Monday, February 2, 2026

ਬਿਨਾਂ ਅਕਾਲੀ ਦਲ ’ਚ ‘ਵਾਪਸੀ‘ ਕੀਤੇ ਸਿਕੰਦਰ ਸਿੰਘ ਮਲੂਕਾ ਦੀਆਂ ‘ਸਿਆਸੀ‘ ਸਰਗਰਮੀਆਂ ਨੇ ਛੇੜੀ ਚਰਚਾ

Date:

spot_img

ਸੁਖਜਿੰਦਰ ਸਿੰਘ ਮਾਨ

ਬਠਿੰਡਾ, 17 ਜਨਵਰੀ: ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਪਿਛਲੇ ਦਿਨਾਂ ਤੋਂ ਆਪਣੇ ਜੱਦੀ ਹਲਕੇ ਫ਼ੂਲ ’ਚ ਵਿੱਢੀਆਂ ਸਰਗਰਮੀਆਂ ਨੇ ਸਿਆਸੀ ਗਲਿਆਰਿਆ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਬੇਸ਼ੱਕ ਹਾਲੇ ਤੱਕ ਉਨ੍ਹਾਂ ਦੀ ਰਸਮੀ ਜਾਂ ਗੈਰ ਰਸਮੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਨਹੀਂ ਹੋਈ ਹੈ ਪ੍ਰ੍ਰੰਤੂ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਦਿੱਤੇ ਜਾ ਰਹੇ ਸੁਨੇਹੇ ਕਾਰਨ ਮੁੜ ਘਰ ਵਾਪਸੀਆਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਸ: ਮਲੂਕਾ ਦਾ ਦਾਅਵਾ ਹੈ ਕਿ ਇਸਦੇ ਬਾਰੇ ਅਕਾਲੀ ਹਾਈਕਮਾਂਡ ਨੇ ਸੋਚਣਾ ਹੈ ਪ੍ਰੰਤੂ ਉਹ ਹਮੇਸ਼ਾ ਅਕਾਲੀ ਦਲ ਦੀ ਏਕਤਾ ਤੇ ਮਜਬੂਤੀ ਦੇ ਹਾਮੀ ਰਹੇ ਹਨ। ਦਸਣਾ ਬਣਦਾ ਹੈ ਕਿ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਇਸ ‘ਧੜੱਲੇਦਾਰ’ ਲੀਡਰ ਦੀ ‘ਨੂੰਹ-ਰਾਣੀ ਤੇ ਪੁੱਤਰ’ ਨੂੰ ਆਪਣੇ ਪਾਲੇ ’ਚ ਲਿਆ ਕੇ ‘ਭਾਜਪਾ’ ਨੇ ਬਾਦਲਾਂ ਦੀ ਨੂੰਹ-ਰਾਣੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਾ ਦਿੱਤੀ ਸੀ।

ਇਹ ਵੀ ਪੜ੍ਹੋ ਨਗਰ ਨਿਗਮ ਦੇ ਮੇਅਰ ਦੀ ‘ਚੋਣ’ ਦਾ ਮਾਮਲਾ ਮੁੜ ਹਾਈਕੋਰਟ ਪੁੱਜਿਆ

ਜਿਸਤੋਂ ਬਾਅਦ ਮਰਹੁੂਮ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਅਤਿ-ਨਜਦੀਕੀਆਂ ਵਿਚੋਂ ਇੱਕ ਮੰਨੇ ਜਾਣ ਵਾਲੇ ਸਿਕੰਦਰ ਸਿੰਘ ਮਲੂਕਾ ਦੇ ਨਾਲ ਬਾਦਲ ਪ੍ਰਵਾਰ ਦੀਆਂ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਸਨ। ਅਕਾਲੀ ਦਲ ਨੇ ਉਨ੍ਹਾਂ ਤੋਂ ਮੋੜ ਹਲਕਾ ਵੀ ਵਾਪਸ ਲੈ ਲਿਆ ਸੀ ਤੇ ਉਸਤੋਂ ਬਾਅਦ ਮਲੂਕਾ ਨੇ ਵੀ ਅਕਾਲੀ ਦਲ ਵਿਚ ਰਹਿੰਦਿਆਂ ਬੀਬੀ ਬਾਦਲ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ ਸੀ। ਅਕਾਲੀ ਦਲ ਨੇ ਉਨ੍ਹਾਂ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਦਾ ਇੰਚਾਰਜ਼ ਲਗਾਇਆ ਪ੍ਰੰਤੂ ਉਥੋਂ ਵੀ ਉਹ ਦੂਰ ਰਹੇ। ਜਿਸਤੋਂ ਬਾਅਦ ਚੋਣਾਂ ਟੱਪਦਿਆਂ ਹੀ ਅਕਾਲੀ ਦਲ ਦੀ ਹਾਈਕਮਾਂਡ ਨੇ ਅਪਣੇ ਸਾਬਕਾ ਮੰਤਰੀ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕਰ ਦਿੱਤਾ ਸੀ। ਇਸਦੇ ਬਾਅਦ ਬਣੇ ਸੁਧਾਰ ਲਹਿਰ ਨਾਲ ਵੀ ਕੁੱਝ ਦੇਰ ਤੱਕ ਸਿਕੰਦਰ ਸਿੰਘ ਮਲੂਕਾ ਦੀ ਨੇੜਤਾ ਰਹੀ

ਇਹ ਵੀ ਪੜ੍ਹੋ ਸੁਧਾਰ ਲਹਿਰ ਦਾ ਸਾਬਕ ਧੜਾ ਮੁੜ ਜਥੇਦਾਰ ਨੂੰ ਮਿਲਿਆ, ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਭਰਤੀ ਸ਼ੁਰੂ ਕਰਨ ਦਾ ਐਲਾਨ

ਪ੍ਰੰਤੂ ਇਸ ਦੌਰਾਨ ਉਹ ਨਾਂ ਤਾਂ ਸੁਖਬੀਰ ਬਾਦਲ ਵਿਰੁਧ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸਿਕਾਇਤ ਵਿਚ ਸ਼ਾਮਲ ਹੋਏ ਅਤੇ ਨਾਂ ਹੀ ਉਸਤੋਂ ਬਾਅਦ ਉਨ੍ਹਾਂ ਦੀਆਂ ਸਰਗਰਮੀਆਂ ਦਾ ਹਿੱਸਾ ਬਣੇ। ਉਲਟਾ ਸੁਖਬੀਰ ਬਾਦਲ ਉਪਰ ਗੋਲੀ ਚੱਲਣ ਤੋਂ ਬਾਅਦ ਉਨ੍ਹਾਂ ਦਾ ਪਤਾ ਲੈਣ ਵੀ ਗਏ ਤੇ ਬਾਅਦ ਵਿਚ ਲੱਗੀ ਸੇਵਾ ਦੌਰਾਨ ਵੀ ਸਮੂਲੀਅਤ ਕੀਤੀ। ਇਸਦੇ ਬਾਵਜੂਦ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓ ਉਨ੍ਹਾਂ ਦੀ ਘਰ ਵਾਪਸੀ ਦਾ ਕੋਈ ਸੁਨੇਹਾ ਨਹੀਂ ਆਇਆ। ਹਾਲਾਂਕਿ ਪਾਰਟੀ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ‘‘ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਗੱਲ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਕਿ ਜੇਕਰ ਕੋਈ ਆਗੂ ਘਰ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਉਹ ਆ ਸਕਦਾ ਹੈ ਤੇ ਇਸਦੇ ਲਈ ਉਸਨੂੰ ਅਨੁਸ਼ਾਸਨੀ ਕਮੇਟੀ ਨਾਲ ਸੰਪਰਕ ਕਰ ਸਕਦਾ। ’’ ਸ: ਮਲੂਕਾ ਵੱਲੋਂ ਅਨੁਸਾਸ਼ਨੀ ਕਮੇਟੀ ਨਾਲ ਸੰਪਰਕ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸਦੇ ਬਾਰੇ ਸ: ਮਲੂਕਾ ਜਾਂ ਭੂੰਦੜ ਸਾਹਿਬ ਹੀ ਕੁਝ ਦੱਸ ਸਕਦੇ ਹਨ।

ਇਹ ਵੀ ਪੜ੍ਹੋ ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਲੁਧਿਆਣਾ ਪੱਛਮੀ ਸੀਟ ਨੂੰ ਖ਼ਾਲੀ ਐਲਾਨਿਆ,ਹੁਣ ਜਲਦੀ ਹੋਵੇਗੀ ਚੋਣ

ਉਧਰ ਜਦ ਸਿਕੰਦਰ ਸਿੰਘ ਮਲੂਕਾ ਨਾਲ ਉਨ੍ਹਾਂ ਦੀਆਂ ਤਾਜ਼ੀਆਂ ਸਿਆਸੀ ਸਰਗਰਮੀਆਂ ਬਾਰੇ ਜਾਣਨ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘‘ਉਹ ਮੁੱਢ ਤੋਂ ਹੀ ਇਸ ਗੱਲ ਦੇ ਹਾਮੀ ਰਹੇ ਹਨ ਕਿ ਅਕਾਲੀ ਦਲ ਨੂੰ ਮਜਬੂਤ ਹੋਣਾ ਚਾਹੀਦਾ ਕਿਉਂਕਿ ਅਕਾਲੀ ਦਲ ਪੰਜਾਬ ਦੇ ਭਲੇ ਦੀ ਪਾਰਟੀ ਹੈ। ’’ ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵੱਡਾ ਦਿਲ ਕਰਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਪਾਰਟੀ ਅੰਦਰ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ। ਸ: ਮਲੂਕਾ ਨੇ ਇਹ ਵੀ ਦਾਅਵਾ ਕੀਤਾ ਕਿ ਹਲਕੇ ਦੇ ਵਰਕਰਾਂ ਨਾਲ ਵੀ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਸਾਂਝ ਹੈ ਤੇ ਢਿੱਲੇ ਪੈਣ ਕਾਰਨ ਵਰਕਰ ਵੀ ਦੂਜੀਆਂ ਪਾਰਟੀਆਂ ਵਿਚ ਜਾਣ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਇਕਜੁਟ ਰੱਖਣਾ ਵੀ ਜਰੂਰੀ ਸੀ ਤੇ ਸਿਆਸੀ ਫੈਸਲੇ ਆਉਣ ਵਾਲੇ ਸਮੇਂ ਵਿਚ ਲਏ ਜਾਂਦੇ ਰਹਿਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

spot_img

Popular

More like this
Related

Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ...

ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਨੂੰ ਮੁੜ ਮਿਲਣ ਪੁੱਜੇੇ ਡੇਰਾ ਬਿਆਸ ਦੇ ਮੁਖੀ

Nabha News: dera-beas chief; ਆਮਦਨ ਤੋਂ ਵੱਧ ਜਾਇਦਾਦ ਬਣਾਉਣ...

Bathinda ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੁਲਿਸ ਦਾ ਪੀਲਾ ਪੰਜ਼ਾ

Bathinda News: Bathinda ; ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ...