ਕੋਟਕਪੂਰਾ, 22 ਅਕਤੂਬਰ: ਕੋਟਕਪੂਰਾ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ 10 ਪੰਚਾਇਤਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 5-5 ਲੱਖ ਦੇਣ ਦਾ ਐਲਾਨ ਕੀਤਾ ਗਿਆ। ਸਪੀਕਰ ਸੰਧਵਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਸੀ ਤੇ ਇਸੇ ਐਲਾਨ ਨੂੰ ਪੂਰਾ ਕਰਦਿਆਂ ਹਲਕੇ ਦੇ ਪਿੰਡ ਚਮੇਲੀ, ਹਰੀਏਵਾਲਾ, ਢਾਬ ਗੁਰੂ ਕੀ, ਲਾਲੇਆਨਾ, ਕੋਠੇ ਗੱਜਣ ਸਿੰਘ, ਕੋਠੇ ਧਾਲੀਵਾਲ, ਕੋਠੇ ਇੰਦਰ ਸਿੰਘ ਵਾਲੇ, ਖਾਰਾ, ਵਾਂਦਰ ਜਟਾਨਾ, ਸਰਪੰਚ ਚਮਕੌਰ ਸਿੰਘ ਹਰੀਏ ਵਾਲਾ, ਵਾਂਦਰ ਜਟਾਨਾ ਟਿੱਬੀਆਂ ਦੀਆਂ ਪੰਚਾਇਤਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਚਮੇਲੀ ਦੇ ਸਰਪੰਚ ਦਿਲਬਾਗ ਸਿੰਘ, ਸਰਪੰਚ ਲਖਵੀਰ ਸਿੰਘ ਢਾਬ ਗੁਰੂ ਕੀ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ ਲਾਲੇਆਨਾ, ਪ੍ਰਦੀਪ ਕੌਰ ਢਿੱਲੋਂ ਸਰਪੰਚ ਕੋਠੇ ਗੱਜਣ ਸਿੰਘ ਵਾਲੇ,
ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਮੁਖੀ ਰਾਮ ਰਹੀਮ ਵਿਰੁਧ ਤਿੰਨ ਕੇਸਾਂ ’ਚ ਚੱਲੇਗਾ ਮੁਕੱਦਮਾ, CM Mann ਨੇ ਦਿੱਤੀ ਮੰਨਜੂਰੀ
ਜਗਦੀਪ ਸਿੰਘ ਸਰਪੰਚ ਕੋਠੇ ਧਾਲੀਵਾਲ, ਦੀਪ ਸਰਪੰਚ ਕੋਠੇ ਇੰਦਰ ਸਿੰਘ, ਲਖਵਿੰਦਰ ਸਿੰਘ ਸਰਪੰਚ ਖਾਰਾ, ਕੌਰ ਸਿੰਘ ਸਰਪੰਚ ਵਾਂਦਰ ਜਟਾਨਾ, ਕੁਲਦੀਪ ਕੌਰ ਸਰਪੰਚ ਵਾਂਦਰ ਜਟਾਨਾ ਟਿੱਬੀਆਂ ਨੇ ਸਪੀਕਰ ਸੰਧਵਾਂ ਦੇ ਉਕਤ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਕਹਿਣੀ ਕਥਨੀ ਨੂੰ ਇੱਕ ਕਰ ਵਿਖਾਇਆ ਹੈ। ਸਮੂਹ ਸਰਪੰਚਾਂ ਅਤੇ ਮੈਂਬਰਾਂ ਸਮੇਤ ਉਕਤ ਪਿੰਡਾਂ ਦੇ ਮੁਹਤਬਰ ਸੱਜਣਾਂ ਹੈਪੀ ਚਮੇਲੀ, ਅਮਨ ਢਾਬ, ਬੂਟਾ ਸਿੰਘ ਬਰਾੜ ਚਮੇਲੀ ਵਾਲਾ, ਜਸਕਰਨ ਸਿੰਘ ਢਿੱਲੋਂ, ਬੂਟਾ ਕੋਠੇ ਇੰਦਰ ਵਾਲਾ, ਸੇਵਕ ਸਿੰਘ ਖਾਰਾ, ਮਹਿੰਗਾ ਸਿੰਘ ਵਾਂਦਰ ਜਟਾਨਾ, ਬੱਬੀ ਵਾਂਦਰ ਜਟਾਨਾ, ਗੁਰਜੀਤ ਸਿੰਘ ਹਰੀਏ ਵਾਲਾ, ਮਹਿੰਦਰ ਸਿੰਘ ਹਰੀਏਵਾਲਾ ਆਦਿ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡਾ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ।
Share the post "ਸਪੀਕਰ ਸੰਧਵਾਂ ਵੱਲੋਂ ਕੋਟਕਪੂਰਾ ਹਲਕੇ ਦੀਆਂ ਸਬੰਧਤ ਸਰਬਸੰਮਤੀ ਨਾਲ ਚੁਣੀਆਂ 10 ਪਿੰਡਾਂ ਨੂੰ 5-5 ਲੱਖ ਦੇਣ ਦਾ ਐਲਾਨ"