Bathinda News: ਸ਼ਹਿਰ ਦੇ ਉੱਘੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸੂਬਾ ਸਕੱਤਰ ਬਣਾਇਆ ਗਿਆ ਹੈ। ਸ਼੍ਰੀ ਮਹੇਸ਼ਵਰੀ ਪਿਛਲੇ ਕੁੱਝ ਸਮੇਂ ਤੋਂ ਵਪਾਰੀਆਂ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਹੋ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਵੱਲੋਂ ਸ਼ਹਿਰ ‘ਚ ਟੋਅ ਵੈਨਾਂ ਦੀ ਧੱਕੇਸ਼ਾਹੀ ਨੂੰ ਲੈ ਕੇ ਵੀ ਲਗਾਤਾਰ ਅਵਾਜ਼ ਚੁੱਕੀ ਜਾ ਰਹੀ ਹੈ। ਬੀਤੇ ਕੱਲ ਵਪਾਰ ਮੰਡਲ ਦੇ ਸੰਸਥਾਪਕ ਸਵ: ਮਦਨ ਲਾਲ ਕਪੂਰ ਦੀ ਸੱਤਵੀਂ ਬਰਸੀ ਮੌਕੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ ਕਰੋੜਾਂ ਦੀ ਜਾਇਦਾਦ ਤੋਂ ਹੱਕ ਛੱਡਣ ਦੇ ਮਾਮਲੇ ‘ਚ ਬਠਿੰਡਾ ਨਗਰ ਨਿਗਮ ਦਾ ਸੁਪਰਡੈਂਟ ਫ਼ਸਿਆ, ਨੋਟਿਸ ਜਾਰੀ
ਇਸ ਦੌਰਾਨ ਇਕੱਠੇ ਹੋਏ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਸੂਬਾਈ ਚੇਅਰਮੈਨ ਕਰਤਾਰ ਸਿੰਘ ਜੌੜਾ ਨੇ ਮਦਨ ਲਾਲ ਕਪੂਰ ਵੱਲੋਂ ਲਗਾਤਾਰ 30 ਸਾਲ ਤੱਕ ਪੰਜਾਬ ਦੇ ਵਪਾਰੀਆਂ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ। ਇਸ ਦੌਰਾਨ ਵਪਾਰ ਮੰਡਲ ਦੇ ਮੈਬਰਾਂ ਵਿੱਚ ਪ੍ਰਧਾਨ ਅਮਿਤ ਕਪੂਰ ਤੋਂ ਇਲਾਵਾ ਚੇਅਰਮੈਨ ਕਰਤਾਰ ਸਿੰਘ ਜੌੜਾ, ਜਰਨਲ ਸੈਕਟਰੀ ਕੇ.ਕੇ. ਮਹੇਸ਼ਵਰੀ, ਉਪ-ਪ੍ਰਧਾਨ ਰਮੇਸ਼ ਗਰਗ, ਸਿਟੀ ਪ੍ਰਧਾਨ ਜੀਵਨ ਗੋਇਲ, ਰਮਾਂ ਸ਼ੰਕਰ ਕੈਸ਼ੀਅਰ, ਆਈ.ਟੀ. ਇੰਜਾਰਜ ਦੇਵਅਸ਼ੀਸ਼ ਕਪੂਰ, ਮਨਮੋਹਨ ਸਿੰਘ ਕੁੱਕੂ,
ਇਹ ਵੀ ਪੜ੍ਹੋ Big News; ਬਠਿੰਡਾ ਸਿਵਲ ਹਸਪਤਾਲ ’ਚ ਤੇਲ ਘੁਟਾਲੇ ’ਚ ਤਿੰਨ ਅਧਿਕਾਰੀ ਮੁਅੱਤਲ
ਰਜਿੰਦਰ ਸਿੰਘ ਖੁਰਮੀ, ਰੇਸ਼ਮ ਸਿੰਘ, ਪ੍ਰਮੋਦ ਜੈਨ, ਦੁਰਗਾ ਦਾਸ, ਪ੍ਰੇਮ ਗਰਗ, ਮਨੋਹਰ ਲਾਲ ਟੁਟੇਜਾ, ਧਵਨ ਸਾਹਿਬ, ਹਰਪਾਲ ਸਿੰਘ ਖੁਰਮੀ, ਸੋਨੂ ਮਹੇਸ਼ਵਰੀ, ਸੰਦੀਪ ਪਾਠਕ, ਅਮਰਜੀਤ ਬਿਰਦੀ, ਭੁਪਿੰਦਰ ਭੂਪਾ, ਬੰਟੀ ਸਾਂਈ, ਸ਼ੀਤਲ ਸੇਠੀ, ਆਸ਼ੀਸ ਬਕਸ਼ੀ, ਡਾਕਟਰ ਲੱਕੀ, ਦੀਪਕ, ਗਗਨਦੀਪ, ਦੀਪੂ ਜੈਨ, ਨਰਿੰਦਰ ਨੌਹਰਿਆ ਤੋਂ ਇਲਾਵਾ ਬਹੁਤ ਮੈਂਬਰਾਂ ਨੇ ਭਾਗ ਲਿਆ। ਇਸ ਦੌਰਾਨ ਦੀਪਾਂਸ਼ ਮਿੱਤਲ ਨੂੰ ਵੀ ਪੰਜਾਬ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।