾਲ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ ਹੈ। ਇਸ ਸੂਚੀ ਵਿੱਚ ਐਸ ਏ ਐਸ ਨਗਰ ਦੀਆਂ 100, ਰੋਪੜ ਦੀਆਂ 70 ਅਤੇ ਫਤਿਹਗੜ੍ਹ ਸਾਹਿਬ ਦੀਆਂ 82 ਪੰਚਾਇਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਤੱਕ ਜਾਰੀ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...