Bathinda News: Silver Oaks School ਡੱਬਵਾਲੀ ਰੋਡ ਬਠਿੰਡਾ ਵੱਲੋਂ 14 ਜੁਲਾਈ 2025 ਦਿਨ ਸੋਮਵਾਰ ਨੂ਼ੰ ਵਣ-ਮਹਾਂਉਤਸਵ ਦਾ ਆਯੋਜਨ ਕੀਤਾ ਗਿਆ।ਵਣ-ਮਹਾਂ ਉਤਸਵ ਭਾਰਤ ਵਿੱਚ ਮਨਾਇਆ ਜਾਣ ਵਾਲਾ ਸਲਾਨਾ ਤਿਉਹਾਰ ਹੈ, ਜਿਸ ਵਿੱਚ ਇੱਕ ਹਫ਼ਤੇ ਤੱਕ ਪੌਦੇ ਲਗਾਏ ਜਾਂਦੇ ਹਨ। ਸਿਲਵਰ ਓਕਸ ਸਕੂਲ ਵੱਲੋਂ ਇਹ ਦਿਨ ਹਰ ਸਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਪੌਦੇ ਵੰਡੇ ਜਾਂਦੇ ਹਨ। ਇਹ ਉਤਸਵ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ ਬਠਿੰਡਾ ‘ਚ ਨਕਲੀ ਪੁੱਤ ਬਣ ਕੇ ਕਿਸਾਨ ਦੀ ਜਮੀਨ ‘ਤੇ ਬੈਂਕ ਤੋਂ ਲੋਨ ‘ਤੇ ਟਰੈਕਟਰ ਲਿਆ, ਬੈਂਕ ਮੈਨੇਜ਼ਰ ਸਹਿਤ 3 ‘ਤੇ ਪਰਚਾ ਦਰਜ਼
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਵਣ-ਮਹਾਂਉਤਸਵ ਦੌਰਾਨ ਸਥਾਨਕ ਲੋਕਾਂ ਨੂੰ ਪੌਦੇ ਲਗਾਉਣ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰਾਹਗੀਰਾਂ ਨੂੰ ਪੌਦੇ ਵੰਡੇ ਗਏ ਅਤੇ ਉਹਨਾਂ ਨੂੰ ਦਵਾਈ ਦੇ ਤੌਰ ‘ਤੇ ਵਰਤੇ ਜਾਣ ਵਾਲੇ ਪੌਦਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਵਣ-ਮਹਾਂਉਤਸਵ ਦੀ ਸ਼ੁਰੂਆਤ ਸਮੇਂ ਸਿਲਵਰ ਓਕਸ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰਪਾਲ ਸੇਖੋਂ ਨੇ ਰਾਹਗੀਰਾਂ ਨੂੰ ਪੌਦੇ ਵੰਡ ਕੇ ਕੀਤੀ ਗਈ। ਉਨ੍ਹਾਂ ਸਾਉਣ ਮਹੀਨੇ ਦੇ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਸਾਡੀ ਬੰਜਰ ਹੋ ਰਹੀ ਧਰਤੀ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਜਾ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


