Bathinda News:ਸਥਾਨਕ ਸ਼ਹਿਰ ਦੇ ਹਰਬੰਸ ਨਗਰ ਦੇ ਸੰਘਣੀ ਵਸੋਂ ਵਾਲੇ ਇਲਾਕੇ ’ਚ ਜੀਓ ਕੰਪਨੀ ਦੇ ਲੱਗ ਰਹੇ ਮੋਬਾਇਲ ਟਾਵਰ ਦਾ ਮਾਮਲਾ ਭਖ ਗਿਆ ਹੈ। ਟਾਵਰ ਲਗਾਉਣ ਦਾ ਪਤਾ ਚੱਲਦੇ ਹੀ ਮੁਹੱਲਾ ਵਾਸੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਤੇ ਉਨ੍ਹਾਂ ਟਾਵਰਾਂ ਦੇ ਪੈਣ ਵਾਲੇ ਦਰਪ੍ਰਭਾਵਾਂ ਦੇ ਚੱਲਦੇ ਇਸਨੂੰ ਰਿਹਾਇਸ਼ੀ ਇਲਾਕੇ ਵਿਚੋਂ ਬਾਹਰ ਲਗਾਉਣ ਲਈ ਕਿਹਾ। ਸੂਚਨਾ ਮੁਤਾਬਕ ਜਿੱਥੇ ਇਹ ਟਾਵਰ ਲੱਗ ਰਿਹਾ, ਉਹ ਵੀ ਇੱਥੋਂ ਦਾ ਹੀ ਵਾਸੀ ਹੈ, ਜੋਕਿ ਹੁਣ ਕਿਸੇ ਬਾਹਰਲੇ ਸ਼ਹਿਰ ਵਿਚ ਰਹਿੰਦਾ ਦਸਿਆ ਜਾ ਰਿਹਾ। ਮੁਹੱਲਾ ਵਾਸੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਨੂੰ ਪਹਿਲਾਂ ਹੀ ਸਿਕਾਇਤ ਦਿੱਤੀ ਜਾ ਚੁੱਕੀ ਹੈ ਪ੍ਰੰੰਤੂ ਹਾਲੇ ਤੱਕ ਰੋਕਣ ਲਈ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ Canada ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਉਧਰ ਅੱਜ ਐਤਵਾਰ ਨੂੰ ਇਹ ਟਾਵਰ ਲਗਾਉਣ ਦਾ ਪਤਾ ਲੱਗਣ ’ਤੇ ਇਲਾਕੇ ਦੇ ਕੌਸਲਰ ਬਲਰਾਜ ਸਿੰਘ ਪੱਕਾ ਅਤੇ ਅਕਾਲੀ ਆਗੂ ਤੇ ਸਾਬਕਾ ਕੌਸਲਰ ਦਲਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਬਾਹੀਆ ਵੀ ਮੌਕੇ ’ਤੇ ਪੁੱਜੇ ਅਤੇ ਉ੍ਹਨਾਂ ਕੰਪਨੀ ਵਾਲਿਆਂ ਨੂੰ ਟਾਵਰ ਲਗਾਉਣ ਦਾ ਵਿਰੋਧ ਕੀਤਾ। ਕੌਸਲਰ ਪੱਕਾ ਨੇ ਦਸਿਆ ਕਿ ਮੋਬਾਇਲ ਟਾਵਰਾਂ ਕਰਕੇ ਪਹਿਲਾਂ ਹੀ ਲੋਕਾਂ ਦੀ ਸਿਹਤ ’ਤੇ ਉਲਟਾ ਅਸਰ ਪੈ ਰਿਹਾ, ਜਿਸਦੇ ਚੱਲਦੇ ਮੁਹੱਲੇ ਦੇ ਲੋਕ ਇਸਨੂੰ ਲਗਾਉਣ ਨਹੀਂ ਦੇਣਾ ਚਾਹੁੰਦੇ। ਮੁਹੱਲਾ ਵਾਸੀ ਲਵਪ੍ਰੀਤ ਸਿੰਘ, ਪ੍ਰੇਮ ਪ੍ਰਸ਼ਾਸਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ’ਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਟਾਵਰ ਨੂੰ ਇੱਥੇ ਨਾ ਲੱਗਣ ਦਿੱਤਾ ਜਾਵੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।