ਕੋਟਕਪੂਰਾ, 3 ਜਨਵਰੀ: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਕੋਟਕਪੂਰਾ ਵਾਸੀਆਂ ਨੂੰ 5.25 ਕਰੋੜ ਰੁਪਏ ਦੇ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ ਦਿੰਦੇ ਹੋਏ ਅੱਜ ਨੀਂਹ ਪੱਥਰ ਰੱਖਿਆ। ਸਪੀਕਰ ਸੰਧਵਾਂ ਨੇ ਦੱਸਿਆ ਕਿ ਵਿਕਾਸ ਕਾਰਜਾਂ ਲਈ ਸੱਤ ਕਰੋੜ ਰੁਪਏ ਸੈਕਸ਼ਨ ਕੀਤੇ ਗਏ ਸਨ, ਪਰ ਆਪ ਸਰਕਾਰ ਵੱਲੋਂ ਅਪਣਾਈ ਗਈ ਇਮਾਨਦਾਰੀ ਵਾਲੀ ਟੈਂਡਰ ਪ੍ਰਕ੍ਰਿਆ ਕਾਰਨ ਸੱਤ ਕਰੋੜ ਰੁਪਏ ਦੇ ਕੰਮ ਸਵਾ ਪੰਜ ਕਰੋੜ ਰੁਪਏ ਦੇ ਟੈਂਡਰਾਂ ਜ਼ਰੀਏ ਨੇਪਰੇ ਚਾੜੇ ਜਾਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਪੈਸਾ ਬਚਾਉਣ ਲਈ ਵੱਚਨਬੱਧ ਹੈ।
ਸਪੀਕਰ ਸੰਧਵਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਬ ਸਾਂਝੀ ਧਾਰਮਿਕ ਕਮੇਟੀ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਜਿਸ ਨਾਲ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ, ਉੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਚਾਰ ਚੰਨ ਲੱਗਣਾ ਸੁਭਾਵਿਕ ਹੈ।ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਪੀਕਰ ਸੰਧਵਾਂ ਨੇ ਅੱਜ ਜਲਾਲੇਆਣਾ ਰੋਡ, ਬਾਲਮੀਕ ਚੌਂਕ ਤੋਂ ਆਟਾ ਚੱਕੀ ਤੱਕ ਪੀ.ਸੀ.(ਪ੍ਰੀ ਕਾਸਟ ਕੰਕਰੀਟ) ਰੋਡ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮਾਲ ਗੋਦਾਮ ਰੋਡ ’ਤੇ ਇੰਟਰਲਾਕਿੰਗ ਟਾਇਲਾਂ ਲਾਉਣ ਅਤੇ ਸ਼ਹਿਰ ਕੋਟਕਪੂਰਾ ਦੇ ਸਾਰੇ ਵਾਰਡਾਂ ਵਿੱਚ 25 ਵਾਟ ਐੱਲ.ਈ.ਡੀ. ਬਲਬ ਲਾਉਣ, ਸ਼ਹਿਰ ਕੋਟਕਪੂਰਾ ਦੀਆਂ ਮੇਨ ਸੜਕਾਂ ’ਤੇ ਖੰਭਿਆਂ (ਪੋਲ) ਸਮੇਤ 70 ਵਾਟ ਐੱਲ.ਈ.ਡੀ. ਬਲਬ ਲਾਉਣ ਦਾ ਵੀ ਨੀਂਹ ਪੱਥਰ ਰੱਖਿਆ।
ਸਪੀਕਰ ਸੰਧਵਾਂ ਨੇ ਸਦਰ ਥਾਣਾ ਕੋਟਕਪੂਰਾ ਵਿਖੇ ਨਵੇਂ ਸਾਲ ਦੇ ਆਗਮਨ ਪੁਰਬ ਮੌਕੇ ਰੱਖੇ ਧਾਰਮਿਕ ਸਮਾਗਮਾਂ ’ਚ ਕੀਤੀ ਸ਼ਿਰਕਤ
ਇਸ ਮੌਕੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਹੁਣ ਇਲਾਕਾ ਨਿਵਾਸੀਆਂ ਨੂੰ ਸੀਵਰੇਜ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜੈਟਿੰਗ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਸਫਾਈ ਰੱਖਣ ਵਿੱਚ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ,ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਅਮਰਿੰਦਰ ਸਿੰਘ ਈ.ਓ ਨਗਰ ਕੌਂਸਲ, ਇੰਦਰਜੀਤ ਸਿੰਘ,ਬਿੱਟਾ ਨਰੂਲਾ, ਸੁਖਵੰਤ ਸਿੰਘ ਪੱਕਾ, ਮਨਜੀਤ ਸ਼ਰਮਾ, ਨਰੇਸ਼ ਸਿੰਗਲਾ, ਵੇਦ ਪ੍ਰਕਾਸ਼, ਹੇਮ ਰਾਜ ਜੋਸ਼ੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
Share the post "ਸਪੀਕਰ ਸੰਧਵਾਂ ਨੇ ਕੋਟਕਪੂਰਾ ਲਈ 5.25 ਕਰੋੜ ਰੁਪਏ ਦੇ ਤਿੰਨ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ"