Kotkapura News: ਪੰਜਾਬ ਸਰਕਾਰ ਲੋਕ ਹਿਤੈਸ਼ੀ ਸਰਕਾਰ ਹੈ, ਜਿਸ ਨੇ ਪਹਿਲੀ ਵਾਰ ਜੋ ਸਾਡਾ ਨਹਿਰੀ ਪਾਣੀ ਸੀ, ਉਸ ਨੂੰ ਪੰਜਾਬ ਵਿਚ ਹੀ ਵਰਤਣ ਦਾ ਕੰਮ ਕੀਤਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਦੇਵੀਵਾਲਾ ਵਿਖੇ 80 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਨਣ ਵਾਲੇ ਖਾਲ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋ ਜਿੱਥੇ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਗਿਆ ਸੀ, ਰਾਜਸਥਾਨ ਨੂੰ ਵੱਧ ਪਾਣੀ ਦਿਤਾ ਗਿਆ ਸੀ, ਇਸ ਤਰ੍ਹਾਂ ਕਰਨ ਨਾਲ ਸਾਡੇ ਪੰਜਾਬ ਦਾ ਸਭ ਤੋ ਵੱਧ ਨੁਕਸਾਨ ਕੀਤਾ ਗਿਆ।
ਇਹ ਵੀ ਪੜ੍ਹੋ ਮਲੋਟ ’ਚ ਅੱਧੀ ਰਾਤ ਨੂੰ CIA ਤੇ ਬਿਸ਼ਨੋਈ ਗੈਂਗ ਦੇ ਗੁਰਗੇ ਵਿਚਕਾਰ ਮੁਕਾਬਲਾ, ਇੱਕ ਜਖ਼ਮੀ
ਸਾਡੇ ਪੰਜਾਬ ਦੀਆਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਸਨ, ਖੇਤਾਂ ਵਿਚ ਖਾਲੇ ਬੰਦ ਹੋ ਗਏ ਸੀ, ਖੇਤਾਂ ਲਈ ਜੋ ਪਾਣੀ ਬਹੁਤ ਜਰੂਰੀ ਹੈ ਉਹ ਖੇਤਾਂ ਤੱਕ ਪਹੁੰਚ ਹੀ ਨਹੀਂ ਸਕਿਆ ਸੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਜੋ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੌਜੂਦਾ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਲੜ੍ਹੀ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਹਜਾਰ ਕਰੋੜ ਰੁਪਏ ਖਰਚ ਕੇ ਬੰਦ ਪਈਆਂ ਨਹਿਰਾਂ ਅਤੇ ਖਾਲੇ ਫਿਰ ਤੋਂ ਚਾਲੂ ਕਰਵਾ ਦਿੱਤੇ ਹਨ।
ਇਹ ਵੀ ਪੜ੍ਹੋ ਨਸ਼ਿਆਂ ਵਿਰੁੱਧ ਮੋਹਰੀ ਭੂਮਿਕਾ ਨਿਭਾਉਣ ਵਾਲੇ ਪਿੰਡ ਨਾਰੰਗਵਾਲ ਨੇ ਮੁੱਖ ਮੰਤਰੀ ਨੂੰ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ
ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਪਿੰਡ ਦੇਵੀਵਾਲਾ ਵਿਖੇ 80.93 ਲੱਖ ਦਾ ਖਾਲ ਬਣਾਉਣ ਦਾ ਕੰਮ ਚਾਲੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੰਮ 15 ਦਿਨਾਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ।ਇਸ ਮੌਕੇ ਐਕਸੀਅਨ ਜਿਣੇਸ਼ ਗੋਇਲ ਫਰੀਦਕੋਟ ਕਨਾਲ ਡਿਵੀਜ਼ਨ, ਐਸ.ਡੀ.ਓ ਮਨਦੀਪ ਸਿੰਘ ਫਰੀਦਕੋਟ ਕਨਾਲ ਡਿਵੀਜ਼ਨ, ਸੁਖਵੰਤ ਸਿੰਘ ਪੱਕਾ ਗੁਰਜਿੰਦਰ ਸਿੰਘ ਪੱਕਾ, ਹਰਦੀਪ ਸਿੰਘ ਅਤੇ ਜਸਵਿੰਦਰ ਸਿੰਘ, ਮੇਲਾ ਸਿੰਘ, ਪ੍ਰਣਾਮ ਸਿੰਘ, ਹਰਨੇਕ ਸਿੰਘ, ਸੁਦਾਗਰ ਸਿੰਘ ਹਾਜਰ ਸਨ। ਪਿੰਡ ਵਾਸੀਆਂ ਵੱਲੋਂ ਸਰਪੰਚ ਨਿਰਭੈ ਸਿੰਘ ਦੀਪ ਦਾ ਧੰਨਵਾਦ ਕੀਤਾ ਗਿਆ, ਜਿੰਨਾ ਨੇ ਮਾਣਯੋਗ ਸਪੀਕਰ ਸਾਹਿਬ ਅਤੇ ਸਬੰਧਿਤ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਕਰਕੇ ਪਿੰਡ ਵਾਸੀਆਂ ਦੀ ਵੱਡੀ ਮੰਗ ਨੂੰ ਪੂਰਾ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।