WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਫਰੀਦਕੋਟ

ਸਪੀਕਰ ਸੰਧਵਾਂ ਵਲੋਂ ਮੈਰਿਟ ਸੂਚੀ ਵਾਲੇ 9 ਵਿਦਿਆਰਥੀਆਂ ਨੂੰ 31-31 ਹਜਾਰ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ

ਕੋਟਕਪੂਰਾ, 12 ਜੁਲਾਈ : ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਜਿਲਾ ਫਰੀਦਕੋਟ ਦੇ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ 9 ਬੱਚਿਆਂ ਦਾ ਸਥਾਨਕ ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਵਲੋਂ ਮੈਰਿਟ ਸੂਚੀ ਵਾਲੇ 9 ਬੱਚਿਆਂ ਨੂੰ 31-31 ਹਜਾਰ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਸਪੀਕਰ ਸੰਧਵਾਂ ਵਲੋਂ ਮੈਰਿਟ ਸੂਚੀ ਤੋਂ ਇਲਾਵਾ ਖੇਡਾਂ ਵਿੱਚ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀ- ਵਿਦਿਆਰਥਣਾ ਨੂੰ 31-31 ਹਜਾਰ ਰੁਪਏ ਦੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਰਿਫ਼ਾਈਨਰੀ ਵਿਵਾਦ:‘ਗੁੰਡਾ ਟੈਕਸ ਜਾਂ ਸਥਾਨਕ ਅਪਰੇਟਰਾਂ ਨੂੰ ਰੁਜਗਾਰ ਦੇਣ ਦਾ ਮੁੱਦਾ!

ਸੁਸਾਇਟੀ ਦੇ ਪ੍ਰਧਾਨ ਮਾ. ਅਸ਼ੌਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਵਿੱਤ ਸਕੱਤਰ ਸੋਮਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਚਰਨ ਸਿੰਘ ਬਰਾੜ ਸਮੇਤ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਸੁਸਾਇਟੀ ਦੇ ਸੇਵਾ ਕਾਰਜਾਂ ਵਿੱਚ ਵੀ ਸਮੇਂ ਸਮੇਂ ਯੋਗਦਾਨ ਪਾਇਆ ਜਾਂਦਾ ਹੈ ਤੇ ਸੁਸਾਇਟੀ ਵਲੋਂ ਜਿਲੇ ਭਰ ਦੇ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਹੁਣ ਤੱਕ 515 ਸਨਮਾਨ ਸਮਾਰੋਹ ਸਫਲਤਾਪੂਰਵਕ ਨੇਪਰੇ ਚਾੜੇ ਜਾ ਚੁੱਕੇ ਹਨ। ਸਕੂਲ ਮੁਖੀ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵੀ ਸਪੀਕਰ ਸੰਧਵਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਵਿਵਾਦਤ ਆਈਜੀ ਪਰਮਾਰਾਜ਼ ਉਮਰਾਨੰਗਲ ਪੰਜ ਸਾਲਾਂ ਬਾਅਦ ਮੁੜ ਹੋਇਆ ਬਹਾਲ

ਗੁਰਚਰਨ ਸਿੰਘ ਮਾਨ, ਮੁਖਤਿਆਰ ਸਿੰਘ ਮੱਤਾ, ਇਕਬਾਲ ਸਿੰਘ ਮੰਘੇੜਾ, ਸੁਖਮੰਦਰ ਸਿੰਘ, ਗੇਜ ਰਾਮ ਭੌਰਾ, ਮੈਡਮ ਅਮਰਜੀਤ ਕੌਰ, ਮੈਡਮ ਸ਼ਵਿੰਦਰ ਕੌਰ, ਮੈਡਮ ਬਲਜੀਤ ਕੌਰ, ਬੀਬਾ ਹਰਕਿਰਨ ਕੌਰ ਸਮੇਤ ਹੋਰ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਸੁਸਾਇਟੀ ਵਲੋਂ ਸੇਵਾਮੁਕਤ ਪਿੰਸੀਪਲ ਨਵਦੀਪ ਸ਼ਰਮਾ ਅਤੇ ਸੇਵਾਮੁਕਤ ਵੀਡੀਓ ਜਸਵਿੰਦਰ ਸਿੰਘ ਬਰਾੜ ਦਾ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਿੰਦਰ ਸਿੰਘ ਸਦਿਉੜਾ, ਅਮਰਦੀਪ ਸਿੰਘ ਦੀਪਾ, ਬਲਜੀਤ ਸਿੰਘ ਖੀਵਾ, ਪਰਮਿੰਦਰ ਸਿੰਘ, ਕੈਪਟਨ ਰੂਪ ਚੰਦ ਅਰੋੜਾ, ਲਕਸ਼ਮਣ ਦਾਸ ਮਹਿਰਾ, ਕੈਪਟਨ ਜਰਨੈਲ ਸਿੰਘ ਮਾਨ, ਤਰਸੇਮ ਨਰੂਲਾ, ਦਲਜਿੰਦਰ ਸਿੰਘ ਸੰਧੂ, ਗੋਪਾਲ ਕ੍ਰਿਸ਼ਨ ਵੋਹਰਾ, ਬਸੰਤ ਅਰੋੜਾ, ਰਘਬੀਰ ਸਿੰਘ ਆਦਿ ਵੀ ਹਾਜਰ ਸਨ।

 

Related posts

ਕੋਟਕਪੂਰਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ

punjabusernewssite

ਕਾਂਗਰਸ ਤੇ ਅਕਾਲੀ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਧੋਖ਼ਾ ਦਿੱਤਾ: ਭਗਵੰਤ ਮਾਨ

punjabusernewssite

ਡਾ. ਬਲਜੀਤ ਕੌਰ ਵੱਲੋਂ ਫ਼ਰੀਦਕੋਟ ਆਬਜ਼ਰਵੇਸ਼ਨ ਹੋਮ ਦਾ ਦੌਰਾ

punjabusernewssite