PAU ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਹੋਇਆ

Date:

spot_img

ਕਿਸਾਨਾਂ ਦੀ ਸੇਵਾ ਲਈ ਪੀ.ਏ.ਯੂ. ਦਾ ਯੋਗਦਾਨ ਇਤਿਹਾਸਕ: ਸ. ਹਰਚੰਦ ਸਿੰਘ ਬਰਸਟ
Ludhiana News: PAU ਵਿਚ ਸੜਕਾਂ ਨੂੰ ਚੌੜੇ ਕਰਨ, ਲਾਇਬ੍ਰੇਰੀ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਨੇਪਰੇ ਚੜਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ। ਇਸਦੇ ਨਾਲ ਹੀ ਹੋਸਟਲਾਂ ਦੇ ਆਸਪਾਸ ਫਲਦਾਰ ਬੂਟੇ ਵੀ ਲਾਏ ਗਏ। ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਹਰਚੰਦ ਸਿੰਘ ਬਰਸਟ ਨੇ ਪੀ.ਏ.ਯੂ. ਵੱਲੋਂ ਖੇਤੀ ਦੀ ਤਰੱਕੀ ਲਈ ਪਾਏ ਯੋਗਦਾਨ ਨੂੰ ਇਤਿਹਾਸਕ ਮਹੱਤਵ ਵਾਲਾ ਕਿਹਾ। ਉਹਨਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਦੀ ਆਰਥਿਕ, ਸਮਾਜਿਕ ਉੱਨਤੀ ਲਈ ਪੀ.ਏ.ਯੂ. ਨੇ ਅਟੱੁਟ ਜੱਦੋਜਹਿਦ ਕੀਤੀ ਹੈ।

ਇਹ ਵੀ ਪੜ੍ਹੋ  ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਵੱਡੀ ਖ਼ਬਰ; ਵਿਰੋਧੀਆਂ ਨੇ ਚੁੱਕੇ BJP ‘ਤੇ ਸਵਾਲ

ਸ. ਬਰਸਟ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਲਈ ਪੰਜਾਬ ਮੰਡੀ ਬੋਰਡ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਗਿਆਨ ਦਾ ਅਤੇ ਸੜਕਾਂ ਯੂਨੀਵਰਸਿਟੀ ਤੱਕ ਪੁੱਜਣ ਦਾ ਮਾਰਗ ਹਨ। ਪੰਜਾਬ ਮੰਡੀ ਬੋਰਡ ਨੇ ਇਹਨਾਂ ਮਾਰਗਾਂ ਨੂੰ ਮਜ਼ਬੂਤ ਕਰਨ ਲਈ ਹਿੱਸਾ ਪਾ ਕੇ ਇਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵਿਚ ਚਲ ਰਹੇ ਵਿਕਾਸ ਕਾਰਜਾਂ ਅਤੇ ਸੜਕਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ ਪੰਜਾਬ ਮੰਡੀ ਬੋਰਡ ਅਤੇ ਸ. ਬਰਸਟ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਦੱਸਿਆ ਕਿ ਬੂਟੇ ਫਲ ਅਤੇ ਹਰਿਆਲੀ ਦਾ ਸੁਮੇਲ ਬਣਨਗੇ ਅਤੇ ਲੁਧਿਆਣੇ ਵਰਗੇ ਸ਼ਹਿਰ ਵਿਚ ਪੀ.ਏ.ਯੂ. ਹਰਿਆਲੇ ਨਖਲਿਸਤਾਨ ਵਾਂਗ ਆਪਣੀ ਸਾਖ ਮਜ਼ਬੂਤ ਕਰੇਗੀ।

ਇਹ ਵੀ ਪੜ੍ਹੋ  ‘ਹਮਾਰੇ ਰਾਮ’ ਨਾਟਕ ਦੀ ਪੂਰੇ ਪੰਜਾਬ ਵਿੱਚ ਹੋ ਰਹੀ ਸ਼ਲਾਘਾ, ਹੁਣੇ ਬੁੱਕ ਕਰੋ ਆਪਣੀਆਂ ਮੁਫ਼ਤ ਟਿਕਟਾਂ-ਅਰਵਿੰਦ ਕੇਜਰੀਵਾਲ

ਇਸ ਮੌਕੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਅਤੇ ਦਇਆਨੰਦ ਮੈਡੀਕਲ ਕਾਲਜ/ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵਮੋਹਨ ਨੇ ਵੀ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹੋਰ ਰੁੱਖ ਲਾਉਣ ਲਈ ਉਤਸ਼ਾਹਿਤ ਕੀਤਾ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਇਸ ਵੱਡਮੁੱਲੇ ਕਾਰਜ ਵਿਚ ਯੋਗਦਾਨ ਲਈ ਸ. ਬਰਸਟ ਅਤੇ ਪੰਜਾਬ ਮੰਡੀ ਬੋਰਡ ਦੀ ਸਹਾਇਤਾ ਨੂੰ ਇਤਿਹਾਸਕ ਕਿਹਾ।ਧੰਨਵਾਦ ਦੇ ਸ਼ਬਦ ਕਹਿਣ ਸਮੇਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯਾਦ ਦਿਵਾਇਆ ਕਿ ਇਹਨਾਂ ਸੜਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਗਾਂਹਵਧੂ ਖੇਤੀ ਲਈ ਪੀ.ਏ.ਯੂ. ਮਾਹਿਰਾਂ ਤੱਕ ਪਹੁੰਚਾਉਣਾ ਹੈ| ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਮੌਜੂਦ ਰਹੇ|

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਘਰੇਲੂ ਕਲੈਸ਼ ਨੇ ਪੱਟਿਆ ਇੱਕ ਹੋਰ ਘਰ; ਪਤੀ ਵੱਲੋਂ ਪਤਨੀ ਤੇ ਪਿਊ ਦਾ ਕ*ਤ*ਲ

Jalandhar News: ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਕਲੈਸ਼...

ਕਿਸਾਨ ਆਗੂ ਦੇ ਭਰਾ ਦਾ ਕ*ਤ*ਲ; ਕਾ*ਤ*ਲ ਮ੍ਰਿਤਕ ਦਾ ਹਥਿਆਰ ਵੀ ਲੈ ਕੇ ਹੋਇਆ ਫ਼ਰਾਰ!

Tarn Taran News: ਤਰਨਤਾਰਨ ਇਲਾਕੇ ਵਿਚ ਇੱਕ ਵੱਡੇ ਕਿਸਾਨ...