ਬੱਸ ਸਟੈਂਡ ਮੌਜੂਦ ਥਾਂ ‘ਤੇ ਰੱਖਣ ਲਈ ਹਸਤਾਖਰ ਮੁਹਿੰਮ ਸ਼ੁਰੂ

0
206

👉ਬੱਸ ਸਟੈਂਡ ਬਦਲਣ ਦੇ ਕੇ ਸ਼ਹਿਰ ਦਾ ਨਹੀਂ ਹੋਣ ਦਿਆਂਗੇ ਉਜਾੜਾ:- ਸੰਘਰਸ਼ ਕਮੇਟੀ
Bathinda News:ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਰੱਖਣ ਲਈ ਆਮ ਲੋਕਾਂ ਵੱਲੋਂ ਇੱਕ ਮਹੀਨੇ ਤੋਂ ਸੰਘਰਸ਼ ਕਮੇਟੀ ਬਣਾਕੇ ਅੰਬੇਡਕਰ ਪਾਰਕ ‘ਚ ਚੱਲ ਰਹੇ ਪ੍ਰਦਰਸ਼ਨ ਰਾਹੀਂ ਆਮ ਜਨਤਾ ਦੀ ਅਵਾਜ਼ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਅਤੇ ਸਰਕਾਰ ਦੀ ਧੱਕੇਸ਼ਾਹੀ ਲੋਕਾਂ ਤੱਕ ਲੈ ਜਾਣ ਲਈ ਰੋਜ਼ਾਨਾ ਨਵੀਆਂ ਯੋਜਨਾਵਾਂ ਬਣਾਕੇ ਅਤੇ ਟੀਮਾਂ ਰਾਹੀਂ ਜਨ ਸੰਪਰਕ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਸੰਘਰਸ਼ ਕਮੇਟੀ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਸੀ ਅਤੇ ਰਾਜਨੀਤਿਕ ਲੋਕਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਣ ਲਈ ਕਿਹਾ ਸੀ। ਸੰਘਰਸ਼ ਕਮੇਟੀ ਵਲੋਂ ਬੱਸ ਸਟੈਂਡ ਵਿੱਚ ਜਾਕੇ ਬੱਸਾਂ ਵਿੱਚ ਬੱਸ ਸਟੈਂਡ ਬਦਲਣ ਦੇ ਨੁਕਸਾਨ ਦੱਸੇ ਸਨ। ਹੁਣ ਵੱਖ ਵੱਖ ਟੋਲੀਆਂ ਬਣਾਕੇ ਹਸਤਾਖਰ ਮੁਹਿੰਮ ਰਾਹੀਂ ਜਨ ਜਾਗਰਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ  ਫਰੀਦਕੋਟ ਵਿੱਚ ਗੈਂਗਸਟਰ ਅਰਸ਼ ਡੱਲ੍ਹਾ ਦੇ ਦੋ ਸਾਥੀ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ਹਿਰ ਤੋਂ ਸੱਤ ਕਿਲੋਮੀਟਰ ਦੂਰ ਮਲੋਟ ਰੋਡ ਉੱਤੇ ਭੂਮਾਫੀਆ ਨੂੰ ਲਾਭ ਦੇਣ ਦੇ ਉਦੇਸ਼ ਨਾਲ ਬੱਸ ਸਟੈਂਡ ਲੈ ਜਾਣ ਅਤੇ ਸ਼ਹਿਰ ਨੂੰ ਉਜਾੜਣ ਦੀ ਯੋਜਨਾ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਜਿਸ ਲਈ ਸੰਘਰਸ਼ ਨੂੰ ਹਰ ਪੱਧਰ ‘ਤੇ ਤੇਜ਼ ਕੀਤਾ ਜਾਵੇਗਾ। ਬੱਸ ਸਟੈਂਡ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਪਿੰਡਾਂ, ਸ਼ਹਿਰਾਂ, ਬੱਸ ਸਟੈਂਡਾਂ, ਬਾਜ਼ਾਰਾਂ ਵਿੱਚ ਲੋਕਾਂ ਤੋਂ ਹਸਤਾਖਰ ਕਰਵਾਕੇ ਇੱਕ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਨਾਲ ਗੁਰਪ੍ਰੀਤ ਆਰਟਿਸਟ ਵੱਲੋਂ ਆਪਣੀ ਟੀਮ ਨਾਲ ਕਮੇਟੀ ਅੱਗੇ ਰੱਖਣ ਲਈ ਇੱਕ ਟੈਕਨੀਕਲ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਸੰਘਰਸ਼ ਕਮੇਟੀ ਅਤੇ ਲੋਕਾਂ ਦਾ ਪੱਖ ਮਜ਼ਬੂਤ ਕਰੇਗਾ ।

ਇਹ ਵੀ ਪੜ੍ਹੋ  ਬਠਿੰਡਾ ’ਚ SMO ਤੋਂ ਤੰਗ ਆ ਕੇ ‘ਡਾਕਟਰ’ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ, ਯੂਨੀਅਨ ਨੇ ਚੁੱਕਿਆ ਮਾਮਲਾ

ਡਾਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਅੰਬੇਡਕਰ ਪਾਰਕ ਵਿੱਚ ਰੋਜ਼ਾਨਾ 11 ਤੋਂ 2 ਵਜੇ ਤੱਕ ਇਕੱਠ ਹੋ ਕੇ ਲੋਕਾਂ ਦੇ ਵਿਚਾਰ ਲਏ ਜਾ ਰਹੇ ਹਨ ਤਾਂ ਜੋ ਨਵੇਂ ਸੁਝਾਵਾਂ ਉੱਤੇ ਕੰਮ ਕੀਤਾ ਜਾ ਸਕੇ। ਸਟੂਡੈਂਟ ਯੂਨੀਅਨ ਦੀ ਪ੍ਰਧਾਨ ਪਾਯਲ ਅਰੋੜਾ ਨੇ ਕਿਹਾ ਕਿ ਉਸਨੇ ਕੁਝ ਕਾਲਜਾਂ ਦੇ ਵਿਦਿਆਰਥੀਆਂ ਨਾਲ ਬੱਸ ਸਟੈਂਡ ਸੰਬੰਧੀ ਚਰਚਾ ਕੀਤੀ ਹੈ। ਹਰ ਇੱਕ ਵਿਦਿਆਰਥੀ ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਰੱਖਣ ਦੇ ਹੱਕ ਵਿੱਚ ਹੈ, ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਸੁਵਿਧਾ ਰਹਿੰਦੀ ਹੈ। ਇਸ ਮੌਕੇ ‘ਤੇ ਕੌਂਸਲਰ ਸੰਦੀਪ ਬਾਬੀ, ਸਾਬਕਾ ਕੌਂਸਲਰ ਰਾਜ ਗੋਇਲ, ਪਲਵਿੰਦਰ ਸਿੰਘ, ਗੁਰਵਿੰਦਰ ਸ਼ਰਮਾ, ਪੰਕਜ ਭਾਰਦਵਾਜ, ਹੈਪੀ ਸਰਪੰਚ ਅਮਨਦੀਪ ਸਿੰਘਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ,ਵਕੀਲ ਬਿਸ਼ਨਦੀਪ ਕੌਰ,ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਨਰਲ ਸਕੱਤਰ ਸੁਖਵਿੰਦਰ ਕੌਰ,ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ ਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸੰਤੋਖ ਮੱਲਣ,ਤਰਸੇਮ,ਟੀਐਸਯੂ ਦੇ ਆਈਡੀ ਕਟਾਰੀਆ ਤੇ ਜਤਿੰਦਰ ਕ੍ਰਿਸ਼ਨ, ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here